ਨਵਾਂ ਸਿਆਸੀ ਸੰਦ ...ਰਾਸ਼ਟਰਵਾਦ ਵੋਟਾਂ ਕੱਟਣ ਵਾਲੀ ਨਵੀਂ ਦਾਤਰੀ ਹੈ। ਇਸ ਤੋਂ ਪਹਿਲਾਂ ਇਹ ਕੰਮ ਜਾਤੀਵਾਦ ਅਤੇ ਸੰਪਰਦਾਇਕਤਾ ਤੋਂ ਲਿਆ ਗਿਆ। ਉੜੀ ਹਮਲੇ ਦਾ ਪੂਰੇ ਦੇਸ਼ ਨੂੰ ਦੁੱਖ ਹੋਇਆ। ਇਸ ਤੋਂ ਬਾਅਦ ਜਦੋਂ ਸਰਜੀਕਲ ਅਪ੍ਰੇਸ਼ਨ ਅਮਲ 'ਚ ਲਿਆਂਦਾ ਗਿਆ ਤਾਂ ਉਸ ਵੇਲੇ ਵੀ ਪੂਰਾ ਦੇਸ਼ ਭਾਰਤ ਸਰਕਾਰ ਦੇ ਨਾਲ ਖਲ•ੋਤਾ ਨਜ਼ਰ ਆਇਆ। ਪਰ ਇਸ ਤੋਂ ਬਾਅਦ ਜੋ ਹੋਇਆ, ਤੇ ਜੋ ਹੋ ਰਿਹਾ ਹੈ, ਉਸ ਨੂੰ ਦੇਸ਼-ਹਿੱਤ ਵਾਜ਼ਬ ਨਹੀਂ ਕਿਹਾ ਜਾ ਸਕਦਾ। ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਰਜੀਕਲ ਅਪ੍ਰੇਸ਼ਨ 'ਤੇ ਸੁਆਲ ਖੜ•ਾ ਕੀਤਾ ਅਤੇ ਫੇਰ ਰਾਹੁਲ ਗਾਂਧੀ ਨੇ ਇਹ ਆਖ ਕੇ ਖਲਾਰਾ ਖਿਲਾਰ ਦਿੱਤਾ ਕਿ ਨਰਿੰਦਰ ਮੋਦੀ ਸ਼ਹੀਦਾਂ ਦੇ ਲਹੂ ਦੀ ਦਲਾਲੀ ਕਰ ਰਿਹਾ ਹੈ। ਇਸ 'ਤੇ ਭਾਜਪਾ ਨਾ ਕੇਜਰੀਵਾਲ ਤੇ ਰਾਹੁਲ ਖ਼ਿਲਾਫ਼ ਕਮਾਨ ਚੁੱਕ ਲਿਆ। ਜੰਮ ਕੇ ਰਾਸ਼ਟਰਵਾਦ ਦਾ ਸ਼ੰਖ ਵਜਾਇਆ ਗਿਆ ਤੇ ਰਾਹੁਲ-ਕੇਜਰੀਵਾਲ ਨੂੰ ਰੱਜ ਕੇ ਭੰਡਿਆ ਗਿਆ। ਪ੍ਰਧਾਨ ਮੰਤਰੀ ਨੇ ਦੁਸਿਹਰੇ ਵਾਲੇ ਦਿਨ ਰਾਮ ਲੀਲਾ ਮੈਦਾਨ 'ਚ ਜਾ ਕੇ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਵਾਲੀ ਰੀਤ ਨਿਭਾਉਣ ਦੀ ਥਾਂ ਲਖਨਊ ਵਿੱਚ ਜਾ ਕੇ ਹੱਥ 'ਤੇ ਬਨਾਉਟੀ ਸੁਦਰਸ਼ਨ ਚੱਕਰ ਪਾ ਕੇ 'ਜੈ ਸ੍ਰੀ ਰਾਮ' ਦਾ ਨਾਅਰਾ ਜਾ ਲਾਇਆ। ਗ਼ੱਲ ਇੱਥੇ ਮੁੱਕੀ ਨਹੀਂ, ਬਲਕਿ ਅਸਲ ਗ਼ੱਲ ਤਾਂ ਇੱਥੋਂ ਸ਼ੁਰੂ ਹੋਈ। ਯਕਦਮ ਤਿੰਨ ਤਲਾਕ ਦੇ ਵਿਰੋਧ 'ਚ ਕੇਂਦਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਖ਼ਲ ਕਰ ਦਿੱਤਾ। ਰੱਖਿਆ ਮੰਤਰੀ ਨੇ ਪਹਿਲਾਂ ਤਾਂ ਸਰਜੀਕਲ ਅਪ੍ਰੇਸ਼ਨ ਦਾ ਸਿਹਰਾ ਮੋਦੀ ਸਿਰ ਬੰਨ• ਦਿੱਤਾ ਅਤੇ ਫੇਰ ਇਸ ਤੋਂ ਅੱਗੇ ਵਧਦਿਆਂ ਉਸ ਨੇ ਇਹ ਆਖ ਮਾਰਿਆ ਕਿ ਸਰਜੀਕਲ ਅਪ੍ਰੇਸ਼ਨ ਆਰ.ਐੱਸ.ਐੱਸ. ਦੀ ਸਿੱਖਿਆ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਕਦੇ ਸਰਜੀਕਲ ਅਪ੍ਰੇਸ਼ਨ ਨਹੀਂ ਹੋਇਆ ਜਦਕਿ ਇਸ ਹਫਤੇ ਵਿਦੇਸ਼ ਸਕੱਤਰ ਜੈ ਸ਼ੰਕਰ ਨੇ ਸੰਸਦੀ ਕਮੇਟੀ ਸਾਹਮਣੇ ਸਾਫ ਕਰ ਦਿੱਤਾ ਕਿ ਪਹਿਲੀਆਂ ਸਰਕਾਰਾਂ ਵੇਲੇ ਦੀ ਏਦਾਂ ਦੇ ਸਰਜੀਕਲ ਅਪ੍ਰੇਸ਼ਨ ਹੋਏ ਹਨ। ਹੁਣ ਸੰਘ ਦੇ ਪਿੱਠੂ ਇਸ ਝੂਠੇ ਰੱਖਿਆ ਮੰਤਰੀ ਨੂੰ ਕੋਈ ਕਰੇਗਾ ਸੁਆਲ ਕਿ ਕੀ ਰਾਸ਼ਟਰ ਭਗਤੀ ਸਰਕਾਰਾਂ ਨਾਲ ਬਦਲਦੀ ਰਹਿੰਦੀ ਹੈ? ਇਨ•ਾਂ ਸਾਰੇ ਪੱਖਾਂ 'ਤੇ ਹਾਲੇ ਚਰਚਾ ਚੱਲ ਹੀ ਰਹੀ ਸੀ ਕਿ ਉਮਾ ਭਾਰਤੀ ਨੇ ਇਹ ਆਖ ਦਿੱਤਾ ਕਿ ਰਾਮ ਮੰਦਰ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ। ਭਾਜਪਾ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਕੇਂਦਰੀ ਮੰਤਰੀ ਮਹੇਸ ਕੁਮਾਰ ਨੂੰ 'ਰਮਾਇਣ ਮਿਊਜ਼ੀਅਮ' ਲਈ ਜ਼ਮੀਨ ਵੇਖਣ ਲਈ ਅਯੁੱਧਿਆ ਭੇਜ ਦਿੱਤਾ। ਇਹ ਸਾਰਾ ਕੁਝ ਯੂ.ਪੀ. ਅਤੇ ਹੋਰ ਪ੍ਰਦੇਸ਼ਾਂ ਵਿੱਚ ਆ ਰਹੀਆਂ ਚੋਣਾਂ ਲਈ ਵੋਟਾਂ ਦੇ ਧਰੁਵੀਕਰਨ ਲਈ ਕੀਤਾ ਜਾ ਰਿਹਾ ਜਾਪਦਾ ਹੈ। ਵੋਟਾਂ ਦਾ ਧਰੁਵੀਕਰਨ ਤਾਂ ਨਵੀਂ ਗ਼ੱਲ ਨਹੀਂ ਪਰ ਫੌਜੀ ਐਕਸ਼ਨ ਦਾ ਵੀ ਜਿਸ ਤਰ•ਾਂ ਰਾਜਸੀਕਰਨ ਕੀਤਾ ਗਿਆ ਇਸ ਤੋਂ ਪਤਾ ਲੱਗ ਗਿਆ ਕਿ ਭਾਜਪਾ ਦੇ ਸੱਤ•ਾ 'ਚ ਆਉਣ 'ਤੇ ਕੁਝ ਮੱਥੇ ਮੁੜ•ਕੇ ਨਾਲ ਤਰ-ਬ-ਤਰ ਕਿਉਂ ਸਨ।
ਆਹ ਵੀ ਦਿਨ ਵੇਖਣੇ ਸੀ....
ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਫ਼ਰਜ਼ੰਦ ਗੁਰਪ੍ਰੀਤ ਸਿੰਘ ਮਲੂਕਾ ਦੀ ਚੇਅਰਮੈਨੀ ਵਾਲੀ ਬਠਿੰਡਾ ਦੀ ਜ਼ਿਲ•ਾ ਪ੍ਰੀਸ਼ਦ ਦੀ ਇੱਕ ਇਮਾਰਤ ਦੇ ਕੰਮ ਨੂੰ ਸਿਰੇ ਚਾੜ•ਨ ਲਈ, ਸਿਕੰਦਰ ਸਿੰਘ ਮਲੂਕਾ ਹੇਠਲੇ ਪੰਚਾਇਤ ਵਿਭਾਗ ਵੱਲੋਂ ਪਟਿਆਲਾ ਜ਼ਿਲੇ ਦੇ ਪਿੰਡ ਨਲਾਸ ਦੀ ਪੰਚਾਇਤ ਤੋਂ ਦੋ ਕਰੋੜ ਰੁਪਏ ਉਧਾਰੇ ਮੰਗ ਲਏ ਗਏ।ਇਸ ਪਿੰਡ ਦੀ ਪੰਚਾਇਤ ਨੂੰ ਰਾਜਪੁਰਾ ਥਰਮਲ ਵੇਲੇ ਸ਼ਾਮਲਾਟ ਜ਼ਮੀਨ ਦੇ ਗ੍ਰਹਿਣ ਬਦਲੇ 59 ਕਰੋੜ ਰੁਪਏ ਮਿਲੇ ਸਨ।ਉਦੋਂ ਤੋਂ ਹੀ ਇਸ ਪੈਸੇ 'ਤੇ ਕਈਆਂ ਦੀ ਅੱਖ ਕੈਰੀ ਹੈ। ਪਰ। ਪੰਚਾਇਤਾਂ ਨੂੰ ਦੇਣ ਬਦਲੇ ਪੰਚਾਇਤਾਂ ਕੋਲੋਂ ਤਰਲਾ ਪਾ ਕੇ ਉਧਾਰ ਫੜਨਾ ਖ਼ਜ਼ਾਨਾ ਭਰੇ ਹੋਣ 'ਤੇ ਨੀਤ ਪੱਖੋਂ ਖਰੇ ਹੋਣ ਦੇ ਦਾਅਵੇ ਨੂੰ ਚੰਡ ਮਾਰਦਾ ਹੈ;
ਕਦੇ ਆਹ ਵੀ ਦਿਨ ਵੇਖਣੇ ਸੀ, ਰੁੱਸੀ ਤਕਦੀਰ ਵਰਗੇ,
ਸਾਡੀ ਸਰਕਾਰ ਦੇ ਖ਼ਜ਼ਾਨੇ ਦੇ ਹਾਲਾਤ ