Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮਰਹੂਮ ਮਨਮੀਤ ਅਲੀਸ਼ੇਰ - ਿੲੱਕ ਅਣਕਹੀ ਕਹਾਣੀ

( ਹਰਜੀਤ ਲਸਾੜਾ, ਬਿ੍ਸਬੇਨ - ਆਸਟੇ੍ਲੀਆ )

ਮਰਹੂਮ ਮਨਮੀਤ ਅਲੀਸ਼ੇਰ... ਇੱਕ ਅਣਕਹੀ ਕਹਾਣੀ। 


ਸਤਿਕਾਰ ਯੋਗ ਸਮੂਹ ਪਾਠਕ ਵਰਗ। ਇਸ ਤੋਂ ਪਹਿਲਾਂ ਕਿ ਮੈਂ ਸਿਰਲੇਖ ਮੁਤਾਬਿਕ ਬਿਆਨ ਕਰਾਂ ਕਿ ਤੁਰ ਗਿਆ ਜੀਅ 'ਮਨਮੀਤ ਅਲੀਸ਼ੇਰ' ਦਾ ਵਿਆਕਤੀਗਤ ਕੀ ਸੀ? ਉਹ ਕਿਸ ਸੋਚ ਤੇ ਜਜ਼ਬੇ ਦਾ ਮਾਲਕ ਸੀ? ਪਹਿਲਾਂ ਮਜ਼ੂਦਾ ਘਟਨਾਕ੍ਰਮ ਤੇ ਇਕ ਤੇਜ਼ ਨਿਗਾਹ, ਨਵੇਂ-ਪੁਰਾਣੇ ਪਾਠਕਾਂ ਦੇ ਲਈ। 


ਪਿੰਡ ਅਲੀਸ਼ੇਰ (ਸੰਗਰੂਰ, ਪੰਜਾਬ), ਮਾਤਾ ਸ੍ਰੀਮਤੀ ਿਕਸ਼ਨਦੀਪ ਕੌਰ ਜੀ, ਪਿਤਾ ਰਾਮ ਸਰੂਪ ਜੀ, ਵੱਡਾ ਬਾਈ ਅਮਿੱਤ ਅਲੀਸ਼ੇਰ ਅਤੇ ਦੋ ਭੈਣਾਂ। ਜੋ ਮਨਮੀਤ ਦੇ ਵਿਆਹ ਦੀਆਂ ਗੋਦਾਂ ਗੁੰਦ ਰਹੇ ਸਨ। ਪਰ ਸਮੇਂ ਨੇ ਪੇਸ਼ ਨਾ ਜਾਣ ਦਿੱਤੀ। ਜਿਹੜਾ ਕੱਠ ਸ਼ਗਨਾਂ ਨੇ ਕਰਨਾ ਸੀ, ਮੌਤ ਨੇ ਆਪਣੇ ਲਈ ਰਾਖਵਾਂ ਕਰਾ ਲਿਆ। ਮਰਹੂਮ ਮਨਮੀਤ ਅਲੀਸ਼ੇਰ ਹੱਤਿਆ ਕਾਂਡ ਇੱਸ ਵੇਲੇ ਸਮੂਹ ਵਿਸ਼ਵ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਨੁੱਖਤਾ ਨੂੰ ਸ਼ਰਮਸਾਰ ਕਰਦੀ 28 ਅਕਤੂਬਰ 2016 ਦੀ ਸੱਜਰੀ ਸਵੇਰੇ, ਚੰਦਰੀ ਸਵੇਰ ਹੋ ਨਿੱਕਲੀ ਜਦੋਂ ਆਨ-ਡਿਊਟੀ ਮਨਮੀਤ ਉੱਤੇ ਐਨਥਨੀ ਓ ਡੋਨੋਹੀਓ  ਨਾਂ ਦੇ ਸ਼ਖਸ਼ ਨੇ ਜਲਣਸ਼ੀਲ ਪਦਾਰਥ ਨਾਲ ਹਮਲਾ ਕੀਤਾ। ਮਨਮੀਤ ਡਰਾਈਵਰ ਸੀਟ ਤੇ ਹੀ ਦਮ ਤੋੜ ਗਿਆ। ਮੌਕੇ ਤੇ ਮਜ਼ੂਦ ਹਿਮਤੀ ਟੈਕਸੀ ਚਾਲਕ Aguek Nyok ਨੇ ਕਾਫ਼ੀ ਸਵਾਰੀਆਂ ਦਾ ਅੱਗ ਤੇ ਧੂੰਏ ਤੋਂ ਬਚਾਅ ਵੀ ਕੀਤਾ। ਟੋਅ-ਟਰੱਕ ਚਾਲਕ Peter Buxton ਨੇ ਮਨਮੀਤ ਨੂੰ ਬਚਾਉਂਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਦੋਨੋਂ ਵਧਾਈ ਦੇ ਹੱਕਦਾਰ ਹਨ। 
               ਹੱਤਿਆ ਕਾਂਡ ਤੋਂ ਬਾਅਦ ਕਾਫ਼ੀ ਕੁੱਝ ਲਿੱਖਿਆ, ਪੜਿਆ ਸੁਣਿਆ ਤੇੇ ਸੁਣਾਇਆ ਗਿਆ। ਪੂਰੇ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ 'ਚ ਵਿਸ਼ਵ ਦੇ ਸਮੂਹ ਭਾਈਚਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਅਜੇ ਵੀ ਸਰਧਾਂਜਲੀਆਂ ਦੇ ਰਹੇ ਹਨ। ਇਸ ਦੁੱਖਦ ਸਮੀਕਰਨਾਂ 'ਚ ਬਿ੍ਸਬੇਨ 'ਚ ਲੰਘੀਂ 6 ਨਵੰਬਰ(ਐਤਵਾਰ) ਨੂੰ ਗੁਰੂ ਨਾਨਕ ਸਿੱਖ ਗੁਰੂਘਰ 'ਚ ਗੁਰਬਾਣੀ ਮਰਿਆਦਾ ਤਹਿਤ ਸਮੂਹਿਕ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਕਵੀਨਜ਼ਲੈਂਡ ਪ੍ਰੀਮੀਅਰ Anastasia Palaszczuk, ਲਾਰਡ ਮੇਅਰ Graham Quirk, ਪੁਲਿੱਸ ਕਮੀਸ਼ਨਰ Ian Stewart ਅਤੇ ਸਥਾਨਿਕ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਨੇ ਵਿਚਾਰ ਪ੍ਰਗਟਾਏ। 

          ਹੁਣ, ਇੰਤਜ਼ਾਰ ਆਉਂਦੀ 21 ਨਵੰਬਰ 2016 ਦੀ ਪੇਸ਼ੀ ਦਾ ਹੋ ਰਿਹਾ ਹੈ। ਹੁਣ ਹਰ ਅੱਖ ਹੋਣ ਜਾ ਰਹੇ ਕਨੂੰਨੀ

ਇੰਨਸਾਫ਼ (ਧਾਰਾ 18C) ਤੇ ਟਿਕੀ ਹੋਈ ਹੈ। ਉਡੀਕ ਕਰਨੀ ਬਣਦੀ ਵੀ ਹੈ ... ਇਹ ਸੀ ਪੂਰਾ ਘਟਨਾਕ੍ਰਮ ਜਿਸਤੋਂ ਪਾਠਕ ਹੁਣ ਤੱਕ ਕਾਫ਼ੀ ਜਾਣੂ ਵੀ ਸਨ। 

ਤੇ ਹੁਣ ਆਉਂਦੇ ਆ ਅੱਜ ਦੇ ਅਸਲ ਵਿਸ਼ੇ ਤੇ। 
ਮਰਹੂਮ ਮਨਮੀਤ ਅਲੀਸ਼ੇਰ... ਇੱਕ ਅਣਕਹੀ ਕਹਾਣੀ। 
                  ਜਵਾਨ ਧੀ-ਪੁੱਤ ਦੀ ਅਣਕਿਆਸੀ ਮੌਤ ਦਾ ਵੱਡਾ ਦੁੱਖ ਪਹਿਲਾਂ ਪਰਿਵਾਰ ਤੇ ਫਿਰ ਰਿਸ਼ਤੇਦਾਰੀ ਨੂੰ ਹੁੰਦਾ ਹੈ, ਕੋਈ ਅਤਿਕਥਨੀ ਨਹੀਂ। ਉਸਤੋਂ ਬਾਅਦ ਵਾਰੀ ਆਉਂਦੀ ਹੈ ਉਹਨਾਂ ਹਾਣੀਆਂ ਦੀ ਜੋ ਕਾਫ਼ੀ ਅਰਸੇ ਤੋਂ ਉਸਦੇ ਨਾਲ ਸਾਂਝੀ ਸੋਚ ਦੇ ਹਾਣੀਂ ਸਨ। ਮਨਮੀਤ 2008 'ਚ ਆਸਟੇ੍ਲੀਆ ਆਇਆ। ਪੜਾਈ ਤੋਂ ਬਾਅਦ ਜਿਵੇਂ-ਜਿਵੇਂ ਪੱਕੇ ਪੈਰੀਂ ਹੁੰਦਾ ਗਿਆ, ਕੁੱਝ ਵਿਲੱਖਣ ਕਰਨ ਵਾਲੀ ਵਿਚਾਰਧਾਰਾ ਨੇ ਅੰਗੜਾਈ ਲੈਣੀ ਸ਼ੁਰੂ ਕੀਤੀ। ਸਮਾਜਿਕ ਤਾਣਾ-ਬਾਣਾ ਫਿੱਟ ਨਾ ਦੇਖਦੇ ਹੋਏ ਮਨਮੀਤ ਆਪਣੀ ਸੋਚ ਵਾਲੇ ਹਾਣੀਆਂ ਦੀ ਤਲਾਸ਼ 'ਚ ਨਿਕਲ ਤੁਰਿਆ। ਚੰਗੀ ਕਿਸਮਤ ਨੂੰ 2010 ਦੇ ਕਵੀ ਦਰਬਾਰ ਨੇ ਇਹ ਸਬੱਬ ਵੀ ਬਣਾ ਦਿੱਤਾ।  
        ਬਿ੍ਸਬੇਨ ਦੀ ਮਾਣਯੋਗ ਹਸਤੀ ਤੇ ਕਲਾ ਪ੍ਰੇਮੀ ਸ. ਰਛਪਾਲ ਹੇਅਰ ਜੀ ਨੇ ਇਸ ਇਨਕਲਾਬੀ ਤੇ ਉਸਾਰੂ ਸੋਚ ਵਾਲੀ ਨੌਜ਼ਵਾਨੀ ਦੇ ਹੁਨਰ ਨੂੰ ਪਹਿਚਾਣਿਆ ਤੇ ਇਕ ਸਾਂਝੀ ਸੁਰ ਵਿੱਚ ਪਰੋ ਦਿੱਤਾ। ਸ਼ੁਰੂਆਤ ਹੋਈ ਇੰਡੋਜ਼ ਂਥੇਇਟਰ ਗਰੁੱਪ, ਆਸਟੇ੍ਲੀਆ ਦੀ। ਮੈਂ ਵੀ ਆਪਣੇ-ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਇਹਨਾਂ ਨੌਜ਼ਵਾਨਾਂ ਦੀ ਟੀਮ 'ਚ ਮੇਰੇ ਵਰਗੇ ਤੋਕੜ ਸੋਚ ਵਾਲੇ ਨੂੰ ਚੂਨੇ ਵਾਲੀ ਲਾਇਨ ਤੇ ਜਗ੍ਹਾ ਮਿਲ ਗਈ। ਟੀਮ ਨੇ ਨਾਟਕਾਂ, ਸਕਿੱਟਾਂ, ਕਵਿਤਾ, ਗਾਇਕੀ, ਲੇਖਣੀ, ਸ਼ੋਅ ਸੰਚਾਲਨ, ਸਟੇਜ ਸੰਚਾਲਨ ਅਤੇ ਰੇਡੀਓ ਤੇ ਆਪਣੀ ਮਿਹਨਤ ਨਾਲ ਝੰਡੇ ਗੱਡਣੇ ਸ਼ੁਰੂ ਕੀਤੇ। ਨਾਟਕ 'ਚਤਰਾ ਚੋਰ', ਲਘੂ ਫ਼ਿਲਮਾਂ (A Remarkable Day, Helpless, ਸਟਾਰ-ਪੁੱਤ ਆਦਿ), ਰੇਡੀਓ 4EB 98.1 FM ਅਤੇ ਹਰਮਨ ਰੇਡੀਓ ਇਸ ਦੀਆਂ ਮੂੰਹ ਬੋਲਦੀਆਂ ਉਦਾਹਰਨਾਂ ਹਨ। 

