Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹੁਣ 'ਆਪ' ਦਾ ਝਾੜੂ ਫੜੇਗੀ ਸਿੱਧੂ ਜੋੜੀ !

ਹੁਣ 'ਆਪ' ਦਾ ਝਾੜੂ ਫੜੇਗੀ ਸਿੱਧੂ ਜੋੜੀ !ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਮੁੱਖ ਸੰਸਦੀ ਸਕੱਤਰ ਪਤਨੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦਾ ਪੁਖਤਾ ਸੰਕੇਤ ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉੱਧਰ, ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਬੜੀ ਦ੍ਰਿੜ੍ਹਾ ਨਾਲ ਕਿਹਾ ਹੈ ਕਿ ਸਿੱਧੂ ਜੋੜੀ ਨੂੰ ‘ਆਪ’ ਵਿੱਚ ਲਿਆਂਦਾ ਜਾ ਰਿਹਾ ਹੈ।
ਮੰਗਲਵਾਰ ਨੂੰ ਦਿੱਲੀ ਵਿੱਚ ਅਕਾਲੀ ਦਲ ਤੇ ਬੀਜੇਪੀ ਹਾਈਕਮਾਨ ਦੀ ਮੀਟਿੰਗ ਵਿੱਚ ਗੱਠਜੋੜ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਸਿੱਧੂ ਜੋੜੇ ਲਈ ਔਖੀ ਹਾਲਤ ਬਣ ਗਈ ਹੈ। ਇਸ ਬਾਰੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਹ ਅਕਾਲੀ-ਭਾਜਪਾ ਗਠਜੋੜ ਅਧੀਨ ਚੋਣ ਨਹੀਂ ਲੜਨਗੇ ਪਰ 2017 ਵਿਧਾਨ ਸਭਾ ਵਿੱਚ ਚੋਣਾਂ ਲੜਨਗੇ। ਉਹ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਜਾਂ ਕਿਸੇ ਹੋਰ ਪਾਰਟੀ ਵੱਲੋਂ ਇਸ ਜਵਾਬ ਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਮਾਂ ਆਉਣ ‘ਤੇ ਦਿੱਤਾ ਜਾਵੇਗਾ।
ਸਿੱਧੂ ਵੱਲੋਂ 2017 ਵਿੱਚ ਅਕਾਲੀ-ਭਾਜਪਾ ਦੀ ਟਿਕਟ ਤੋਂ ਬਿਨਾਂ ਚੋਣ ਲੜਨ ਦੇ ਬਿਆਨ ਤੋਂ ਸਾਫ਼ ਹੈ ਕਿ ਸਿੱਧੂ ਜੋੜਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦਾ ਹੈ। ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਨਕਾਰਿਆ ਹੈ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਭਾਜਪਾ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾ ਸਕਦੀ ਹੈ ਪਰ ਸਿੱਧੂ ਨੂੰ ਪੰਜਾਬ ਦੀ ਕਮਾਨ ਨਾ ਦੇਣ ਤੋਂ ਬਾਅਦ ਲੱਗ ਰਿਹਾ ਹੈ ਕਿ ਭਾਜਪਾ ਪਹਿਲਾਂ ਸਿੱਧੂ ਜੋੜੇ ਦਾ ਅਕਾਲੀਆਂ ਨਾਲ ਚੰਗਾ ਤਾਲਮੇਲ ਕਾਇਮ ਕਰਕੇ ਫਿਰ ਕੋਈ ਐਲਾਨ ਕਰਨਾ ਚਾਹੁੰਦੀ ਹੈ।
ਭਾਵੇਂ ਭਾਜਪਾ ਦੇ ਕੌਮੀ ਲੀਡਰ ਇਹ ਸੋਚ ਰਹੇ ਹਨ ਕਿ ਸਿੱਧੂ ਜੋੜੇ ਨਾਲ ਗੱਲਬਾਤ ਕਰਕੇ ਅਕਾਲੀਆਂ ਨਾਲ ਸੁਲ੍ਹਾ ਕਰਵਾ ਦਿੱਤੀ ਜਾਵੇਗੀ ਪਰ ਜਿਸ ਤਰ੍ਹਾਂ ਨਵਜੋਤ ਸਿੱਧੂ ਵੱਲੋਂ ਲਗਾਤਾਰ ਅਕਾਲੀਆਂ ‘ਤੇ ਹਮਲੇ ਘੱਟ ਕਰਨ ਦੀ ਥਾਂ ਹੋਰ ਤੇਜ਼ ਕੀਤੇ ਜਾ ਰਹੇ ਹਨ, ਉਸ ਤੋਂ ਇਹ ਲੱਗਦਾ ਹੈ ਕਿ ਸਿੱਧੂ ਜੋੜਾ ਭਾਜਪਾ ਨੂੰ ਕੋਈ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਹੈ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors