ਸਟੇਟ ਅਵਾਰਡੀ ਅਧਿਆਪਕ ਸ੍ਰ. ਅਮਰਜੀਤ ਸਿੰਘ "ਚਹਿਲ"

ਜਦੋਂ ਗੱਲ ਮਾਨਸਾ ਜਿਲ੍ਹੇ ਦੇ ਰੱਲੀ ਦੇ ਸਰਕਾਰੀ ਸਕੂਲ ਹੁੰਦੀ ਹੈ ਤਾਂ ਸ੍ਰ. ਅਮਰਜੀਤ ਸਿੰਘ 'ਚਹਿਲ' ਦਾ ਨਾਮ ਇਸ ਨਾਲ ਜੁੜ ਜਾਂਦਾ ਹੈ ਕਿਊਕਿ ਇਸ ਸਕੂਲ ਵਿੱਚ ਸ੍ਰ. ਅਮਰਜੀਤ ਸਿੰਘ ਹੋਰਾਂ ਦੀ ਮਿਹਨਤ ਸਦਕਾ ਅੱਜ ਇਸ ਸਕੂਲ ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਕਿਤੇ ਨਾ ਕਿਤੇ ਲਿਆ ਜਾਦਾਂ ਹੈ।ਸ਼ੋਸ਼ਲ ਮੀਡੀਆਂ ਤੋਂ ਅਖਬਾਰਾਂ ਰਾਹੀ ਚਰਚਾਂ ਵਿੱਚ ਆਏ ਇਹ ਸਕੂਲ ਦਾ ਸਿਲਸਿਲਾ ਸਮਾਰਟ ਕਲਾਸਾਂ ਤੋਂ ਸ਼ੁਰੂ ਹੋਇਆਂ ਅਤੇ ਇਥੋਂ ਤੱਕ ਵੱਧ ਗਿਆ ਕਿ ਇਸ ਏਰੀਏ ਦਾ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਨੂੰ ਇਸ ਸਰਕਾਰੀ ਸਕੂਲ ਪੂਰੀ ਟੱਕਰ ਦਿਤੀ।ਇਹ ਸਭ ਕੁੱਝ ਸਟੇਟ ਅਵਾਰਡੀ ਅਧਿਆਪਕ ਸ੍ਰ. ਅਮਰਜੀਤ ਸਿੰਘ ਚਹਿਲ ਦੀ ਮਿਹਨਤ ਸਦਕਾ ਸੰਭਵ ਹੋਇਆ।
ਸਾਲ 1979 ਵਿੱਚ ਸ੍ਰ. ਅਮਰਜੀਤ ਸਿੰਘ ਨੇ ਪਿਤਾ ਸੂਬੇਦਾਰ ਸ੍ਰ. ਸੁਰਜੀਤ ਸਿੰਘ ਚਹਿਲ ਦੇ ਘਰ ਅਤੇ ਮਾਤਾ ਬਲਵਿੰਦਰ ਕੌਰ ਦੀ ਗੋਦ ਵਿੱਚ ਅੱਖ ਖੋਲੀ ਅਤੇ ਆਪਣੀ ਮੁੱਢਲੀ ਪੜਾਈ ਵੀ ਆਪਣੇ ਪਿੰਡ ਦੇ ਸਕੂਲ ਵਿੱਚ ਪੂਰੀ ਕੀਤੀ।ਬਚਪਨ ਦੀ ਪੜਾਈ ਸਮੇਂ ਅਮਰਜੀਤ ਦੇ ਮਾਤਾ ਪਿਤਾ ਦਾ ਇਹ ਸੁਪਨਾ ਸੀ ਕਿ ਸਾਡਾ ਸਪੁੱਤਰ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰੇ ਪਰ ਕਿਸਮਤ ਨੂੰ ਕੁੱਝ ਹੋਰ ਮੰਨਜੂਰ ਸੀ ਅਤੇ ਸਾਲ 2006 ਵਿੱਚ ਜਿਲ੍ਹਾਂ ਪ੍ਰੀਸ਼ਦ ਅਧੀਨ ਭਰਤੀ ਕੀਤੇ ਅਧਿਆਪਕਾਂ ਵਿੱਚ ਅਮਰਜੀਤ ਸਿੰਘ ਚਹਿਲ ਵੀ ਬਤੌਰ ਅਧਿਆਪਕ ਰੱਲੀ ਦੇ ਸਰਕਾਰੀ ਵਿੱਚ ਭਰਤੀ ਹੋ ਗਿਆ।ਉਦੋਂ ਤਾਂ ਅਮਰਜੀਤ ਸਿੰਘ ਦੇ ਖਿਆਲ ਵਿੱਚ ਕੋਈ ਅਜਿਹੀ ਗੱਲ ਨਹੀ ਸੀ ਕਿ ਸਕੂਲ ਦਾ ਪੱਧਰ ਉੱਚਾ ਚੁੱਕਣਾ ਹੈ।ਪ੍ਰੰਤੂ ਸਾਲ 2011-12 ਵਿੱਚ ਬੱਚਿਆ ਨੂੰ ਵੇਲ ਮੱਛੀ ਵਾਲਾ ਕੋਈ ਪਾਠ ਪੜਾਉਣ ਸਮੇਂ ਇੱਕ ਬੱਚੇ ਨੇ ਸਵਾਲ ਕੀਤਾ ਕਿ ਵੇਲ ਮੱਛੀ ਇੰਨੀ ਵੱਡੀ ਕਿਵੇ ਹੋ ਸਕਦੀ ਹੈ।ਉਸ ਤੋਂ ਬਾਅਦ ਸਕੂਲ ਵਿੱਚ ਟੀ.ਵੀ ਦਾ ਪ੍ਰਬੰਧਕ ਕਰਕੇ ਬੱਚਿਆ ਨੂੰ ਸਮਝਾਇਆ।ਉਸ ਤੋਂ ਬਆਦ ਇਹ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਸਕੂਲ ਨੂੰ ਪੜਾਈ, ਖੇਡਾ ਅਤੇ ਸਭਿਅਕ ਗਤੀਵਿਧੀਆ ਦੇ ਨਾਲ ਨਾਲ ਇੱਕ ਅਜਿਹੀ ਦਿੱਖ ਪ੍ਰਦਾਨ ਕੀਤੀ ਜਿਸ ਨਾਲ ਅੱਜ ਇਹ ਸਰਕਾਰੀ ਸਕੂਲ ਪੰਜਾਬ ਵਿੱਚ ਹੀ ਨਹੀ ਸਗੋ ਪੂਰੇ ਭਾਰਤ ਵਿੱਚ ਇੱਕ ਨਵੇਕਲੀ ਥਾਂ ਬਣਾਈ।ਇਸ ਸਕੂਲ ਵਿੱਚ ਬੱਣਿਆ ਐਜੂਕੇਸ਼ਨਲ ਪਾਰਕ, ਝੂੱਲੇ, ਸਕੂਲ ਦੀਆਂ ਕੰਧਾਂ ਤੇ ਉਕਰੀਆ ਲਾਈਨਾਂ ਬੱਚਿਆ ਦਾ ਬੋਧਿਕ ਵਿਕਾਸ ਕਰਨ ਵਿੱਚ ਬਹੁਤ ਸਹਾਈ ਹੁੰਦੀਆ ਹਨ।ਜਿਸ ਨਾਲ ਬੱਚੇ ਜਲਦੀ ਸਿੱਖਦੇ ਹਨ।ਪਾਰਕ ਵਿੱਚ ਬਣਾਇਆ ਗਿਆ ਡੈਮ, ਸੱਪ ਸਿਡੀ, ਇੱਕ ਲੋਹੇ ਦੇ ਬੋਰਡ ਤੇ ਬਣਾਈ ਘੜੀ ਤੋਂ ਇਲਾਵਾ ਰੇਲਵੇ ਫਾਟਕ, ਰੋਡ ਲਾਈਟਾਂ ਬੱਚਿਆ ਨੂੰ ਹਰ ਸਮੇਂ ਕੁੱਝ ਨਾ ਕੁੱਝ ਸਿੱਖਣ ਲਈ ਪ੍ਰੇਰਦੀਆਂ ਰਹਿੰਦੀਆਂ ਹਨ।ਇਥੇ ਬਣਾਈ ਗਈ ਅਧੁਨਿਕ ਆਡੀਓ ਵਿਜੂਅਲ ਲਾਇਬ੍ਰੇਰੀ ਵੀ ਬਹੁਤ ਕੁੱਝ ਸਿੱਖਣ ਨੂੰ ਦਿੰਦੀ ਹੈ।ਬੱਚੇ ਇਥੇ ਵੀ.ਡੀ.ਓ ਅਤੇ ਆਡੀਓ ਰਾਹੀ ਬੱਚਿਆ ਨੂੰ ਸਿੱਖਣ ਲਈ ਹਮੇਸ਼ਾ ਤਾਂਘ ਰਹਿੰਦੀ ਹੈ।ਜਿਸ ਨਾਲ ਬੱਚਿਆ ਦੀ ਪੜਾਈ ਵਿੱਚ ਰੂਚੀ ਵੱਧਦੀ ਹੈ।ਇਸ ਤੋਂ ਇਲਾਵਾਂ ਸਰਕਾਰੀ ਸਕੂਲ ਦੇ ਬੱਚਿਆ ਨੇ ਕਲਚਰ ਐਕਟੀਵਿਟੀ ਅਤੇ ਖੇਡਾ ਵਿੱਚ ਇਸ ਸਕੂਲ ਨੇ ਮੱਲਾਂ ਮਾਰੀਆਂ। ਇਹ ਕੁੱਝ ਸੰਭਵ ਹੋਇਆ ਸ੍ਰ. ਅਮਰਜੀਤ ਸਿੰਘ ਚਹਿਲ ਹੋਰਾਂ ਦੀ ਮਿਹਨਤ ਸਦਕਾ।ਜਿਸ ਕਾਰਨ ਉਨ੍ਹਾਂ ਨੂੰ ਸਾਲ ੨੦੧੫ ਵਿੱਚ ਖੁੱਦ ਪੰਜਾਬ ਦੇ ਸਿੱਖਿਆਂ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾਂ ਵੱਲੋਂ ਇਸ ਅਨੋਖੇ ਕੰਮ ਲਈ ਵਧਾਈ ਭੇਜੀ ਅਤੇ ੫ ਸੰਤਬਰ 2015 ਨੂੰ ਸਟੇਟ ਲੈਵਲ ਸਮਾਗਮ ਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ, ਉਘੇ ਸਮਾਜ ਸੇਵੀ ਬਲਜਿੰਦਰ ਸੰਗੀਲਾਂ ਤੋਂ ਇਲਾਵਾ ਹੋਰ ਬਹੁਤ ਸਾਰੀਆ ਸੰਸਥਾਵਾਂ ਨੇ ਇਸ ਅਧਿਆਪਕ ਨੂੰ ਸਨਮਾਨਿਤ ਕੀਤਾ ਅਤੇ ਲੰਘੇ 5 ਸੰਤਬਰ ਨੂੰ ਅਧਿਆਪਕ ਦਿਵਸ ਤੇ ਮੌਕੇ ਤੇ ਰਾਜ ਪੱਧਰੀ ਸਮਾਗਮ ਤੇ ਸਟੇਟ ਅਵਾਰਡ ਪੰਜਾਬ ਦੇ ਸਿਖਿਆ ਮੰਤਰੀ ਸ੍ਰ.ਦਲਜੀਤ ਸਿੰਘ ਚੀਮਾਂ ਤੋਂ ਪ੍ਰਾਪਤ ਕੀਤਾ।ਅਮਰਜੀਤ ਸਿੰਘ ਨੇ ਦੱਸਿਆ ਕਿ ਇਨੇ ਸਨਮਾਨਾ ਨਾਲ ਉਤਸ਼ਾਹ ਵਿੱਚ ਵਾਧਾ ਜਰੂਰ ਹੋਇਆ ਹੈ।ਜਿਸ ਨਾਲ ਹੋਰ ਵੀ ਜਿਆਦਾ ਸਕੂਲ ਉਚਾਈਆਂ ਤੇ ਲੈ ਕੇ ਜਾਵੇਗਾ।ਸਕੂਲ ਨੂੰ ਇਸ ਸਥਾਨ ਤੇ ਲਿਜਾਣ ਲਈ ਅਮਰਜੀਤ ਦੇ ਪਰਿਵਾਰ ਤੋਂ ਇਲਾਵਾ ਪਿੰਡ ਰੱਲੀ ਦੀ ਪੰਚਾਇਤ, ਸਕੂਲ ਦੇ ਸਟਾਫ ਅਤੇ ਦੋਸਤਾ ਦੇ ਹੱਲਾਂਸ਼ੇਰੀ ਨੇ ਬਹੁਤ ਸਾਥ ਦਿਤਾ।ਜਿਸ ਕਾਰਨ ਇਸ ਸਕੂਲ ਦਾ ਨਾਮ ਅੱਜ ਪੂਰੀਆ ਦੁਨੀਆ ਵਿੱਚ ਉਚਾਈਆਂ ਵੱਲ ਜਾ ਰਿਹਾ ਹੈ।
ਲੇਖਕ:ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
151502 (ਮਾਨਸਾ)
ਮੋਬਾਇਲ: 097801-51700


Blogger Comment