Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਜੰਗੀ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਬਿ੍ਸਬੇਨ

( ਸਮੂਹ ਭਾਈਚਾਰਿਆਂ ਵੱਲੋਂ ਸਾਂਝੀ ਬੈਠਕ ਤੇ ਵਿਚਾਰਾਂ )
ਹਰਜੀਤ ਲਸਾੜਾ, ਬਿ੍ਸਬੇਨ - ਆਸਟੇ੍ਲੀਆ-  14-11-2016 / ਸ਼ਹੀਦ... ਕਿਸੇ ਵੀ ਕੌਮ/ਦੇਸ਼ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ, ਕੋਈ ਦੋ ਰਾਵਾਂ ਨਹੀਂ ਹਨ। ਨਲਾਇਕ ਕੌਮਾਂ 'ਚ ਸ਼ਹੀਦਾਂ ਦੀ ਗਿਣਤੀ ਪੋਟਿਆਂ ਤੱਕ ਰਹਿ ਜਾਂਦੀ। ਕਿਉਂਕਿ, ਸਮੁੱਚੀ ਕੌਮ ਨੇ ਸਾਂਝਾ ਸੰਘਰਸ਼ ਨਹੀਂ ਕੀਤਾ ਹੁੰਦਾ। ਸਮੂਹ ਕੌਮ ਵੱਲੋਂ ਉਸਾਰੂ ਪਹਿਲਕਦਮੀ ਲਈ ਦਿੱਤੀ ਸਾਂਝੀ ਕੁਰਬਾਨੀ ਸਹੀ ਅਰਥੀਂ ਸ਼ਹੀਦੀ ਹੈ। ਇਸੇ ਕਰਕੇ ਅਜਿਹਿਆਂ ਕੌਮਾਂ ਦੇ ਲਾਸਾਨੀ ਸ਼ਹੀਦਾਂ ਨੂੰ ਉਹਨਾਂ ਦੇ ਦੇਸ਼ ਤੋਂ ਬਾਹਰ ਵੀ ਸੱਚੀ ਸ਼ਰਧਾਂਜਲੀ ਿਮਲਦੀ ਹੈ। ਭਾਰਤੀ ਅਤੇ ਖ਼ਾਸ ਕਰਕੇ ਸਿੱਖ ਕੌਮ (ਪੰਜਾਬੀ) ਇਸਦੀ ਜਿਉਂਦੀ-ਜਾਗਦੀ ਮਿਸਾਲ ਹੈ। 
              ਹਰ ਸਾਲ ਦੀ ਤਰ੍ਹਾਂ 12 ਨਵੰਬਰ 2016 ਨੂੰ ਸੰਸਥਾ 'ਆਸਟੇ੍ਲੀਅਨਸ ਆਫ਼ ਇੰਡੀਅਨ ਹੈਰੀਟੇਜ਼ ਵਾਰ ਮਾਮੋਰੀਅਲ ਕਮੇਟੀ' ਨੇ ਜੰਗੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੰਨੀਬੈਂਕ ਆਰ ਐੱਸ ਐੱਲ ਵਿਖੇ ਨਿੱਘੀ ਸ਼ਰਧਾਂਜਲੀ ਦਿੱਤੀ। ਸਮੂਹ ਭਾਈਚਾਰਿਆ ਦੇ ਨਾਲ-ਨਾਲ ਭਾਰਤੀ ਭਾਈਚਾਰੇ ਖ਼ਾਸ ਕਰਕੇ ਪੰਜਾਬੀ ਵਰਗ ਨੇ ਭਰਵੀਂ ਹਾਜ਼ਰੀ ਲਗਵਾਈ। ਸਜੀਆ ਹੋਈਆਂ ਦਸਤਾਰਾਂ ਇਸਦੀ ਗਵਾਹੀ ਭਰਦੀਆਂ ਸਨ। 
                 ਪੋ੍ਗਰਾਮ ਦੀ ਸ਼ੁਰੂਆਤ ਸੰਗੀਤ ਰਾਹੀਂ ਸ਼ਹੀਦਾਂ ਨੂੰ ਯਾਦ ਕਰਦੇ ਹੋਈ। ਦੋਨਾਂ ਮੁਲਕਾਂ ਦੇ ਝੰਡਿਆਂ (ਆਸਟੇ੍ਲੀਆ ਅਤੇ ਇੰਡੀਆ) ਨੂੰ ਬਰਾਬਰ ਪਹਿਲ ਦਿੱਤੀ ਗਈ। ਪੋ੍ਗਰਾਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ 'ਚ ਹੈਰੀ ਕਲਾਸਨ (ਵਾਇਸ ਪ੍ਰਧਾਨ ਸੰਨੀਬੈਂਕ RSL), ਪਰਮਜੀਤ ਸਰਾਏ, ਸੁਰਿੰਦਰ ਪ੍ਰਸ਼ਾਦ (AIHWMC), ਗ੍ਰਾਹਮ ਪ੍ਰਰਿੱਟ (MP), ਪੀਟਰ ਰੂਸੋ, ਕਿੱਮ ਮਾਰਕਸ, ਹਿਊਗ ਪੋਲਸੰਨ (ਪ੍ਰਧਾਨ ਸੰਨੀਬੈਂਕ RSL), ਕਪਤਾਨ ਚੇਤਨ, ਲਿਊਸ ਲੀ, ਅਰਚਨਾ ਸਿੰਘ, ਰਸ਼ਪਾਲ ਹੇਅਰ, ਦੇਵ ਨਿੱਜਰ, ਪ੍ਰਨਾਮ ਹੇਅਰ, ਕਾਲਾ ਹੇਅਰ, ਆਤਮਾ ਹੇਅਰ, ਨਵਦੀਪ ਸਿੰਘ, ਪਿੰਕੀ ਸਿੰਘ, ਨੀਰੂ ਵਿਰਕ, ਜਤਿੰਦਰ ਵਿਰਕ, ਜਗਦੀਪ ਸਿੰਘ, ਦੁਪਿੰਦਰ ਸਿੰਘ, ਇੰਡੋਜ਼ ਸੰਸਥਾ, ਹੋਪਿੰਗ ਈਰਾ ਆਸਟੇ੍ਲੀਆ, ਬਿ੍ਸਬੇਨ ਪੰਜਾਬੀ ਪ੍ਰੈੱਸ ਕਲੱਬ ਅਤੇ ਹੋਰ ਉੱਘੀਆਂ ਹਸਤੀਆਂ ਆਦਿ ਨੇ ਬੈਠਕ 'ਚ ਸ਼ਿਰਕਤ ਕੀਤੀ। 
              ਬਨੇਕਾ ਅਰਚਰ (Griffth Uni. Student) ਦੀ ਕਲਾਕਿ੍ਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਜਿਸਦੇ ਤਹਿਤ ਉਸਨੂੰ ਯਾਦ-ਪੱਤਰ ਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ। ਪੂਰੀ ਬੈਠਕ ਿਵੱਚ ਵਿਚਾਰਾਂ ਦੇ ਨਾਲ-ਨਾਲ ਜੰਗੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ। ਸਾਰਿਆਂ ਵੱਲੋਂ ਲਜ਼ੀਜ਼ ਪੰਜਾਬੀ ਖਾਣੇ ਦੀ ਰੱਜ ਕੇ ਤਾਰੀਫ਼ ਕੀਤੀ ਗਈ। ਰਸੋਈਏ ਵਧਾਈ ਦੇ ਹੱਕਦਾਰ ਹਨ। 
             ਪੋ੍ਗਰਾਮ ਦੀ ਸਮੇਂ ਸਿਰ ਸ਼ੁਰੂਆਤ ਤੇ ਸਮਾਪਤੀ ਕਾਬਲੇ-ਤਾਰੀਫ਼ ਰਹੀ। ਪਰ, ਸਾਡੇ ਭਾਈਚਾਰੇ ਦੀ ਲੇਟ ਆਮਦ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors