ਹਰਜੀਤ ਲਸਾੜਾ, ਬਿ੍ਸਬੇਨ - 28 ਅਕਤੂਬਰ ਦੀ ਚੰਦਰੀ ਸਵੇਰ ਜੋ ਮਨੁੱਖਤਾ ਦੇ ਮੂੰਹ ਤੇ ਕਾਲਖ ਮਲ ਗਈ ਅੱਜ ਵੀ ਇਨਸਾਨੀ ਸੁਰੱਖਿਆ ਦਾ ਮੁੱਦਾ ਗੰਭੀਰ ਵਿਸ਼ਾ ਬਣਿਆ ਹੋਇਆ ਹੈ। ਮਰਹੂਮ ਮਨਮੀਤ ਅਲੀਸ਼ੇਰ ਜਿਸਦਾ ਡਿਊਟੀ ਦੌਰਾਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਹੁਣ ਇੰਨਸਾਫ਼ ਦੀਆਂ ਕੋ਼ਿਸਸ਼ਾਂ ਨੂੰ ਖੋਰਾ ਲੱਗਣ ਦਾ ਖੰਦਸ਼ਾ ਮੰਡਰਾ ਰਿਹਾ ਹੈ। ਬੇਸ਼ਕ 13 ਦਸੰਬਰ ਨੂੰ ਪੁਲਿਸ ਪ੍ਰਸ਼ਾਸਨ ਨੇ ਕਥਿਤ ਦੋਸ਼ੀ (ਐਨਥੋਨੀ ਮਾਰਕ) ਦੇ ਖਿਲਾਫ਼ ਮਾਣਯੋਗ ਅਦਾਲਤ 'ਚ ਤਿੰਨ ਹੋਰ ਇਰਾਦਾ ਕਤਲ ਦੇ ਕੇਸ ਦਾਇਰ ਕੀਤੇ। ਕਿਉਂਕਿ ਪੁਲਿਸ ਦੀ ਨਵੀਂ ਤਫ਼ਤੀਸ਼ ਮੁਤਾਬਿਕ ਬੱਸ 'ਚ 11 ਦੀ ਬਜਾਏ 14 ਮੁਸਾਫ਼ਰ ਸਵਾਰ ਸਨ। ਪਰ ਮਾਣਯੋਗ ਜੱਜ ਨੇ ਕੇਸ ਮੈਂਟਲ ਹੈਲਥ ਅਦਾਲਤ ਦੇ ਸਪੁਰਦ ਕਰਨਾ ਚਾਹਿਆ ਜਿਸਦਾ ਕਿ ਵਕੀਲ ਨੇ ਵਿਰੋਧ ਵੀ ਜਤਾਇਆ। ਮੈਜਿਸਟਰੇਟ 'ਸੂਜੇਟ ਕੋਟਲ' ਨੇ ਖੰਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਕਥਿਤ ਦੋਸ਼ੀ ਮਨੋਵਿਗਿਆਨਕ ਜਾਂਚ ਹੋਣ ਤੱਕ ਆਪਣਾ ਰਹਿੰਦਾ ਸਮਾਂ 'ਦਾ ਪਾਰਕ ਮੈਂਟਲ ਹੈਲਥ ਸੈਂਟਰ' 'ਚ ਗੁਜ਼ਾਰੇ। ਪਿਛਲੀ ਅਦਾਲਤੀ ਕਾਰਵਾਈ 'ਚ ਮੁਅੱਕਲ ਦੇ ਵਕੀਲ ਨੇ ਵੀ ਉਸਦੇ ਮਾਨਸਿਕ ਰੋਗੀ ਹੋਣ ਤੇ ਜ਼ੋਰ ਦਿੱਤਾ ਤੇ ਕੇਸ ਖ਼ਾਰਜ ਕਰਨ ਦੀ ਮੰਗ ਕੀਤੀ।
ਨਵੀਆਂ ਸਮੀਕਰਨਾਂ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹਨ। ਅਗਲੀ ਕੋਰਟ ਕਾਰਵਾਈ 23 ਜਨਵਰੀ ਨੂੰ ਹੋਵੇਗੀ।

Blogger Comment