ਮਨਮੀਤ... ਇੱਕ ਸੋਚ ਦਾ ਨਾਂ ਸੀ। ਜਿਸਦੇ ਪਿੱਛੇ ਪੂਰੀ ਟੀਮ ਸਾਂਝੀ ਸੋਚ ਨਾਲ ਕਾਰਜ਼ ਕਰਦੀ ਸੀ। ਇਹ ਸੋਚ ਆਪਣੇ ਆਪ 'ਚ ਕਈ ਵਲਵਲੇ, ਅਹਿਸਾਸ, ਜਜ਼ਬੇ, ਉਸਾਰੂ ਸਮਾਜਿਕ ਤਬਦੀਲੀ, ਭਾਸ਼ਾ ਪਿਆਰ, ਮਿਹਨਤੀ ਮਿਜ਼ਾਜ, ਆਗੂ ਤਬੀਅਤ ਸਮੋਈ ਬੈਠੀ ਸੀ। ਇਸ ਲਈ ਮਨਮੀਤ ਸਿਰਫ਼ ਇਕੱਲਾ ਇੰਨਸਾਨ ਨਾ ਹੋ ਕਿ ਇਕ ਸਮੁੱਚੀ ਟੀਮ ਦੀ ਸੋਚ ਸੀ। ਇਸ ਅਜ਼ਾਦ ਸੋਚ ਨੂੰ ਧਰਮਾਂ ਅਤੇ ਰਾਜਨੀਤੀ 'ਚ ਨੂੜਨਾ ਵੀ ਠੀਕ ਨਹੀਂ। ਉਹ ਇਸਦਾ ਹਿੱਸਾ ਹੋ ਕੇ ਵੀ ਇਹਨਾਂ ਤੋਂ ਪਰੇ ਸੀ। 
28 ਅਕਤੂਬਰ 2016 ਦੀ ਸਵੇਰ ਭਾਵੇਂ ਮਨਮੀਤ ਨੂੰ ਸਰੀਰਕ ਤੌਰ ਤੇ ਲੈ ਗਈ। ਪਰ ਉਸਦੀ ਸੋਚ ਅੱਜ ਵੀ ਉਸਦੀ ਟੀਮ ਜ਼ਰੀਏ ਜਿਉਂਦਾ ਹੈ। ਲੋੜ੍ਹ ਹੈ ਇਨਸਾਫ਼ ਦੀ ਅਤੇ ਉਸਦੀ  ਸੋਚ ਨੂੰ ਜਿਉਂਦਾ ਰੱਖਣ ਦੀ। ਵੀਰੇ ਮਨਮੀਤ, ਅਸੀਂ ਤੈਨੂੰ ਵਾਪਿਸ ਤਾਂ ਨਹੀਂ ਲਿਆ ਸਕਦੇ ਪਰ ਉਲੀਕੇ ਸਾਂਝੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਵਾਅਦਾ ਜ਼ਰੂਰ ਕਰਦੇ ਹਾਂ। ਸਹਿਯੋਗੀ ਹੱਥਾਂ ਦਾ ਹਮੇਸ਼ਾਂ ਵਾਂਗ ਧੰਨਵਾਦ। ਬਸ਼ੱਕਦੀ, ਅਸਮਾਨੋਂ ਚੋਰ-ਮੋਰੀਆਂ ਰਾਹੀਂ ਦੇਖਦਾ ਰਹੀਂ। ਆਮੀਨ। 

[ ਇਕ ਸਰਸਰੀ ਯਾਤ ਉਸਦੀ ਨਾਟਕ ਮੰਡਲੀ ਤੇ - ਸ. ਰਛਪਾਲ ਹੇਅਰ ਜੀ, ਹਰਕੀ ਵਿਰਕ, ਕੰਵਰ, ਅਲੀਸ਼ੇਰ, ਗੈਰੀ, ਅਮਨਦੀਪ ਕੌਰ, ਦੁਪਿੰਦਰ, ਗੁਰਪ੍ਰੀਤ ਮਾਵੀ, ਗੁਰਸੇਵਕ, ਪ੍ਰਦੀਪ, ਸੁੱਖ ਚਾਹਲ, ਸਾਬੀ ਢਿੱਲੋਂ, ਸ਼ਰਨ ਸੰਧੂ, ਵਰਿੰਦਰ, ਬਲਜੀਤ, ਨਾਗਰਾ, ਦਲਜੀਤ, ਗੋਲਡੀ, ਬਿੱਟੂ ਢਿੱਲੋਂ, ਸੁੱਖਾ ਤੂਰ, ਜਗਜੀਤ ਖੋਸਾ, ਨੈਵੀ ਿਗੱਲ, ਕਾਲਾ ਹੇਅਰ, ਆਤਮਾ ਹੇਅਰ, ਸੰਨੀ, ਮੇਜਰ, ਨਿੱਜਰ, ਗੁਰਪ੍ਰੀਤ ਬਰਾੜ, ਸਤਨਾਮ, ਪ੍ਰੀਤ ਸਿਆਂ ਆਦਿ ]
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors