Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

SSP ਭੁੱਲਰ ਨੇ ਜਾਇਦਾਦ 'ਚ ਸੀਨੀਅਰ ਅਫ਼ਸਰ ਤੇ ਲੀਡਰ ਪਿਛਾੜੇ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੱਕ ਐਸ.ਐਸ.ਪੀ. ਨੇ ਸੰਪਤੀ ਦੇ ਮਾਮਲੇ ਵਿੱਚ ਸੂਬੇ ਦੇ ਪੁਲਿਸ ਅਫ਼ਸਰਾਂ ਤੇ ਰਾਜਨੀਤਕ ਆਗੂਆਂ ਨੂੰ ਪਛਾੜ ਦਿੱਤਾ ਹੈ। 152 ਕਰੋੜ ਦੀ ਸੰਪਤੀ ਦੇ ਮਾਲਕ ਐਸ.ਐਸ.ਪੀ. ਦਾ ਨਾਮ ਗੁਰਪ੍ਰੀਤ ਸਿੰਘ ਭੁੱਲਰ ਹੈ ਤੇ ਉਹ ਇਸ ਵੇਲੇ ਮੁਹਾਲੀ ਜ਼ਿਲ੍ਹੇ ਵਿੱਚ ਤਾਇਨਾਤ ਹੈ। ਮੁਹਾਲੀ ਵਿੱਚ ਸਭ ਤੋਂ ਵੱਧ ਸਮੇਂ ਲਈ ਭੁੱਲਰ ਤਾਇਨਾਤ ਰਹੇ ਹਨ। ਪੰਜਾਬ ਦੇ ਆਈ.ਪੀ.ਐਸ. ਅਫ਼ਸਰਾਂ ਦੇ ਕਰੋੜਪਤੀ ਕਲੱਬ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਪਹਿਲੇ ਨੰਬਰ ਉੱਤੇ ਹਨ।
ਯਾਦ ਰਹੇ ਕਿ ਪੰਜਾਬ ਦੇ ਅਮੀਰ ਵਿਧਾਇਕਾਂ ਵਿੱਚੋਂ ਝੰਡੀ ਹੁਣ ਤੱਕ ਕਾਂਗਰਸ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਕੋਲ ਸੀ। 2012 ਦੀਆਂ ਚੋਣਾਂ ਸਮੇਂ ਕੇਵਲ ਸਿੰਘ ਢਿੱਲੋਂ ਨੇ ਆਪਣੀ ਅਚੱਲ-ਚੱਲ ਜਾਇਦਾਦ 137 ਕਰੋੜ ਹੋਣ ਸਬੰਧੀ ਹਲਫ਼ਨਾਮਾ ਦਿੱਤਾ ਸੀ। ਇਸ ਤਰ੍ਹਾਂ ਕਾਂਗਰਸ ਦੀ ਇੱਕ ਹੋਰ ਉਮੀਦਵਾਰ ਕਰਨ ਕੌਰ ਬਰਾੜ ਨੇ 128 ਕਰੋੜ ਦੀ ਸੰਪਤੀ ਦਾ ਹਲਫ਼ਨਾਮਾ ਦਿੱਤਾ ਸੀ।
ਦੇਸ਼ ਦੇ ਆਈ.ਪੀ.ਐਸ. ਅਫ਼ਸਰਾਂ ਨੇ ਆਪਣੀ ਸੰਪਤੀ ਦੇ ਜੋ ਵੇਰਵੇ ਗ੍ਰਹਿ ਮੰਤਰਾਲੇ ਨੂੰ ਸੌਂਪੇ ਹਨ, ਉਸ ਰਾਹੀਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਆਈ.ਪੀ.ਐਸ. ਅਫ਼ਸਰਾਂ ਦੀ ਸੰਪਤੀ ਦੇ ਵੇਰਵੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਉੱਤੇ ਹਨ। ਗੁਰਪ੍ਰੀਤ ਸਿੰਘ ਭੁੱਲਰ ਦੀ ਜ਼ਿਆਦਾਤਰ ਪੋਸਟਿੰਗ ਮੁਹਾਲੀ ਜ਼ਿਲ੍ਹੇ ਵਿੱਚ ਹੀ ਰਹੀ ਹੈ। ਕੁਝ ਸਮੇਂ ਉਸ ਨੂੰ ਬਠਿੰਡਾ ਵਿੱਚ ਭੇਜਿਆ ਗਿਆ ਸੀ ਪਰ ਫਿਰ ਤੋਂ ਉਸ ਨੂੰ ਮੁਹਾਲੀ ਸ਼ਿਫ਼ਟ ਕਰ ਦਿੱਤਾ ਗਿਆ।
ਮੁਹਾਲੀ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸੰਪਤੀ ਦੇ ਮਾਮਲੇ ਵਿੱਚ ਮਹਿੰਗਾ ਸ਼ਹਿਰ ਹੈ। ਸਭ ਤੋਂ ਵੱਧ ਸੰਪਤੀ ਦਾ ਕਾਰੋਬਾਰ ਇਸ ਸ਼ਹਿਰ ਵਿੱਚ ਹੀ ਹੋ ਰਿਹਾ ਹੈ। ਇਸ ਲਈ ਗੁਰਪ੍ਰੀਤ ਸਿੰਘ ਭੁੱਲਰ ਦੀਆਂ 16 ਸੰਪਤੀਆਂ ਇਸ ਸ਼ਹਿਰ ਵਿੱਚ ਹੀ ਹਨ। ਗ੍ਰਹਿ ਮੰਤਰਾਲੇ ਨੂੰ ਦਿੱਤੇ ਵੇਰਵੇ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਮੁਹਾਲੀ ਵਿੱਚ ਉਨ੍ਹਾਂ ਦੇ ਅੱਠ ਰਿਹਾਇਸ਼ੀ ਪਲਾਟ, ਚਾਰ ਥਾਵਾਂ ਉੱਤੇ ਖੇਤੀਬਾੜੀ ਯੋਗ ਜ਼ਮੀਨ ਤੇ ਤਿੰਨ ਕਮਰਸ਼ਲ ਪਲਾਟ ਹਨ।
ਇਸ ਤੋਂ ਇਲਾਵਾ ਕੇਂਦਰੀ ਦਿੱਲੀ ਦੇ ਬਾਰਖੰਬਾ ਮਾਰਗ ਉੱਤੇ 85 ਲੱਖ ਦੀ ਕੀਮਤ ਦਾ ਕਮਰਸ਼ੀਅਲ ਪਲਾਟ ਵੀ ਭੁੱਲਰ ਦੀ ਸੰਪਤੀ ਦੀ ਲਿਸਟ ਵਿੱਚ ਸ਼ਾਮਲ ਹੈ। ਦਿੱਲੀ ਦੇ ਇੱਕ ਹੋਰ ਮਹਿੰਗੇ ਇਲਾਕੇ ਸੈਨਿਕ ਫਾਰਮ ਵਿੱਚ 1500 ਗਜ ਦੇਪਲਾਟ ਦਾ ਮਾਲਕ ਗੁਰਪ੍ਰੀਤ ਸਿੰਘ ਭੁੱਲਰ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ ਦੀ ਇੱਕ ਹੋਰ ਬੇਸ਼ਕੀਮਤੀ ਵਾਹੀਯੋਗ ਜ਼ਮੀਨ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਰਿਆਲੀ ਵਿਖੇ ਹੈ। ਇਸ ਜ਼ਮੀਨ  ਦੀ ਕੀਮਤ ਗੁਰਪ੍ਰੀਤ ਸਿੰਘ ਭੁੱਲਰ ਨੇ 45 ਕਰੋੜ ਰੁਪਏ ਦੱਸੀ ਹੈ। ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਲਿਸਟ ਵਿੱਚ ਭੁੱਲਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੀ ਜ਼ਿਆਦਾਤਰ ਸੰਪਤੀ ਜੱਦੀ ਹੈ।
ਗੁਰਪ੍ਰੀਤ ਸਿੰਘ ਭੁੱਲਰ 2009 ਤੋਂ 2013 ਤੱਕ ਮੁਹਾਲੀ ਵਿੱਚ ਐਸ.ਐਸ.ਪੀ. ਵਜੋਂ ਤਾਇਨਾਤ ਰਹੇ। ਕੁਝ ਸਮਾਂ ਬਦਲੀ ਤੋਂ ਬਾਅਦ 2015 ਵਿੱਚ ਉਨ੍ਹਾਂ ਫਿਰ ਤੋਂ ਇੱਥੇ ਤਾਇਨਾਤ ਕਰ ਦਿੱਤਾ ਗਿਆ। ਪੰਜਾਬ ਪੁਲਿਸ ਦੇ 130 ਆਈ.ਪੀ.ਐਸ. ਅਧਿਕਾਰੀਆਂ ਨੇ 500 ਕਰੋੜ ਦੀ ਜਾਇਦਾਦ ਦੇ ਵੇਰਵੇ ਗ੍ਰਹਿ ਮੰਤਰਾਲੇ ਨੂੰ ਭੇਜੇ ਹਨ। ਸੂਬੇ ਦੇ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਨੇ 4.1 ਕਰੋੜ ਦੀ ਜਾਇਦਾਦ ਦੇ ਵੇਰਵੇ ਗ੍ਰਹਿ ਮੰਤਰਾਲੇ ਨੂੰ ਭੇਜੇ ਹਨ। ਇਸੇ ਤਰ੍ਹਾਂ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ 16.6 ਕਰੋੜ ਦੀ ਜਾਇਦਾਦ ਦੇ ਵੇਰਵੇ ਦਿੱਤੇ ਹਨ। ਆਈ ਜੀ (ਪਰਸੋਨਲ) ਅਸੀਸ ਚੌਧਰੀ 22.6 ਕਰੋੜ, ਲੁਧਿਆਣਾ ਦੇ ਕਮਿਸ਼ਨਰ ਜਤਿੰਦਰ ਸਿੰਘ ਅਲੌਖ 10.3 ਕਰੋੜ ਮਾਲਕ ਹਨ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors