Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਬਿਹਤਰ ਤਕਨੀਕ ਤੇ ਕਫ਼ਾਇਤੀ ਭਾੜਾ ਹੀ ਠੱਲ੍ਹ ਪਾਏਗਾ ਰਾਈਡ-ਸ਼ੇਅਰਿੰਗ ਦੇ ਉਭਾਰ ਨੂੰ - ਮਿ. ਬਿੱਲ ਪਾਰਕਰ, ਯੈਲੋ ਕੈਬ

ਹਰਜੀਤ ਲਸਾੜਾ, ਬਿ੍ਸਬੇਨ- ਯੈਲੋ ਕੈਬ ਕੰਪਨੀ ਆਸਟੇ੍ਲੀਆ ਦੇ ਜਨਰਲ ਮੈਨੇਜਰ ਮਿ. ਬਿੱਲ ਪਾਰਕਰ ਨੇ ਮੀਡੀਆ ਨੂੰ ਸਨਸਨੀਖ਼ੇਜ਼ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਰਾਈਡ-ਸ਼ੇਅਰਿੰਗ (ਉਬੇਰ, ਗੋਕੈਚ ਤੇ ਇੰਨਗੋਗੋ ਆਦਿ) ਦੇ ਉਭਾਰ ਨਾਲ ਨਜਿੱਠਣ ਲਈ ਸਾਡੀ ਕੰਪਨੀ ਆਪਣੇ ਗਾਹਕਾਂ ਨੂੰ ਜਨਵਰੀ 2017 ਤੋਂ ਕਫ਼ਾਇਤੀ ਸਥਿਰ-ਕੀਮਤ ਟੈਕਸੀ ਭਾੜੇ ਦੀ ਸਹੂਲਤ ਦੇਣ ਜਾ ਰਹੀ ਹੈ।  ਕਿਉਂਕਿ, ਕਵੀਨਜ਼ਲੈਂਡ ਸਟੇਟ ਿਵੱਚ ਪਿਛਲੀ 5 ਸਤੰਬਰ, 2016 ਤੋਂ ਰਾਈਡ-ਸ਼ੇਅਰਿੰਗ ਸੇਵਾਵਾਂ ਨੂੰ ਕਨੂੰਨੀ ਮਾਨਤਾ ਮਿੱਲ ਚੁੱਕੀ ਹੈ। ਜਿਸਦੇ ਚੱਲਦੇ ਮਜ਼ੂਦਾ ਟੈਕਸੀ ਉਦਯੋਗ ਨਾਲ ਸੰਬੰਧਿਤ 13,000 ਟੈਕਸੀ ਡਰਾਈਵਰ ਭਾਰੀ ਮਾਨਸਿਕ ਦਬਾਅ ਵਿੱਚ ਹਨ। ਸਾਲ 2014 ਵਿੱਚ ਜਿਸ ਕੈਬ ਲਾਇਸੰਸ ਦੀ ਕੀਮਤ 519,000 ਡਾਲਰ  ਸੀ, ਮਜ਼ੂਦਾ ਸਾਲ 'ਤੱਕ ਘੱਟ ਕੇ 260,000 ਡਾਲਰ ਰਹਿ ਗਈ ਹੈ। ਅਗਲੇ ਸਾਲ ਮਿਲ ਰਹੇ ਸਰਕਾਰੀ ਮੁਆਵਜ਼ੇ ਦੀ ਰਕਮ (ਡਾਲਰ 20,000 ਪ੍ਰਤੀ ਲਾਈਸੈਂਸ) ' ਚਿੱੜੀਆਂ ਦੀ ਮੌਤ ਗਵਾਰਾਂ ਦਾ ਹਾਸਾ' ਹੀ ਕਹੀ ਜਾ ਸਕਦੀ ਹੈ।
            ਉਹਨਾਂ ਅੱਗੇ ਕਿਹਾ ਕਿ ਗਾਹਕ ਨੂੰ ਫ਼ੋਨ ਤੇ ਹੀ ਉਸਦੇ ਸਫ਼ਰ ਦਾ ਤਹਿ-ਸ਼ੁਦਾ ਟੈਕਸੀ ਭਾੜਾ ਦੱਸ ਦਿੱਤਾ ਜਾਵੇਗਾ। ਸੰਬੰਧਿਤ ਟੈਕਸੀ ਡਰਾਈਵਰ ਨੂੰ ਵੀ ਇਸਦੀ ਪੂਰੀ ਜਾਣਕਾਰੀ ਹੋਵੇਗੀ ਅਤੇ ਉਹ ਕੰਪਨੀ ਦੀ ਤਹਿਸ਼ੁਦਾ ਰਾਸ਼ੀ 'ਚ ਹੀ ਗਾਹਕ ਨੂੰ ਸੇਵਾਵਾਂ ਪ੍ਰਦਾਨ ਕਰੇਗਾ। ਸਫਰ ਦੌਰਾਨ ਆਵਾਜਾਈ ਦੀਆਂ ਰੁਕਾਵਟਾਂ ਨੂੰ ਮਨਫ਼ੀ ਮੰਨਿਆ ਜਾਵੇਗਾ। ਉਹਨਾਂ ਕਿਹਾ ਕਿ ਹੁਣ ਮਜ਼ੂਦਾ ਟੈਕਸੀ ਉਦਯੋਗ ਨੂੰ ਨਵੀਆਂ ਤਕਨੀਕਾਂ ਨਾਲ ਜੁੜਨ ਦੀ ਸਖ਼ਤ ਲੋੜ੍ਹ ਹੈ ਤਾਂ ਜੋ ਲਾਗਤ ਨੂੰ ਨੱਥ ਪਾ ਆਪਣੇ ਗਾਹਕਾਂ ਨੂੰ ਵਧੀਆ ਤੇ ਕਫ਼ਾਇਤੀ ਸੇਵਾਵਾਂ ਦਿੱਤੀਆਂ ਜਾ ਸਕਣ। ਇਹੀ ਮਜ਼ੂਦਾ ਬਜ਼ਾਰ ਦੀ ਮੰਗ ਵੀ ਹੈ ਤੇ ਸਫ਼ਲਤਾ ਦੀ ਕੁੰਜੀ ਵੀ। 
Share on Google Plus

About LSB

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors