Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮਰਹੂਮ ਮਨਮੀਤ ਅਲੀਸ਼ੇਰ ਨੂੰ ਭਾਵੁਕ ਸ਼ਰਧਾਂਜਲੀ- ਕਾਵਿ-ਸ਼ਾਮ ਤਹਿਤ ਗ਼ਜ਼ਲ ਸੰਗ੍ਰਹਿ 'ਮਿਰਗਾਵਲੀ' ਲੋਕ ਅਰਪਣ।

(ਹਰਜੀਤ ਲਸਾੜਾ, ਬਿ੍ਸਬੇਨ) - ਇੱਥੇ ਬੀਤੇ ਐਤਵਾਰ ਨੂੰ 'ਇੰਡੋਜ਼ ਪੰਜਾਬੀ ਸਾਹਿਤ ਸਭਾ' ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਦੀ ਯਾਦ ਕਰਦਿਆਂ ਸਾਹਿਤਕ ਸਮਾਰੋਹ ਅਾਯੋਜਿਤ ਕੀਤਾ ਗਿਆ। ਸਮਾਰੋਹ ਦਾ ਆਗਾਜ਼ ਸ਼ਮਾਂ ਰੌਸ਼ਨ ਨਾਲ ਵਰਿੰਦਰ ਅਲੀਸ਼ੇਰ ਤੇ ਸ਼ਰਨ ਸੰਧੂ ਵੱਲੋਂ ਕੀਤਾ ਗਿਆ। ਸਟੇਜ ਦਾ ਸੁਚੱਜਾ ਸੰਚਾਲਨ ਨਾਮਵਰ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਵਲੋਂ ਬਾਖੂਬੀ ਨਿਭਾਇਆ। ਤਕਰੀਬਨ 120 ਦੇ ਕਰੀਬ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਮਰਹੂਮ ਜੀਅ ਨਾਲ ਜੁੜੀਆਂ ਰਚਨਾਵਾਂ ਨੇ ਦਰਸ਼ਕਾਂ ਨੂੰ ਬਹੁਤ ਪਸੀਜਿਆ।ਹੰਝੂ ਭਰੀ ਹਰ ਅੱਖ ਇਸਦੀ ਗਵਾਹੀ ਭਰ ਰਹੀ ਸੀ। ਇਸ ਮੁਸ਼ਾਇਰੇ ਵਿੱਚ ਸ਼ਿਵ ਭਾਗੀਰਥ, ਸਰਬਜੀਤ ਸੋਹੀ, ਰੁਪਿੰਦਰ ਸੋਜ਼, ਰਾਜਵਿੰਦਰ ਸੇਖੋਂ, ਰਵਿੰਦਰ ਨਾਗਰਾ, ਹਰਕੀ ਵਿਰਕ, ਹਰਜੀਤ ਸੰਧੂ, ਪਾਲ ਰਾਊਕੇ, ਸਰਜੀਤ ਸੰਧੂ, ਜਗਬੀਰ ਬੋਪਾਰਾਏ, ਗੁਰਸੇਵਕ ਸਿੰਘ, ਹਰਜੀਤ ਲਸਾੜਾ, ਮਲਕੀਤ ਧਾਲੀਵਾਲ, ਵਰਿੰਦਰ ਅਲੀਸ਼ੇਰ, ਜਗਜੀਤ ਖੋਸਾ, ਦਲਜੀਤ ਸਿੰਘ, ਤਜਿੰਦਰ ਭੰਗੂ, ਆਤਮਾ ਸਿੰਘ ਹੇਅਰ, ਹਰਮਨ ਗਿੱਲ, ਨੈਵੀ ਗਿੱਲ, ਅਮਨਦੀਪ ਕੌਰ, ਆਦਿ ਕਵੀਆਂ, ਕਵਿੱਤਰੀਆਂ ਤੇ ਗਾਇਕਾਂ ਨੇ ਭਰਵੀਂ ਹਾਜ਼ਰੀ ਲਗਾਈ। ਮਨਮੀਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਸੰਸਥਾ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਅਕੁੰਸ਼ ਕਟਾਰੀਆ ਅਤੇ ਸੈਕਟਰੀ ਸਤਵਿੰਦਰ ਟੀਨੂੰ ਨੂੰ ਸੰਸਥਾ ਨੇ ਯਾਦ ਚਿੰਨ ਨਾਲ ਸਨਮਾਨਿਤ ਕੀਤਾ। ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਇੰਡੋਜ਼ ਸਪੋਰਟਸ ਅਕੈਡਮੀ ਦੇ ਚੇਅਰਮੈਨ ਬਲਦੇਵ ਸਿੰਘ ਨਿੱਝਰ, ਉੱਘੇ ਸਮਾਜ ਸੇਵਕ ਜਸਪਾਲ ਸਿੰਘ ਸੰਧੂ, ਪੰਜਾਬੀ ਕਲਚਰਲ ਐਸ਼ੋਸੀਏਸ਼ਨ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਅਤੇ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਪ੍ਰਸਿੱਧ ਗ਼ਜ਼ਲਗੋ ਪ੍ਰੋ. ਗੁਰਭਜਨ ਗਿੱਲ ਦਾ ਨਵਾਂ ਗ਼ਜ਼ਲ ਸੰਗ੍ਰਹਿ 'ਮਿਰਗਾਵਲੀ' ਵੀ ਲੋਕ ਅਰਪਣ ਕੀਤੀ ਗਈ। 
                  ਇਸ ਸਮਾਗਮ ਵਿੱਚ ਪੰਜਾਬੀ ਰੇਡੀਓ ਅਤੇ ਮੀਡੀਆਂ ਨਾਲ ਜੁੜੇ ਨੁਮਾਇੰਦੇ ਵੀ ਉਪਸਥਿਤ ਰਹੇ ਅਤੇ ਔਜ਼ੀ ਇੰਡੀਅਨ ਟੀ.ਵੀ. ਵੱਲੋਂ ਸਮੁੱਚੇ ਪ੍ਰੋਗਰਾਮ ਦੀ ਕਵਰੇਜ਼ ਕੀਤੀ ਗਈ । ਇਸ ਮੋਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ, ਮੁਹਿੰਦਰਪਾਲ ਸਿੰਘ ਸੈਂਣੀ, ਪਰਮਜੀਤ ਗੁਰਾਇਆ, ਪ੍ਰੀਤਮ ਝੱਜ, ਪਿੰਕੀ ਸਿੰਘ, ਬਲਵਿੰਦਰ ਮੋਰੋਂ, ਦੁਪਿੰਦਰ ਸਿੰਘ, ਸੰਗਰਾਮ ਸੰਧੂ, ਨਵਦੀਪ ਸਿੰਘ ਸਿੱਧੂ, ਜਰਮਨਜੀਤ ਸਿੰਘ, ਭੁਪਿੰਦਰ ਸਿੰਘ ਖਹਿਰਾ ਅਾਦਿ ਸਮਾਜਿਕ ਆਗੂ ਵੀ ਸ਼ਾਮਿਲ ਹੋਏ।
                ਚੇਤੇ ਰਹੇ ਕਿ ਮਰਹੂਮ ਮਨਮੀਤ ਨੂੰ ਡਿਊਟੀ ਦੌਰਾਨ (28 ਅਕਤੂਬਰ) ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮਾਣਯੋਗ ਕੋਰਟ ਦੀ ਅਗਲੀ ਸੁਣਵਾਈ 23 ਜਨਵਰੀ 2017 ਨੂੰ ਹੋਵੇਗੀ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors