ਗ਼ਜ਼ਲ/ ਕਸ਼ਮੀਰ ਘੇਸਲ
ਦੇਖ ਲਿਆ ਹੈ ਦਿਲ ਜਲਾ ਕੇ ।
ਨਾਲੇ ਅੱਥਰੂ ਵੀ ਟਪਕਾ ਕੇ।
ਚੰਗੀ ਸੱਜਣਾਂ ਪ੍ਰੀਤ ਨਿਭਾਈ,
ਰੁੱਸ ਗਿਐਂ ਦੁੱਖਾਂ ਵਿੱਚ ਪਾ ਕੇ।
ਅਸਾਂ ਬਥੇਰਾ ਰੋਕਿਆ ਤੈਨੂੰ,
ਚਲਾ ਗਿਆ ਤੂੰ ਬਾਂਹ ਛੁਡਾ ਕੇ।
ਹੁਣ ਵੀ ਕਿਧਰੇ ਮਿਲਦਾ ਏਂ ਤਾਂ,
ਲੰਘ ਜਾਵੇਂ ਤੂੰ ਅੱਖ ਬਚਾ ਕੇ।
ਏਨੇ ਕਹਿਰ ਨਾ ਕਰ ਅਸਾਂ 'ਤੇ ,
ਕੀ ਲਵੇਂਗਾ ਯਾਰ ਸਤਾ ਕੇ ?
ਬੜਾ ਤੂੰ ਜ਼ਾਲਮ ਏਂ ਬੇ-ਦਰਦੀ,
ਹਸਦਾ ਏਂ ਤੂੰ ਸੁਪਨੇ ਢਾਹ ਕੇ।
ਅਕਸ ਕਈ ਬਣ ਗਏ ਨੇ ਮੇਰੇ,
ਦੇਖ ਲਿਆ ਸ਼ੀਸ਼ਾ ਤਿੜਕਾ ਕੇ।
ਮੋਤੀ ਬਣ ਗਿਆ ਸਿਪ ਦਾ ਕੀੜਾ,
ਕਿਣਕੇ ਨਾਲ ਮੁਹੱਬਤ ਪਾ ਕੇ।
ਜਨਮ- ਜਨਮ ਤੇਰੇ ਨਾਮੇ ਕੀਤੇ,
ਭਾਵੇਂ ਦੇਖ ਲਈਂ ਅਜ਼ਮਾ ਕੇ।
' ਘੇਸਲ ' ਵੀ ਹੁਣ ਰੋਸ਼ਨ ਹੋਇਆ,
ਹੁਸਨ ਇਸ਼ਕ ਦੇ ਨਗਮੇਂ ਗਾ ਕੇ।
ਨਾਲੇ ਅੱਥਰੂ ਵੀ ਟਪਕਾ ਕੇ।
ਚੰਗੀ ਸੱਜਣਾਂ ਪ੍ਰੀਤ ਨਿਭਾਈ,
ਰੁੱਸ ਗਿਐਂ ਦੁੱਖਾਂ ਵਿੱਚ ਪਾ ਕੇ।
ਅਸਾਂ ਬਥੇਰਾ ਰੋਕਿਆ ਤੈਨੂੰ,
ਚਲਾ ਗਿਆ ਤੂੰ ਬਾਂਹ ਛੁਡਾ ਕੇ।
ਹੁਣ ਵੀ ਕਿਧਰੇ ਮਿਲਦਾ ਏਂ ਤਾਂ,
ਲੰਘ ਜਾਵੇਂ ਤੂੰ ਅੱਖ ਬਚਾ ਕੇ।
ਏਨੇ ਕਹਿਰ ਨਾ ਕਰ ਅਸਾਂ 'ਤੇ ,
ਕੀ ਲਵੇਂਗਾ ਯਾਰ ਸਤਾ ਕੇ ?
ਬੜਾ ਤੂੰ ਜ਼ਾਲਮ ਏਂ ਬੇ-ਦਰਦੀ,
ਹਸਦਾ ਏਂ ਤੂੰ ਸੁਪਨੇ ਢਾਹ ਕੇ।
ਅਕਸ ਕਈ ਬਣ ਗਏ ਨੇ ਮੇਰੇ,
ਦੇਖ ਲਿਆ ਸ਼ੀਸ਼ਾ ਤਿੜਕਾ ਕੇ।
ਮੋਤੀ ਬਣ ਗਿਆ ਸਿਪ ਦਾ ਕੀੜਾ,
ਕਿਣਕੇ ਨਾਲ ਮੁਹੱਬਤ ਪਾ ਕੇ।
ਜਨਮ- ਜਨਮ ਤੇਰੇ ਨਾਮੇ ਕੀਤੇ,
ਭਾਵੇਂ ਦੇਖ ਲਈਂ ਅਜ਼ਮਾ ਕੇ।
' ਘੇਸਲ ' ਵੀ ਹੁਣ ਰੋਸ਼ਨ ਹੋਇਆ,
ਹੁਸਨ ਇਸ਼ਕ ਦੇ ਨਗਮੇਂ ਗਾ ਕੇ।

Blogger Comment