Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਗਲਤੀ ਨਾਲ ਖਾਤੇ ''ਚ ਆਏ 46 ਲੱਖ ਡਾਲਰ, ਕੁੜੀ ਨੇ ਮਹਿੰਗੀਆਂ ਚੀਜ਼ਾਂ ''ਤੇ ਉਡਾ ਦਿੱਤੇ, ਚੜ੍ਹੀ ਪੁਲਸ ਦੇ ਹੱਥੇ


ਸਿਡਨੀ— ਆਸਟ੍ਰੇਲੀਆ ਦੇ ਸਿਡਨੀ ਏਅਰਪੋਰਟ 'ਤੇ ਬੁੱਧਵਾਰ ਸ਼ਾਮ ਨੂੰ 21 ਸਾਲਾ ਮਲੇਸ਼ੀਆਈ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ। ਕੈਮੀਕਲ ਇੰਜੀਨੀਅਰਿੰਗ ਦੀ ਇਹ ਵਿਦਿਆਰਥਣ ਆਸਟ੍ਰੇਲੀਆ ਛੱਡਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪੁਲਸ ਦੇ ਹੱਥੇ ਚੜ੍ਹ ਗਈ। ਕ੍ਰਿਸਟੀਨ ਜਿਆਕਸਿਨ ਲੀ ਨਾਂ ਦੀ ਇਸ ਲੜਕੀ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਅਸਲ 'ਚ ਲੀ ਦੇ ਬੈਂਕ ਅਕਾਊਂਟ 'ਚ 4 ਸਾਲ ਪਹਿਲਾਂ ਗਲਤੀ ਨਾਲ 46 ਲੱਖ ਡਾਲਰ ਟਰਾਂਸਫਰ ਹੋ ਗਏ ਸਨ।

ਲੀ ਦੇ ਵੇਸਟੇਪੇਕ ਬੈਂਕ ਸਥਿਤ ਖਾਤੇ 'ਚ ਓਵਰਡ੍ਰਾਫਟ ਦੇ ਤੌਰ 'ਤੇ ਗਲਤੀ ਨਾਲ ਇਹ ਰਕਮ ਟਰਾਂਸਫਰ ਹੋਈ ਸੀ ਪਰ ਲੀ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਇਹੀ ਨਹੀਂ ਉਸ ਨੇ ਹੈਂਡਬੈਗਸ ਤੇ ਮਹਿੰਗੀਆਂ ਚੀਜ਼ਾਂ ਖਰੀਦਣ 'ਤੇ ਲੱਖਾਂ ਡਾਲਰ ਖਰਚ ਕਰ ਦਿੱਤੇ। ਜਿਸ ਸਮੇਂ ਲੀ ਨੂੰ ਆਸਟ੍ਰੇਲੀਅਨ ਫੈਡਰਲ ਪੁਲਸ ਨੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ, ਉਸ ਸਮੇਂ ਵੀ ਉਸ 'ਤੇ ਬੈਂਕ ਦੀ 33 ਲੱਖ ਡਾਲਰ ਦੀ ਦੇਣਦਾਰੀ ਸੀ।
ਲੀ ਨੂੰ ਵੇਵਰਲੇ ਲੋਕਲ ਕੋਰਟ 'ਚ ਵੀਰਵਾਰ ਨੂੰ ਪੇਸ਼ ਕੀਤਾ ਗਿਆ। ਉਸ 'ਤੇ ਬੇਈਮਾਨੀ ਨਾਲ ਵਿੱਤੀ ਲਾਭ ਹਾਸਲ ਕਰਨ ਤੇ ਜਾਣਬੁਝ ਕੇ ਅਪਰਾਧਿਕ ਵਰਤਾਅ ਕਰਨ ਦੇ ਦੋਸ਼ ਲਗਾਏ ਗਏ ਹਨ। ਲੀ ਨੂੰ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਕਿ ਉਹ ਸਿਡਨੀ ਦੇ ਉਪਨਗਰ ਰਾਈਡ 'ਚ ਦਿਨ 'ਚ ਦੋ ਵਾਰ ਪੁਲਸ ਦੇ ਸਾਹਮਣੇ ਹਾਜ਼ਰੀ ਲਗਾਇਆ ਕਰੇਗੀ। ਲੀ ਨੇ ਆਪਣਾ ਐਮਰਜੈਂਸੀ ਪਾਸਪੋਰਟ ਜਮ੍ਹਾ ਕਰਵਾ ਦਿੱਤਾ ਹੈ। ਲੀ ਉਪਨਗਰ ਰੋਡਸ 'ਚ ਬੁਆਏਫਰੈਂਡ ਵਿੰਸੇਟ ਕਿੰਗ ਨਾਲ ਰਹਿੰਦੀ ਹੈ।
ਕੋਰਟ ਨੇ ਇਹ ਵੀ ਕਿਹਾ ਕਿ ਪੁਲਸ ਫ੍ਰਾਂਡ ਯੂਨਿਟ ਨੇ ਇਸ ਮਾਮਲੇ 'ਚ ਜਾਂਚ 2012 'ਚ ਖਾਤੇ ਤੋਂ ਪੈਸੇ ਨਿਕਲਣ ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ ਪਰ ਗ੍ਰਿਫਤਾਰੀ ਵਾਰੰਟ ਇਸੇ ਸਾਲ 4 ਮਾਰਚ ਨੂੰ ਹੀ ਜਾਰੀ ਕੀਤਾ ਗਿਆ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors