ਵਕੀਲ ਨੇ ਮੁਅੱਕਲ ਨੂੰ ਮਾਨਸਿਕ ਰੋਗੀ ਦੱਸਿਆ, ਅਦਾਲਤ ਦੇ ਬਾਹਰ ਸ਼ਾਂਤਮਈ ਰੋਸ਼ ਪ੍ਰਦਰਸ਼ਨ
( ਹਰਜੀਤ ਲਸਾੜਾ, ਬਿ੍ਸਬੇਨ - ਆਸਟੇ੍ਲੀਆ ) ਅੱਜ ਮਿਤੀ 21 ਨਵੰਬਰ 2016 ਨੂੰ ਆਸਟੇ੍ਲੀਆ ਦੇ ਸ਼ਹਿਰ ਬਿ੍ਸਬੇਨ ਵਿਖੇ ਮੈਜਿਸਟਰੇਟ ਕੋਰਟ ਵਿੱਚ ਮਰਹੂਮ ਮਨਮੀਤ ਅਲੀਸ਼ੇਰ ਹੱਤਿਆ ਕੇਸ ਦੀ ਪਲੇਠੀ ਅਦਾਲਤੀ ਕਾਰਵਾਈ ਸਵੇਰੇ 9:00 ਵਜੇ ਸ਼ੁਰੂ ਹੋਈ। ਕਿਆਸ ਅਰਾਈਆਂ ਮੁਤਾਬਿਕ ਅੱਜ ਦੀ ਕਾਰਵਾਈ ਰਸਮੀ ਹੀ ਰਹੀ। ਮਾਣਯੋਗ ਅਦਾਲਤ ਨੇ ਕਾਰਵਾਈ ਲਈ ਅਗਲੀ ਮਿਤੀ 23 ਜਨਵਰੀ 2017 ਮਿੱਥ ਦਿੱਤੀ ਹੈ।
ਵਿਰੋਧੀ ਧਿਰ ਦੇ ਵਕੀਲ ਨੇ ਆਪਣੇ ਮੁਅੱਕਲ (ਐਨਥਨੀ ਓ ਡੋਨੋਹੀਓ) ਦੇ ਬਚਾਅ ਵਿੱਚ ਕਿਹਾ ਕਿ ਉਸਦਾ ਮੁਅੱਕਲ ਮਾਨਸਿਕ ਰੋਗੀ ਹੈ ਅਤੇ ਡਾਕਟਰੀ ਦਸਤਾਵੇਜ਼ ਵੀ ਇਸਦੀ ਪੋ੍ੜਤਾ ਕਰਦੇ ਹਨ। ਜਿਸਦਾ ਕਿ ਆਉਂਦੀਆਂ ਤਰੀਕਾਂ 'ਚ ਸਬੂਤ ਨਾਲ ਮੁਲਾਂਕਣ ਹੋਣ ਦੀ ਆਸ ਹੈ। ਜਿਸਦੇ ਤਹਿਤ ਮੁਅੱਕਲ ਦਾ ਵਕੀਲ ਅਗਲੀ ਤਰੀਕ (23 ਜਨਵਰੀ) ਲੈਣ 'ਚ ਕਾਮਯਾਬ ਰਿਹਾ। ਮੁਅੱਕਲ, ਅੱਜ ਦੀ ਅਦਾਲਤੀ ਕਾਰਵਾਈ 'ਚ ਹਾਜ਼ਰ ਨਹੀਂ ਸੀ।
ਸਵੇਰੇ ਜਿਸ ਵਕਤ ਮਾਣਯੋਗ ਜੱਜ ਨਾਲ ਅੰਦਰ ਅਦਾਲਤੀ ਕਾਰਵਾਈ ਚਲ ਰਹੀ ਸੀ, ਅਦਾਲਤ ਦੇ ਬਾਹਰ ਕਾਫ਼ੀ ਹਜੂਮ ਨੇ ਮਰਹੂਮ ਮਨਮੀਤ ਅਲੀਸ਼ੇਰ ਦੀਆਂ ਤਖ਼ਤੀਆਂ ਨਾਲ ਸ਼ਾਂਤਮਈ ਰੋਸ ਪ੍ਰਦਰਸ਼ਨ ਵੀ ਕੀਤਾ। ਜਿਸ ਵਿੱਚ ਸਮੂਹ ਭਾਈਚਾਰਿਆਂ ਨੇ ਸਾਂਝੀ ਸ਼ਿਰਕਤ ਕੀਤੀ। ਪੰਜਾਬੀ ਭਾਈਚਾਰੇ ਵਲੋਂ ਕਈ ਨਾਮਵਰ ਹਸਤੀਆਂ ਦਾ ਇਸ ਅਹਿਮ ਮੌਕੇ ਤੇ ਰੋਸ਼ ਪ੍ਰਦਰਸ਼ਨ 'ਚ ਸ਼ਿਰਕਤ ਨਾਂ ਕਰਨਾ ਵੀ ਗੰਭੀਰ ਵਿਸ਼ਾ ਹੈ।
ਮੌਕੇ ਤੇ ਮਜ਼ੂਦ ਹਸਤੀਆਂ ਵਿੱਚ ਮਨਜੀਤ ਬੋਪਾਰਾਏ, ਜਸਪਾਲ ਸੰਧੂ, ਬਰਾੜ, ਨਵਦੀਪ ਸਿੰਘ, ਪ੍ਰਵੀਨ ਗੁਪਤਾ, ਦਲਜੀਤ ਸਿੰਘ, ਗੁਰਸੇਵਕ ਸਿੰਘ, ਦੁਪਿੰਦਰ ਸਿੰਘ, ਸ਼ਰਨ ਸੰਧੂ ਅਤੇ ਉਸਦੇ ਸਾਥੀ ਆਦਿ ਨੇ ਸ਼ਮੂਲੀਅਤ ਕੀਤੀ।
ਅੱਜ ਦੀ ਪਲੇਠੀ ਅਦਾਲਤੀ ਕਾਰਵਾਈ ਤੋਂ ਬਾਅਦ ਇੱਕ ਗੱਲ ਸਾਫ਼ ਨਜ਼ਰੀਂ ਪੈ ਰਹੀ ਹੈ ਕਿ ਬਿਨਾਂ ਕੂਟਨੀਤਿਕ ਤੇ ਕਨੂੰਨੀ ਦਾਅ-ਪੇਚਾਂ ਤੋਂ ਇੰਨਸਾਫ਼ ਦਾ ਰਾਹ ਪੱਧਰਾ ਨਹੀਂ ਹੋਣ ਵਾਲਾ। ਇਸਦੇ ਲਈ ਬਹੁਤ ਹੀ ਕਾਬਲ ਵਕੀਲ ਤੇ ਤਿਆਰੀ ਦੀ ਲੋੜ੍ਹ ਪਵੇਗੀ। ਮਾਸਾ ਜਿਹਾ ਵੀ ਅਵੇਸਲਾਪਣ, ਨਤੀਜੇ ਖ਼ਰਾਬ ਕਰ ਸਕਦਾ ਹੈ।
ਬਿ੍ਸਬੇਨ ਪੰਜਾਬੀ ਪੈ੍ੱਸ ਕਲੱਬ, ਆਸਟੇ੍ਲੀਆ ਦੀ ਸ਼ੁਰੂ ਤੋਂ ਹੁਣ ਤੱਕ ਦੀ ਮੀਡੀਆ ਕਵਰੇਜ਼ ਦੀ ਸਮੂਹ ਸੰਸਥਾਵਾਂ ਤੇ ਭਾਈਚਾਰਿਆਂ ਵੱਲੋਂ ਸਲਾਹਣਾ ਕੀਤੀ ਗਈ।

Blogger Comment