Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਬੀਬੀ ਤੇ ਬਾਣੀ : ਕਰਨ ਬਰਾੜ


ਬੀਬੀ ਦੇ ਆਉਣ ਤੋਂ ਬਾਅਦ ਜਿੱਥੇ ਪਿਆਰ ਆਇਆ ਸਤਿਕਾਰ ਆਇਆ ਖ਼ੁਸ਼ੀਆਂ ਆਪ ਚੱਲ ਕੇ ਪਰਦੇਸ ਆਈਆਂ, ਪਿੰਡ ਆਇਆ ਰਿਸ਼ਤੇ ਆਏ ਸਾਕ ਸਕੀਰੀਆਂ ਆਈਆਂ। ਬੀਬੀ ਦਾ ਸੁੱਖ ਵੀ ਬਹੁਤ ਆ ਗੁਰਅੰਸ਼ ਸਾਰਾ ਦਿਨ ਖੇਡਦਾ ਕਿਤੇ ਛੱਡਣਾ ਨੀ ਪੈਂਦਾ, ਬੀਬੀ ਤੋਂ ਪਿੰਡ ਦੀਆਂ ਪੰਜਾਬ ਦੀਆਂ ਗੱਲਾਂ ਸਿੱਖਦਾ ਪੰਜਾਬ ਜਾਣ ਲਈ ਤਾਂਘਦਾ ਪਿੰਡ ਰਹਿੰਦੇ ਘਰਦਿਆਂ ਨਾਲ ਗੱਲਾਂ ਕਰਦਾ। ਆਵਦਾ ਵੀ ਜੀਅ ਲੱਗਿਆ ਰਹਿੰਦਾ, ਘਰ ਵਿਚ ਰੌਣਕ ਆ ਬੀਬੀ ਦਾ ਰੱਬ ਵਰਗਾ ਆਸਰਾ ਕੰਮ ਤੋਂ ਘਰ ਗਿਆਂ ਨੂੰ ਉਡੀਕੀ ਜਾਂਦੀ ਹੁੰਦੀ ਆ ਭੱਜ ਕੇ ਪਾਣੀ ਦੇਊ ਮਾਂ ਦੀ ਬੁੱਕਲ ਵਿਚ ਸਾਰਾ ਥਕੇਵਾਂ ਲਹਿ ਜਾਂਦਾ। ਨਾਲ਼ੇ ਫਿਰ ਜਦੋਂ ਦੋਵੇਂ ਨੂੰਹ ਸੱਸ ਦੁੱਖ ਸੁੱਖ ਕਰਦੀਆਂ ਘਰ ਦਾ ਫ਼ਿਕਰ ਕਰਦੀਆਂ ਤਾਂ ਸਕੂਨ ਮਿਲਦਾ ਕਿ ਘਰ ਵਿਚ ਪਿਆਰ ਤੇ ਇਤਫ਼ਾਕ ਆ ਦੋਵੇਂ ਮਾਵਾਂ ਧੀਆਂ ਵਾਂਗ ਰਹਿੰਦੀਆਂ ਚਲੋ ਰੱਬ ਦਾ ਸ਼ੁਕਰ ਆ ਪ੍ਰਮਾਤਮਾ ਦੀ ਮਿਹਰ ਆ ਘਰ ਤੇ, ਬਾਬਾ ਨਾਨਕ ਹਮੇਸ਼ਾ ਨੇੜੇ ਹੋ ਕੇ ਸੁਣਦਾ ਰਹੇ ਬਾਜਾਂ ਵਾਲਾ ਅੰਗ ਸੰਗ ਸਹਾਈ ਹੁੰਦਾ ਰਹੇ ਛੋਟੇ ਜਿਹੇ ਪਰਿਵਾਰ ਤੇ....'ੁਇਹ ਤਾਂ ਸੀ ਦੁਨਿਆਵੀ ਗੱਲਾਂ ਸਾਡੀ ਨਿੱਜਤਾ ਨਾਲ ਜੁੜੀਆਂ ਪਰ ਬੀਬੀ ਦੇ ਆਉਣ ਨਾਲ ਜੋ ਘਰ 'ਚ ਹੋਇਆ ਉਹ ਇਉਂ ਕਿ ਘਰ ਵਿਚ ਗੁਰਬਾਣੀ ਚੱਲ ਰਹੀ ਆ ਪਾਠ ਹੋ ਰਿਹਾ, ਕੰਮ ਤੋਂ ਆਇਆਂ ਨੂੰ ਨਹਾ ਧੋ ਕੇ ਬਾਬੇ ਦੀ ਫ਼ੋਟੋ ਮੂਹਰੇ ਮੱਥਾ ਟੇਕਣਾ ਆ ਗਿਆ, ਬੜਾ ਚਿਰਾਂ ਦੇ ਸੰਭਾਲੇ ਗੁਟਕਾ ਸਾਹਿਬ ਸੋਹਣੇ ਰੁਮਾਲਿਆਂ ਚ ਆ ਗਏ। ਘਰ ਵਿਚ ਹੁਣ ਵੀ ਟੀਵੀ ਤੇ ਗੁਰਬਾਣੀ ਚੱਲ ਰਹੀ ਆ "ਦਰਸ਼ਨ ਦੇਖਿ ਜੀਵਾਂ ਗੁਰਿ ਤੇਰਾ"।
ਸ਼ੁਕਰ ਆ ਪ੍ਰਮਾਤਮਾ ਦਾ ਕਿ ਬੀਬੀ ਤੇ ਬਾਣੀ ਸਾਡੇ ਕੋਲ ਆ ਤੇ ਰੱਬ ਕਰੇ ਇਹ ਨਿਆਮਤਾਂ ਦੁਨੀਆ ਦੇ ਹਰੇਕ ਸ਼ਖ਼ਸ ਨੂੰ ਨਸੀਬ ਹੋਣ...
#ਕਰਨ_ਬਰਾੜ
+61430850045
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors