10 ਅਕਤੂਬਰ 2016 : ਹਰਜੀਤ ਲਸਾੜਾ ਬ੍ਰਿਸਬੇਨ / ਹੜ੍ਹ ਵਾਲੇ ਪਾਣੀ ਵਿੱਚ ਪ੍ਰਵੇਸ਼ ਨਾਂ ਕਰਨ ਦੀ ਚੇਤਾਵਨੀ ਦੇ ਬਾਵਜੂਦ ਪਾਣੀ 'ਚ ਉਤਰੇ ਵਿਕਟੋਰੀਆ ਦੇ ਉੱਤਰ-ਪੂਰਬ ਵਿਚ ਇਕ ਆਦਮੀ ਅਤੇ ਉਸ ਦੇ ਕੁੱਤੇ ਨੂੰ ਸਖ਼ਤ ਮੁਸ਼ੱਕਤ ਤੋਂ ਬਾਅਦ ਬਚਾਇਆ ਜਾ ਸਕਿਆ।
ਇਹ ਹਾਦਸਾ ਤਕਰੀਬਨ ਸਵੇਰੇ 11 ਵਜੇ ਵਾਪਰਿਆ ਜਦੋਂ ਚੇਤਾਵਨੀ ਨੂੰ ਅੱਖੋਂ-ਪਰੋਖੇ ਕਰਕੇ ਇਹ 61 ਸਾਲਾਂ ਆਦਮੀ ਆਪਣੇ ਕੁੱਤੇ ਨਾਲ ਪੈਡਲ-ਬੋਰਡਿੰਗ ਕਰ ਰਿਹਾ ਸੀ। ਹੜ੍ਹ ਦੇ ਪਾਣੀ ਵਿੱਚ ਪੈਡਲ-ਬੋਰਡ ਦੇ ਅਚਾਨਕ ਪਲਟੀ ਖਾ ਜਾਣ ਕਰਕੇ ਇਹ ਹਾਦਸਾ ਹੋਂਦ 'ਚ ਆਇਆ ।

Blogger Comment