ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਹਰਜੀਤ ਲਸਾੜਾ, ਬਿ੍ਸਬੇਨ- ਆਸਟੇ੍ਲੀਆ / ਸਾਡੇ ਪੁਰਖਿਆਂ ਦੇ ਵਚਨ ਕਿ, 'ਸੱਚੇ ਸਿੱਖ ਲਈ ਗੁਰਮਤਿ ਤੋਂ ਵੱਡਾ ਕੁੱਝ ਨਹੀਂ।' ਬਿਨਾ ਸ਼ੱਕ ਗੁਰਮਤਿ ਦਾ ਸੱਚਾ ਗਿਆਨ ਸਾਡੇ ਭਗਤਾਂ ਤੇ ਗੁਰੂਆਂ ਦੁਆਰਾ ਰਚਿਤ ਇਲਾਹੀ ਬਾਣੀ ਤੋਂ ਹੀ ਮਿਲਦਾ ਹੈ। ਸਾਰੀ ਬਾਣੀ ਕਿਰਤ ਕਰਨ, ਨਾਮ ਜਪਣ ਤੇ ਵੰਡ ਸ਼ਕਣ ਦੀ ਪੋ੍ੜਤਾ ਕਰਦੀ ਹੈ। ਉਹ ਵੀ ਬਿਨਾਂ ਕਿਸੇ ਊਚ-ਨੀਚ ਤੇ ਧਰਮੀ ਵਖਰੇਵੇਂ ਤੋਂ। ਇਸ ਇਲਾਹੀ ਬਾਣੀ ਦੀ ਪਹਿਲਕਦਮੀ ਵੀ ਜਗਤ ਗੁਰੂ ਤੇ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਜਾਂਦੀ ਹੈ। ਇਸ ਲਈ ਗੁਰੂ ਦਾ ਸਿੱਖ ਦੁੱਨੀਆ ਦੇ ਕਿਸੇ ਵੀ ਕੋਨੇ ਵਸਦਾ ਹੋਵੇ ਪਰ ਗੁਰੂ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਮਹਿਸੂਸ ਕਰਦਾ ਹੈ।
ਗੁਰੂ ਦੀ ਇਸ ਅਦੁੱਤੀ ਬਖ਼ਸ਼ਿਸ਼ ਦੀ ਮਿਸਾਲ ਵੇਖਣ ਨੂੰ ਮਿਲੀ ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਖੇ। ਮਿਤੀ 14 ਨਵੰਬਰ 2016; ਸਿੱਖਾਂ ਦੀ ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਪ੍ਰਕਾਸ਼ ਦਿਹਾੜਾ ਸੰਗਤ ਨੇ ਲੰਗਰ ਦੀ ਸੇਵਾ ਕਰ ਮਨਾਇਆ।
ਬਿ੍ਸਬੇਨ ਏਅਰਪੋਰਟ ਟੈਕਸੀ ਫ਼ੀਡਰ ਵਿਖੇ ਗੁਰਮਤਿ ਮਰਿਆਦਾ ਤਹਿਤ ਪੰਜਾਬੀ ਭਾਈਚਾਰੇ ਨੇ ਸਵੇਰ ਤੋਂ ਸ਼ਾਮੀਂ ਸੱਤ ਵਜੇ ਤੱਕ ਅਤੁੱਟ ਲੰਗਰ ਵਰਤਾਇਆ। ਪ੍ਰਬੰਧ ਬਹੁਤ ਹੀ ਕਾਬਲੇ-ਤਾਰੀਫ਼ ਤੇ ਸੇਵਾ ਭਾਵਨਾ ਵਾਲਾ ਸੀ। ਸਮੂਹ ਟੈਕਸੀ ਭਾਈਚਾਰੇ ਦੇ ਡਰਾਇਵਰਾਂ ਵੱਲੋਂ ਇਸ ਉੱਦਮ ਦੀ ਪ੍ਰਸੰਸਾ ਕੀਤੀ ਗਈ। ਗੈਰ ਪੰਜਾਬੀ ਭਾਈਚਾਰੇ ਦੇ ਸਮੂਹ ਡਰਾਇਵਰ ਹੈਰਾਨ ਸਨ ਕਿ ਕਿਵੇਂ ਸਵੇਰ ਤੋਂ ਸ਼ਾਮਾਂ ਤੱਕ ਬਿਨਾ ਸ਼ੋਰ-ਸ਼ਰਾਬੇ ਤੋਂ ਮੁਫ਼ਤ ਭੋਜਨ ਮੁਹੱਈਆ ਕੀਤਾ ਦਾ ਰਿਹਾ ਹੈ?
ਸਾਰੇ ਉੱਦਮੀ ਹੱਥ ਵਧਾਈ ਦੇ ਹੱਕਦਾਰ ਹਨ। ਇਹਨਾਂ ਮੌਕਿਆਂ ਤੇ ਅਗਰ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਹਿਤ ਨੂੰ (ਹੋਰਨਾਂ ਭਸ਼ਾਵਾਂ 'ਚ ਵੀ) ਲੋਕਾਈ ਤੱਕ ਪਹੁੰਚਦਾ ਕੀਤਾ ਜਾਵੇ ਤਾਂ ਗੁਰਮਤਿ ਲਈ ਵਧੀਆ ਉਪਰਾਲਾ ਹੋਵੇਗਾ। ਹਲਕੀ ਅਵਾਜ਼ 'ਚ ਗੁਰਬਾਣੀ ਦਾ ਸੰਗੀਤਕ ਉਚਾਰਣ ਅਤੇ ਵਿਦਵਾਨਾ ਦੀਆਂ ਗੁਰਮਤਿ ਵਿਚਾਰਾਂ ਕਾਰਜ ਨੂੰ ਹੋਰ ਚੰਗੇਰਾ ਬਣਾ ਸਕਦੀਆਂ ਹਨ। ਇਸ ਨਾਲ ਬਾਕੀ ਭਾਈਚਾਰਿਆਂ ਨੂੰ ਗੁਰਮਤਿ ਨਾਲ ਨੇੜਤਾ ਵਧਾਉਣ ਦਾ ਮੌਕਾ ਵੀ ਮਿਲੇਗਾ। ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੀ ਗੁਰਬਾਣੀ ਪ੍ਰਤੀ ਨੇੜਤਾ ਤੇ ਸਮਝ ਸਾਡੀ ਪੂਰੀ ਕੌਮ ਲਈ ਪ੍ਰਾਪਤੀ ਹੋਵੇਗੀ। ਗੁਰਮਤਿ ਅਤੇ ਗੁਰਬਾਣੀ ਦਾ ਪਸਾਰਾ ਹਰ ਸੱਚੇ ਸਿੱਖ ਦਾ ਪਹਿਲਾ ਕਰਮ ਹੋਣਾ ਸਮੇਂ ਦੀ ਕਰਾਰੀ ਮੰਗ ਵੀ ਹੈ। ਬਸ਼ਰਤੇ ਕਿ ਬਾਬਾਵਾਦ ਤੇ ਪਖੰਡ ਤੋਂ ਪਰੇ ਹੋਵੇ।
ਬਿ੍ਸਬੇਨ ਪੰਜਾਬੀ ਪੈ੍ੱਸ ਕਲੱਬ, ਆਸਟੇ੍ਲੀਆ ਅਤੇ ਸਮੂਹ ਭਾਈਚਾਰਿਆਂ ਵੱਲੋਂ ਇਸ ਧਰਮੀ ਕਾਰਜ ਦੀ ਰੱਜ ਕੇ ਪ੍ਰਸੰਸਾ ਕੀਤੀ ਜਾ ਰਹੀ ਹੈ।

Blogger Comment