Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ .. ਵਾਲੇ ਮਨਮੀਤ ਅਲੀਸ਼ੇਰ ਦਾ ਸਦੀਵੀਂ ਵਿਛੋੜਾ

ਬਿ੍ਸਬੇਨ, ਹਰਜੀਤ ਲਸਾੜਾ/ ਲੰਘੀਂ 28 ਅਕਤੂਬਰ 2016 ਦੀ ਚੰਦਰੀ ਸਵੇਰ, ਜਿਹਨੇ ਨਾ ਸਿਰਫ਼ ਿਬ੍ਰਸਬੇਨ ਸਗੋਂ ਪੂਰੇ ਆਸਟੇ੍ਲੀਆ ਨੂੰ ਸੁੰਨ ਤੇ ਸ਼ਰਮਸਾਰ ਕਰਤਾ ਜਦੋਂ ਖ਼ਬਰ ਆਈ ਕਿ ਪੰਜਾਬੀਅਤ ਦੀ ਸ਼ਾਨ ਸਾਡਾ ਵੀਰ ਡਿਊਟੀ ਸਮੇਂ ਕਿਸੇ ਯਾਤਰੀ ਵੱਲੋਂ ਕੀਤੇ ਜਾਨਲੇਵਾ ਹਮਲੇ 'ਚ ਥਾਂਹੇ ਹੀ (ਡਰਾਈਵਰ ਸੀਟ ਤੇ) ਮਾਰਿਆ ਗਿਆ। 
ਿਜਸ ਸਮੇਂ ਇਹ ਖ਼ੌਫ਼ਨਾਕ ਹਾਦਸਾ ਵਾਪਰਿਆ, ਮਨਮੀਤ ਆਨ-ਡਿਊਟੀ ਸੀ ਤੇ ਰੋਜ਼ਮਰਾ ਦੀ ਤਰ੍ਹਾਂ ਸਰਕਾਰੀ ਯਾਤਰੀ ਬੱਸ (ਬਿ੍ਸਬੇਨ ਸਿਟੀ ਕੌਂਸਲ) ਚਲਾ ਰਿਹਾ ਸੀ। ਬਿ੍ਸਬੇਨ ਿਸਟੀ ਤੋਂ ਦੱਖਣ ਵੱਲ ਮਰੂਕਾ ਸਬਰਬ, ਕਵੀਨਜ਼ਲੈਂਡ ਦੇ ਗਹਿਮਾ-ਗਹਿਮੀ ਵਾਲੇ ਬੱਸ ਅੱਡੇ ਤੇ ਇਹ ਹਾਦਸਾ ਹੋਂਦ 'ਚ ਆਇਆ। ਸਧਾਰ ਹਲਾਤਾਂ ਵਾਂਗ ਚਾਂਈ-ਚਾਂਈ ਸਵਾਰੀਆਂ ਬੱਸ 'ਚ ਚੜ ਰਹੀਆਂ ਸਨ ਕਿ ਅਚਾਨਕ ਇਕ ਯਾਤਰੀ ਨੇ ਜਲਣਸ਼ੀਲ ਪਦਾਰਥ ਨਾਲ ਮਨਮੀਤ ਤੇ ਹਮਲਾ ਕਰ ਦਿੱਤਾ। ਡਰਾਈਵਰ ਸੀਟ ਤੇ ਬੈਠੇ ਹੋਣ ਕਰਕੇ ਮਨਮੀਤ ਅਪਣਾ ਬਚਾਅ ਨਹੀਂ ਕਰ ਸਕਿਆ। ਅੱਗ ਤੇ ਧੂੰਆ ਮਨਮੀਤ ਲਈ ਜਾਨਲੇਵਾ ਸਾਬਿਤ ਹੋਇਆ। ਹਮਲਾ ਕਰਮੀ ਇਸ ਵਕਤ ਪੁਲਿਸ ਦੀ ਤਫ਼ਤੀਸ਼ ਅਧੀਨ ਹੈ। ਕਨਸੋਆਂ ਹਨ ਕਿ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ। ਮੌਕੇ ਤੇ ਮਜ਼ੂਦ ਟੈਕਸੀ ਡਰਾਈਵਰ ਨੇ ਦਰਵਾਜ਼ਾ ਭੰਨ ਕਿ ਕਾਫ਼ੀ ਸਵਾਰੀਆਂ ਦਾ ਅੱਗ ਤੇ ਧੂੰਏਂ ਤੋਂ ਬਚਾਅ ਕੀਤਾ। 
               ਦਿਲ ਨੂੰ ਦਿਹਲਾ ਦੇਣ ਵਾਲੀ ਇਸ ਖ਼ੌਫ਼ਨਾਕ ਘਟਨਾ ਨੇ ਸਮੂਹ ਭਾਈਚਾਰੇ ਨੂੰ ਸੁੰਨ ਕਰ ਦਿੱਤਾ ਹੈ। ਹਰ ਅੱਖ ਰੋ ਰਹੀ ਹੈ ਪਰ ਚੁੱਪ ਕਰਾਉਣ ਵਾਲਾ ਕੋਈ ਨਹੀਂ ਹੈ। ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ। ਸੋਮਵਾਰ ਤੱਕ ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਮੂਹ ਭਾਈਚਾਰਾ ਤੇ ਪ੍ਰਸ਼ਾਸਨ ਆਪਣੇ ਕਾਮਿਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਵਿੱਚ ਹੈ।     ਮਨਮੀਤ ਤਕਰੀਬਨ 8 ਕੁ ਵਰਿਆਂ ਤੋਂ ਆਸਟੇ੍ਲੀਆ ਰਹਿ ਰਿਹਾ ਸੀ। ਪੜਾਈ ਅਤੇ ਅਣਥੱਕ ਮਿਹਨਤ ਨਾਲ ਹੁਣੇ-ਹੁਣੇ ਆਸਟੇ੍ਲੀਆ ਦਾ ਸਿਟੀਜਨ ਬਣਿਆ ਸੀ। ਮਿੱਠਾ ਸੁਬਾਅ, ਕਲਾਕਾਰ ਤਬੀਅਤ ਦਾ ਮਾਲਕ ਜਿਸਦੀ ਆਪਣੀ ਹੀ ਪਛਾਣ ਸੀ। ਪੂਰਾ ਪਰਿਵਾਰ ਤੇ ਭਾਈਚਾਰਾ ਸਦਮੇ 'ਚ ਹੈ। 
         ਆਸਟੇ੍ਲੀਆ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਹਮਲਾ (ਉਹ ਵੀ ਦਿਨ-ਦਿਹਾੜੇ) ਦੇਖਣ ਨੂੰ ਿਮਲ ਰਿਹਾ ਹੈ। ਇਹ ਸ਼ਰਮਨਾਕ ਵਾਅਕਾ ਸੁਰੱਖਿਆ ਪ੍ਰਬੰਧਾਂ ਨੂੰ ਵੀ ਕਟਿਹਰੇ 'ਚ ਨੂੜ੍ਹ ਗਿਆ। ਸੋਗ ਮਨਾਉਂਦੇ ਹੋਏ ਸਮੂਹ ਭਾਈਚਾਰਿਆਂ ਮਿਲਕੇ ਲੰਘੀਂ ਸ਼ਾਮ ਨੂੰ ਕੈਂਡਲ ਮਾਰਚ ਵੀ ਕੀਤਾ। 


ਉਪਰੋਕਤ ਸਤਰਾਂ ਅਖ਼ਬਾਰਾਂ ਲਈ ਮਹਿਜ਼ ਖ਼ਬਰ ਹੋ ਸਕਦੀ ਹੈ। ਤੇ ਮੈਂ ਪੱਤਰਕਾਰ ਦੀ ਆਪਣੀ ਜ਼ਿਮੇਵਾਰੀ ਵੀ ਪੂਰੀ ਕਰਤੀ। ਪਰ, ਸਾਡਾ ਵੀਰਾ ਅੱਜ ਸਾਡੇ 'ਚ ਨਹੀਂ ਰਿਹਾ। ਜਰਿਆ ਨਹੀਂ ਜਾ ਰਿਹਾ। 

ਪਰਸੋਂ ਮੈਨੂੰ ਮੈਸਿਜ਼ ਕਰਦਾ ਕਹਿੰਦਾ, "ਲਸਾੜਿਆ ਤੇਰਾ ਜਨਮ ਦਿੱਨ ਆ। ਅਜੇ ਮੈਂ ਬੱਸ ਤੇ ਆ... ਆਕੇ ਕੈਕ ਖਾਉਂ। ਕੰਜੂਸਾ ਤੂੰ ਤਾਂ ਕੈਕ ਵੀ ਸਾਡੇ ਤੋਂ ਈ ਖਾਣਾ। ਕੋਈ ਨੀ ਮੈਂ ਆਉਂਦਾ ਹੋਇਆ ਆਪੇ ਲੈਕੇ ਆਊਂ..."
... ਮਨਮੀਤ ਵੀਰੇ ਇਸ ਵਾਰ ਤੇਰਾ ਕੰਜੂਸ ਲਸਾੜੀਆ ਭਰਾ ਸੱਚੀਂ ਕੈਕ ਮੁੱਲ ਲੈਕੇ ਆਇਆ ਸੀ। ਪਰ ਤੂੰ ਹੀ ਖਾਣ ਈ ਨੀ ਆਇਆ.... 

ਰਾਹਾੰ ਉੱਤੇ ਤੁਰਦੇ ਰਹਿਣਾ ਕੰਮ ਹੁੰਦਾ ਹੈ ਰਾਹੀ ਦਾ, ਜਿੰਦਗੀ ਮੇਲਾ ਚਾਰ ਦਿਨਾੰ ਦਾ ਘੁੰਮਦੇ ਰਹਿਣਾ ਚਾਹੀਦਾ..!! - ਮਨਮੀਤ ਅਲੀਸ਼ੇਰ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors