10 ਅਕਤੂਬਰ 2016 : ਹਰਜੀਤ ਲਸਾੜਾ ਬ੍ਰਿਸਬੇਨ / ਉੱਘੀ ਸੰਸਥਾ The Federation of Indian Communities of Queensland (FICQ) ਜੋ ਕਿ ਅਰਸਿਆਂ ਤੋਂ ਕਵੀਨਜ਼ਲੈਂਡ ਸਟੇਟ ਵਿੱਚ ਕਾਰਜਸ਼ੀਲ ਹੈ। ਅਗਰ ਸੰਸਥਾ ਦੇ ਕਾਰਜ਼ ਖੇਤਰ ਤੇ ਸਰਸਰੀ ਨਿਗਾਹ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸੰਸਥਾ ਭਾਰਤੀ ਭਾਈਚਾਰਿਆਂ 'ਚ ਆਪਸੀ ਮਿਲਵਰਤਣ ਲਈ ਇਕ ਮਜ਼ਬੂਤ ਕੜੀ ਦਾ ਕੰਮ ਕਰ ਰਹੀ ਹੈ। ਤੇ ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਸੰਸਥਾ ਆਉਂਦੀ 21 ਅਕਤੂਬਰ 2016 ਨੂੰ King George Square, Brisbane CBD 'ਚ ਦਿਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾ ਰਹੀ ਹੈ।
ਦਿਵਾਲੀ ਜਿਸ ਨੂੰ ਰੌਸ਼ਨੀਆਂ ਦਾ ਸਾਂਝਾ ਤਿਉਹਾਰ ਮੰਨਿਆਂ ਜਾਂਦਾ ਹੈ। ਇਸ ਵਾਰ ਬਿ੍ਸਬੇਨ ਸ਼ਹਿਰ ਨੂੰ ਰੌਸ਼ਨਾਉਂਣ ਲਈ ਬਹੂਰਾਂ ਤੇ ਆਣ ਖਲੋਤਾ ਹੈ। ਪੋ੍ਗਰਾਮ ਦੀ ਸ਼ੁਰੂਆਤ ਸਵੇਰੇ 11:00 AM ਤੇ ਹੋਵੇਗੀ। ਜਿਸ 'ਚ ਵੱਖ-ਵੱਖ ਭਾਰਤੀ ਭਸ਼ਾਵਾਂ ਤੇ ਆਸਟੇ੍ਲੀਆ ਦਾ ਰਵਾਇਤੀ ਸੰਗੀਤ, ਡਾਂਸ ਤੇ ਸੱਭਿਆਚਾਰਿਕ ਰੰਗ ਦੇਖਣ ਤੇ ਮਾਨਣ ਨੂੰ ਮਿਲੇਗਾ। ਪੋ੍ਗਰਾਮ ਦੇਰ ਸ਼ਾਮ (11:00PM) ਤੱਕ ਚੱਲਦਾ ਰਹੇਗਾ। ਇਸ ਦੌਰਾਨ ਲਜ਼ੀਜ਼ ਖਾਣਿਆਂ ਤੇ ਮਿਠਾਈਆਂ ਦਾ ਵੀ ਪ੍ਰਬੰਧ ਹੋਵੇਗਾ।
ਹੋਰ ਜਾਣਕਾਰੀ 'ਚ ਪ੍ਰਬੰਧਕਾਂ ਨੇ ਦੱਸਿਆ ਕਿ ਪੋ੍ਗਰਾਮ ਦੌਰਾਨ ਮੁਫ਼ਤ ਫ਼ੋਟੋ ਬੂਥ, 612ABC Brisbane ਵੱਲੋਂ ਰੇਡੀਓ ਤੇ ਸਿੱਧਾ ਪ੍ਰਸਾਰਨ ਅਤੇ ਰੈੱਫ਼ਲ 'ਚ 2 ਹਵਾਈ ਟਿਕਟਾਂ ਜਿੱਤਣ ਦਾ ਮੌਕਾ ਮਿਲੇਗਾ। ਜੋ ਕਿ ਸਿੰਗਾਪੁਰ ਏਅਰਲਾਈਨਜ਼ ਤੇ ਟਾਰਗਿੱਟ ਟਰੈਵਲ ਐਂਡ ਟੂਰਸ ਵੱਲੋਂ ਸਾਂਝੇ ਰੂਪ 'ਚ ਹੋਵੇਗਾ। ਡਰਾਅ ਲਈ ਇੱਕ ਟਿਕਟ ਦੀ ਕੀਮਤ ਪੰਜ ਡਾਲਰ ($5 each) ਹੋਵੇਗੀ ਜੋ ਕਿ FICQ ਦੇ ਸਟਾਲ ਤੇ ਉੱਪਲਬਦ ਹੋਵੇਗੀ।
ਇੱਸ ਵਾਰ ਕਵੀਨਜ਼ਲੈਂਡ ਸਰਕਾਰ, ਬਿ੍ਸਬੇਨ ਸਿਟੀ ਕੌਂਸਲ, ਸਪ੍ਰਿੰਗਫ਼ੀਲਡ ਲੈਂਡ ਕਾਰਪੋਰੇਸ਼ਨ, ਮਨੀਗ੍ਰਾਮ, ਬਿ੍ਸਬੇਨ ਇੰਡੀਅਨ ਟਾਈਮਜ਼, AIBC, ਰੇਡੀਓ 4EB 98.1FM, ਰੇਡੀਓ ਰਿਦਮ 1053AM, 612ABC BRISBANE ਮੀਡੀਆ ਸਹਿਯੋਗੀ ਅਤੇ ਸਿੰਗਾਪੁਰ ਏਅਰਲਾਈਨਜ਼ ਤੇ ਟਾਰਗਿੱਟ ਟਰੈਵਲ ਐਂਡ ਟੂਰਸ ਸਾਂਝੇ ਰੂਪ 'ਚ ਟਰੈਵਲ ਸਹਿਯੋਗੀ ਹੋਣਗੇ।
ਵਧੇਰੇ ਜਾਣਕਾਰੀ ਲਈ ਸੰਸਥਾ ਦੇ ਪ੍ਰਧਾਨ ਪਲਾਨੀ ਦੇਵਾਰ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਈਵੰਟ 'ਚ ਹਾਜ਼ਰੀ ਮੁਫ਼ਤ ਰੱਖੀ ਗਈ ਹੈ।
Blogger Comment