ਸਮੂਹ ਪੰਜਾਬੀ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ, ਮਜ਼ੂਦਾ ਮੁੱਖ-ਮੰਤਰੀ ਨਾਲ ਹੋਵੇਗੀ ਟੱਕਰ
ਹਰਜੀਤ ਲਸਾੜਾ, ਬਿ੍ਸਬੇਨ - ਆਸਟੇ੍ਲੀਆ
ਸਿਆਣਿਆਂ ਦਾ ਕਥਨ ਕਿ, "... ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ।"
ਇਹ ਕਥਨ ਉਸ ਵਕਤ ਸੱਚ ਹੁੰਦਾ ਦਿੱਖਿਆ ਜਦੋਂ ਪੰਜਾਬੀ ਭਾਈਚਾਰੇ ਦੇ ਉੱਦਮੀ ਨੌਜਵਾਨ 'ਨਵਦੀਪ ਿਸੰਘ' ਨੂੰ 'ਦਾ ਗਰੀਨ ਪਾਰਟੀ' ਵੱਲੋਂ ਆਉਂਦੀਆਂ ਕੁਈਨਜ਼ਲੈਂਡ ਸੰਸਦੀ ਚੋਣਾਂ 2018 ਲਈ ਟਿਕਟ ਦੇਣ ਦਾ ਇਲਾਨ ਕੀਤਾ ਗਿਆ। ਨਵਦੀਪ ਸਿੰਘ, ਇਹਨਾਂ ਸੰਸਦੀ ਚੋਣਾਂ ਵਿੱਚ ਸੂਬੇ ਦੀ ਮਜ਼ੂਦਾ ਪ੍ਰੀਮੀਅਰ (ਮੁੱਖ ਮੰਤਰੀ) ਐਨਸਟਾਕੀਆ ਪਾਲਾਸੋਜ਼ਨ ਦੇ ਵਿਰੁੱਧ ਇਨਾਲਾ ਹਲਕੇ ਤੋਂ ਚੋਣਾਂ ਵਿੱਚ ਨਿੱਤਰਨਗੇ। ਚੇਤੇ ਰਹੇ ਕਿ ਐਨਸਟਾਕੀਆ ਪਾਲਾਸੋਜ਼ਨ (ਲੇਬਰ ਪਾਰਟੀ) 2006 ਤੋਂ ਲਗਾਤਾਰ ਇਸ ਸੀਟ ਤੇ ਕਾਬਜ਼ ਹਨ।
ਨਵਦੀਪ ਸਿੰਘ, ਜੋ ਕੇ ਪੇਸ਼ੇ ਤੋਂ ਮੋਟਰ ਮਕੈਨਿਕ ਹੈ ਤੇ ਕਾਫ਼ੀ ਅਰਸੇ ਤੋਂ ਮਰੂਕਾ ਇਲਾਕੇ 'ਚ ਆਪਣੀ ਵਰਕਸ਼ਾਪ (AMW Auto) ਰਾਹੀਂ ਸੇਵਾਵਾਂ ਦੇ ਰਹੇ ਹਨ। ਆਪਣੀ ਿਮਹਨਤੀ, ਇਮਾਨਦਾਰ ਅਤੇ ਲੋਕ-ਭਲਾਈ ਵਾਲੀ ਤਬੀਅਤ ਸਦਕਾ ਇੱਕ ਵੱਖਰੀ ਸ਼ਖਸ਼ੀਅਤ ਦਾ ਮਾਲਕ ਨਵਦੀਪ ਸਾਰਿਆਂ ਭਾਈਚਾਰਿਆਂ ਲਈ ਮਿਸਾਲ ਬਣ ਚੁੱਕਾ ਹੈ। ਇਸ ਲਈ ਇਹ ਉਪਲਬਦੀ ਸਿਰਫ਼ ਪੰਜਾਬੀ ਭਾਈਚਾਰੇ ਤੱਕ ਹੀ ਸੀਮਤ ਨਾ ਰਹਿ ਕੇ ਹਰ ਵਰਗ ਲਈ ਮਾਣ ਵਾਲਾ ਤਵੱਸਰ ਬਣ ਗਈ ਹੈ। ਸਮੂਹ ਭਾਈਚਾਰਿਆਂ 'ਚ ਪਾਰਟੀ ਹਾਈਕਮਾਂਡ ਵੱਲੋਂ ਨਵਦੀਪ ਦੀ ਨਾਮਜ਼ਦਗੀ ਦੀ ਪ੍ਰਸੰਸਾ ਹੋ ਰਹੀ ਹੈ। ਹਰ ਿਮਹਨਤਕਸ਼ ਇਨਸਾਨ ਨਵਦੀਪ 'ਚੋਂ ਆਪਣਾ ਅਕਸ਼ ਦੇਖ ਰਿਹਾ ਹੈ ਅਤੇ ਮਹਿਸੂਸ ਕਰ ਰਿਹਾ ਹੈ ਕਿ ਇਹ ਸਧਾਰਨ ਕਿਰਤੀ ਹੀ ਕਿਰਤੀਆਂ ਦੀਆਂ ਦੁੱਖ-ਤਕਲੀਫ਼ਾਂ ਸਮਝ ਸਕਦਾ ਹੈ।
ਨਵਦੀਪ ਸਿੰਘ ਜੋ ਪਿੱਛੋਂ ਫ਼ਿਰੋਜ਼ਪੁਰ, ਪੰਜਾਬ ਤੋਂ ਮੱਧ-ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ, 2007 ਵਿੱਚ ਉਸਦਾ ਆਸਟੇ੍ਲੀਆ ਆਉਂਣ ਦਾ ਸਬੱਬ ਬਣਿਆ। ਿਗ੍ਰਫ਼ਤ ਯੂਨੀਵਰਸਿਟੀ ਤੋਂ ਮਕੈਨੀਕਲ ਤੇ ਵਾਤਾਵਰਣ ਇੰਜੀਨੀਅਰਿੰਗ ਦੀ ਉੱਚ ਵਿੱਦਿਆ ਲੈਣ ਉਪਰਾਂਤ ਉਸਨੇ ਆਪਣੀ ਵਰਕਸ਼ਾਪ ਦਾ ਸੁਪਨਾ ਸਾਕਾਰ ਕੀਤਾ।
ਪਾਰਟੀ ਵੱਲੋਂ ਉਮੀਦਵਾਰੀ ਇਲਾਨੇ ਜਾਣ ਤੋਂ ਬਾਅਦ ਆਪਣੀ ਪਲੇਠੀ ਰੇਡੀਓ ਇੰਟਰਵਿਊ (ਰੇਡੀਓ ਰਿਦਮ) ਵਿੱਚ ਉਹਨਾਂ ਕਿਹਾ ਕਿ ਉਹ ਸਿਆਸਤ 'ਚ ਸੱਤਾ ਦੇ ਸੁਆਦ ਲਈ ਨਹੀਂ ਆਏ ਸਗੋਂ ਹਰ ਕਿਰਤੀ ਦੀ ਆਵਾਜ਼ ਬਣ ਉਹਨਾਂ ਦੇ ਹੱਕਾਂ ਤੇ ਲੋੜਾਂ ਲਈ ਕਾਰਜ ਕਰਨ ਦੀ ਇੱਸ਼ਾ ਨਾਲ ਆਏ ਹਨ। ਇਹੀ ਗਰੀਨ ਪਾਰਟੀ ਦੀ ਮੂਲ ਨੀਤੀ ਵੀ ਹੈ।
ਬਿਨਾਂ ਸ਼ੱਕ ਸਾਡੇ ਸਮੂਹ ਪੰਜਾਬੀ ਭਾਈਚਾਰੇ ਨੂੰ ਗਰੀਨ ਪਾਰਟੀ ਦੇ ਦਿੱਤੇ ਇਸ ਵਿਲੱਖਣ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਲੋੜ੍ਹ ਹੈ ਸਮੇਂ ਦੀ ਰਵਾਨਗੀ ਨੂੰ ਸਮਝਣ ਦੀ ਤੇ ਏਕੇ ਨਾਲ ਸਾਂਝਾ ਉੱਦਮ ਕਰਨ ਦੀ। ਆਮੀਨ।
"ਘੁੰਮ ਚਰੱਖੜਿਆ ਸੋਹਣਿਆਂ ਵੇ ਤੇਰੀ ਕੱਤਣ ਵਾਲੀ ਜੀਵੇ,
ਕੱਤਣ ਵਾਲੀ ਜੀਵੇ ਲੜੀਆਂ ਵੱਟਣ ਵਾਲੀ ਜੀਵੇ।
ਘੁੰਮ ਚਰੱਖੜਿਆ..."
Blogger Comment