
ਮਜ਼ੂਦਾ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਇਨਸਾਨ ਹਰ ਵਕਤ ਪੈਸੇ ਦੀ ਨੱਠ-ਭੱਜ 'ਚ ਗ੍ਰਸਿਆ ਪਿਆ ਹੈ। ਉੱਥੇ ਇਮਾਨਦਾਰੀ ਦੀ ਜਿਉਂਦੀ-ਜਾਗਦੀ ਮਿਸਾਲ ਹੈ ਇੱਥੋਂ ਦਾ ਸਿੱਖ ਟੈਕਸੀ ਚਾਲਕ ਸ. ਗੁਰਬਾਜ ਸਿੰਘ ਜੋ ਸਮੂਹ ਮੀਡੀਆ ਤੇ ਪੰਜਾਬੀ ਭਾਈਚਾਰੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਯਾਤਰੀ ਜੋ 1400 ਡਾਲਰ ਦੀ ਨਕਦੀ ਚਾਲਕ ਦੀ ਟੈਕਸੀ 'ਚ ਭੁੱਲ ਗਿਆ ਸੀ ਤੇ ਪੈਸੇ ਉਸਦੇ ਇਲਾਜ ਲਈ ਲੋੜੀਂਦੇ ਸਨ। ਇੰਨੀ ਵੱਡੀ ਨਕਦ ਰਾਸ਼ੀ ਲਾਲਚ ਵੱਸ ਕਿਸੇ ਦੀ ਵੀ ਨੀਅਤ ਨੂੰ ਖੋਟਾ ਕਰ ਸਕਦੀ ਸੀ। ਪਰ ਗੁਰਬਾਜ ਇਸਦਾ ਅਪਵਾਦ ਨਿਕਲਿਆ ਤੇ ਇਮਾਨਦਾਰੀ ਦਿਖਾਉਂਦੇ ਹੋਏ ਉਸਨੇ ਸਾਰੀ ਰਾਸ਼ੀ ਨੂੰ ਯਾਤਰੀ ਤੱਕ ਪਹੁੰਚਦਾ ਕੀਤਾ। ਸੋਨੇ ਤੇ ਸੁਹਾਗੇ ਵਾਲੀ ਗੱਲ ਕੇ ਇਹ ਵੀ ਰਹੀ ਕਿ ਇਨਾਮੀ ਰਾਸ਼ੀ ਨੂੰ ਵੀ ਇਹ ਕਹਿ ਕੇ ਮੋੜ੍ਹ ਦਿੱਤਾ ਕਿ, 'ਇਹ ਮੇਰਾ ਇਖ਼ਲਾਕੀ ਫ਼ਰਜ਼ ਸੀ। ਇਨਾਮ ਤੇ ਵਾਹਵਾ ਲੈਣ ਮੇਰਾ ਮਨੋਰਥ ਨਹੀਂ ਸੀ।'
34 ਸਾਲਾਂ ਗੁਰਬਾਜ ਪਿਛੋਕੜ ਤੋਂ ਪਿੰਡ ਰੋਟੋਕੇ, ਜ਼ਿਲ੍ਹਾ ਤਰਨਤਾਰਨ, ਪੰਜਾਬ ਦਾ ਵਸਨੀਕ 2007 ਤੋਂ ਆਸਟੇ੍ਲੀਆ ਦੀ ਧਰਤੀ ਦਾ ਨਿਵਾਸ ਹੈ। ਇਮਾਨਦਾਰੀ ਦੀ ਇਸ ਵਿਲੱਖਣ ਮਿਸਾਲ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਮਾਣ ਬਖਸ਼ਿਆ ਕੇ ਚੰਗੀਆਂ ਕਦਰਾਂ-ਕੀਮਤਾਂ ਨੂੰ ਜਾਮਾ ਦਿੱਤਾ।
Blogger Comment