
ਹਰਜੀਤ ਲਸਾੜਾ, ਬਿ੍ਸਬੇਨ - ਬੀਤੇ ਸੋਮਵਾਰ ਬਿ੍ਸਬੇਨ ਦੱਖਣ ਦੇ ਕਾਲਮਵੈਲ ਵਾਰਡ ਤੋਂ ਮਾਣਯੋਗ ਕੌਂਸਲਰ ਐਂਜਲਾ ਓਵੇਨ ਟੇਲਰ, ਉੱਘੀ ਸਮਾਜ ਸੇਵੀ ਸੰਸਥਾ 'ਪੰਜਾਬੀ ਵੈਲਫ਼ੇਅਰ ਐਸੋਸੀਏਸ਼ਨ ਆਸਟੇ੍ਲੀਆ' ਅਤੇ ਸਮੂਹ ਭਾਈਚਾਰੇ ਨੇ ਮਿਲਕੇ ਵਿੱਤੀ ਸਹਾਇਤਾ ਨਾਲ ਮਾਨਵਤਾ ਨੂੰ ਸਮਰਪਿਤ ਕਾਰਜ ਦੀ ਪਹਿਲਕਦਮੀ ਕੀਤੀ। ਚਾਰ ਸਾਲਾਂ ਬੱਚੀ 'ਅਨਮੋਲ' ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ, ਉਸਦੇ ਇਲਾਜ਼ ਲਈ ਵੱਡੀ ਰਾਸ਼ੀ ਲੋੜੀਂਦੀ ਹੈ। ਇਲਾਕੇ ਦੀ ਮਾਣਯੋਗ ਕੌਂਸਲਰ ਵਲੋਂ ਇਸ ਦੁੱਖਦ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਤੇ ਵਿੱਤੀ ਸਹਾਇਤਾ ਕਰਨੀ ਕਾਬਲੇ-ਤਾਰੀਫ਼ ਉੱਦਮ ਹੈ। ਹੁਣ ਤੱਕ ਤਕਰੀਬਨ 3800 ਡਾਲਰ ਦੀ ਰਾਸ਼ੀ ਇਕੱਠੀ ਹੋ ਚੁੱਕੀ ਹੈ। ਇਲਾਜ਼ ਤੇ ਆਉਂਣ ਵਾਲੇ ਖ਼ਰਚ ਦੇ ਮੱਦੇਨਜ਼ਰ ਹੋਰ ਰਾਸ਼ੀ ਲੋੜੀਂਦੀ ਹੋਵੇਗੀ। ਪਾਰਕਿੰਸਨ ਦੇ ਤੈਰਾਕੀ ਸੈਂਟਰ ਵਿੱਚ ਸਮੂਹ ਭਾਈਚਾਰੇ ਨਾਲ 40 ਦੇ ਕਰੀਬ ਬਚਿਆਂ ਨੇ ਵੀ ਹਾਜ਼ਰੀ ਲਗਵਾਈ। ਸੰਸਥਾ ਪ੍ਰਧਾਨ ਪਿੰਕੀ ਸਿੰਘ, ਅਮਨਪ੍ਰੀਤ ਕੌਰ, ਦੁਪਿੰਦਰ ਸਿੰਘ, ਅਜੀਤਪਾਲ ਸਿੰਘ, ਰੌਕੀ ਭੁੱਲਰ, ਹਰਪ੍ਰੀਤ ਕੌਰ, ਅਮਰਜੀਤ ਮਾਹਲ, ਰਸ਼ਪਾਲ ਚੀਮਾ ਆਦਿ ਹਸਤੀਆਂ ਵੀ ਮਜ਼ੂਦ ਸਨ।
Blogger Comment