Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹੋਪਿੰਗ ਈਰਾ ਅਤੇ ਬਿ੍ਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਵੱਲੋਂ ਉੱਘੇ ਲੇਖਕ ਅਲੀ ਰਾਜਪੁਰਾ ਦਾ ਵਿਸ਼ੇਸ਼ ਸਨਮਾਨ।

ਸਨਮਾਨ ਰਾਸ਼ੀ ਮਰਹੂਮ ਮਨਮੀਤ ਅਲੀਸ਼ੇਰ ਦੇ ਸਾਹਿਤ ਪ੍ਰੇਮ ਨੂੰ ਸਮਰਪਿਤ, ਲਸਾੜਾ ਸਕੂਲ ਦਾ ਸਲਾਨਾ  ਇਨਾਮ  ਵੰਡ ਸਮਾਰੋਹ 

 ਹਰਜੀਤ ਲਸਾੜਾ, ਬਿ੍ਸਬੇਨ / ਆਜ਼ਮ ਬਾਬੂ ਲਾਭ ਸਿੰਘ ਜੀ ਦੀ ਸ਼ੋਹ ਪ੍ਰਾਪਤ ਦੁਆਬੇ ਦਾ ਵਿਲੱਖਣ ਪਿੰਡ 'ਲਸਾੜਾ' (ਜ਼ਿਲ੍ਹਾ ਜਲੰਧਰ ਅਤੇ ਤਹਿਸੀਲ ਫ਼ਿਲੌਰ) ਜਿਸਦੀ ਆਪਣੀ ਹੀ ਵੱਖਰੀ ਟਸ ਹੈ। ਲੰਘੀਂ ਿਮਤੀ 22 ਨਵੰਬਰ 2016; ਉਸ ਵਕਤ ਮੀਲ-ਪੱਥਰ ਸਾਬਤ ਹੋ ਨਿੱਬੜੀ ਜਦੋਂ ਆਸਟੇ੍ਲੀਆ ਦੀਆਂ ਦੋ ਨਾਂਮੀ ਸੰਸਥਾਵਾਂ 'ਹੋਪਿੰਗ ਈਰਾ' ਅਤੇ 'ਬਿ੍ਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ' ਵੱਲੋਂ ਲਸਾੜਾ ਸਰਕਾਰੀ ਸਕੂਲ ਦੇ ਸਲਾਨਾ ਿੲਨਾਮ ਵੰਡ ਸਮਾਰੋਹ ਵਿੱਖੇ ਉੱਘੇ ਲੇਖਕ ਅਲੀ ਰਾਜਪੁਰਾ ਦਾ ਵਿਸ਼ੇਸ਼  ਸਨਮਾਨ ਕੀਤਾ ਗਿਆ।     
                 ਰੁਪਏ 20,000 ਦੀ ਰਾਸ਼ੀ ਅਤੇ ਸਨਮਾਨ ਚਿੰਨ, ਮਰਹੂਮ ਮਨਮੀਤ ਅਲੀਸ਼ੇਰ ਦੇ ਸਾਹਿਤ ਪ੍ਰੇਮ ਨੂੰ ਸਮਰਪਿਤ ਕਰਦੇ ਹੋਏ ਅਲੀ ਰਾਜ਼ਪੁਰਾ ਨੂੰ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਦੇਣ ਬਦਲੇ ਦਿੱਤਾ ਗਿਆ। ਇਸ ਸਮਾਰੋਹ ਨੂੰ ਚੈਰੀਟੇਬਲ ਟਰੱਸਟ ਲਸਾੜਾ ਵੱਲੋਂ ਹਰ ਸਾਲ ਵਿਉਂਤਬੰਦ ਕੀਤਾ ਜਾਂਦਾ ਹੈ। ਅਤੇ ਹਮੇਸ਼ਾਂ ਵਾਂਗ ਇਸ ਵਾਰ ਵੀ ਇਹ ਯਾਦਗਾਰੀ ਹੋ ਨਿੱਬੜਿਆ। 
              ਸਮਾਰੋਹ ਦੀ ਸ਼ੁਰੂਆਤ ਪਰਪੱਕ ਟਿੱਪਣੀਕਾਰ ਸ. ਜਗੀਰ ਸਿੰਘ (ਜਨਰਲ ਸਕੱਤਰ ਟਰੱਸਟ) ਹੁਣਾਂ ਆਪਣੇ ਸੁਆਗਤੀ ਬੋਲਾਂ ਨਾਲ ਕੀਤੀ ਅਤੇ ਵਿਸ਼ੇਸ਼ ਸੱਦੇ ਤੇ ਪਹੁੰਚੇ ਅਮਰਜੀਤ ਸਿੰਘ ਬੈਂਸ (SDM ਫ਼ਿਲੌਰ), ਲੇਖਕ ਅਲੀ ਰਾਜ਼ਪੁਰਾ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਤਰੱਕੀ ਦੇਣ ਵਾਲੀਆਂ ਤਕਰੀਰਾਂ ਹੋਈਆਂ। ਿਜਸ ਅਧੀਨ ਮਾਸਟਰ ਮੰਗਲ ਦਾਸ ਜੀ ਨੇ ਦਸਿਆ ਕਿ ਲਸਾੜਾ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੇਖਦੇ ਹੋਏ ਕਾਬਲ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਵਿੱਚ ਇੱਕ ਸਫ਼ਾਈ ਸੇਵਕ ਅਤੇ ਖੇਡਾਂ ਨੂੰ ਬੜਾਵਾ ਤੇ ਨਸ਼ੇ ਤੇ ਨਕੇਲ ਲਈ ਇੱਕ ਖੇਡ ਕੋਚ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਚੇਤੇ ਰਹੇ ਕਿ ਇਹਨਾਂ ਸਾਰਿਆਂ ਕਾਰਜਾਂ ਨੂੰ ਟਰੱਸਟ ਆਪਣੇ ਖ਼ਰਚੇ ਤੇ ਚਲਾ ਿਰਹਾ ਹੈ। ਤਾਂ ਜੋ ਬਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ। 
            ਇਸ ਮੌਕੇ ਅਧਿਆਪਕ ਵਰਗ ਅਤੇ ਬਚਿਆਂ ਨੂੰ ਹੱਲਾਸ਼ੇਰੀ ਤਹਿਤ ਇਨਾਮ ਵੀ ਤਕਸੀਮ ਕੀਤੇ ਗਏ। ਪੋ੍ਗਰਾਮ ਉਸ ਵੇਲੇ ਚਰਮ-ਸੀਮਾਂ ਤੇ ਪਹੁੰਚ ਗਿਆ ਜਦੋਂ ਰਾਏਪੁਰ ਅਰਾਈਆਂ ਸਕੂਲ ਦੀਆਂ ਬੱਚੀਆਂ ਨੇ ਗਿੱਧੇ ਦੀ ਦਿੱਲ ਨੂੰ ਧੂਹ ਪਾਉਂਦੀ ਪੇਸ਼ਕਾਰੀ ਕੀਤੀ। ਸਮਾਂ ਉਸ ਵੇਲੇ ਰੁਕਿਆ-ਰੁਕਿਆ ਪ੍ਰਤੀਤ ਹੋਇਆ। ਇਹ ਆਤਸ਼ੀ ਪੇਸ਼ਕਾਰੀ ਬੀਬਾ ਮਨਜਿੰਦਰ ਕੌਰ ਸੋਡੋਂ ਦੀ ਅਗਵਾਈ ਸਦਕਾ ਹੋਂਦ 'ਚ ਆਈ। ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। 
          ਅਲੀ ਰਾਜ਼ਪੁਰਾ ਹੁਣਾਂ ਵੀ ਆਪਣੀ ਤਕਰੀਰ 'ਚ ਬਚਿਆਂ ਨਾਲ ਇੱਕ-ਮਿੱਕ ਹੋ ਕੇ ਹਰਫ਼ਾਂ ਦੀ ਸਾਂਝ ਪਾਈ। ਆਪਣੇ ਵਿਆਕਤੀਗਤ ਅਨੁਭਵਾਂ ਨੂੰ ਸੁਨੇਹਿਆਂ ਦੇ ਰੂਪ 'ਚ ਸਾਂਝਾ ਕੀਤਾ। ਉਹਨਾਂ ਅੰਤ ਤੇ ਸਮੂਹ ਲਸਾੜਾ ਪਿੰਡ ਨਵਾਸੀਆਂ, ਪ੍ਰਬੰਧਕਾਂ ਅਤੇ ਦੋਨੋਂ ਆਸਟੇ੍ਲੀਆਈ ਸੰਸਥਾਵਾਂ ਦਾ ਧੰਨਵਾਦ ਕੀਤਾ। 
             ਪਹੁੰਚੀਆਂ ਹਸਤੀਆਂ ਵਿੱਚ ਸੁਰਿੰਦਰ ਕੁਮਾਰ ਪੁਆਰੀ (ਮੁੱਖੀ, ਸਰਕਾਰੀ ਹਾਈ ਸਕੂਲ ਦਿਆਲਪੁਰ, ਗੁਰਪਾਲ ਸਿੰਘ ਪੁਆਰੀ, ਮਾਸਟਰ ਮੰਗਲ ਦਾਸ, ਕਾਮਰੇਡ ਪਿਆਰਾ ਸਿੰਘ, ਬਚਿੱਤਰ ਸਿੰਘ,  ਦਲਜੀਤ ਸਿੰਘ ਪੰਚ, ਗੁਰਦੇਵ ਰਾਮ, ਮਾਸਟਰ ਸਤਵੰਤ ਪ੍ਰਤਾਪ, ਕਾਮਰੇਡ ਕੁਲਦੀਪ ਿਸੰਘ, ਮਾਸਟਰ ਸੁਰੇਸ਼ ਕੁਮਾਰ, ਰਵਿੰਦਰ ਸਿੰਘ ਪੰਚ, ਡਾ਼ ਅਨਿਲ ਸ਼ਰਮਾ, ਕੁਲਵੰਤ ਸਿੰਘ ਪਾਬਲਾ, ਰਜਿੰਦਰ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਸੈਂਣੀ, ਜਸਵਿੰਦਰ ਕੌਰ, ਦਵਿੰਦਰ ਸਿੰਘ ਆਦਿ ਮਾਣਯੋਗ ਹਸਤੀਆਂ ਨੇ ਸ਼ਿਰਕਤ ਕੀਤੀ। 

ਪੂਰੇ ਇਲਾਕੇ 'ਚ ਸੰਸਥਾ ਦੇ ਉੱਦਮਾਂ ਦੀ ਚਰਚਾ ਹੈ। ਪੰਜਾਬ ਦਾ ਮਜ਼ੂਦਾ ਘਟਨਾਕ੍ਰਮ ਵੀ ਇਹੀ ਮੰਗ ਕਰਦਾ ਹੈ ਕਿ ਦੇਸ਼ ਦੇ ਭਵਿੱਖ ਇਹਨਾਂ ਬੱਚਿਆਂ ਨੂੰ ਹਰ ਪਹਿਲੂ ਤੋਂ ਤਵੱਜ਼ੋਂ ਦਿੱਤੀ ਜਾਵੇ। 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors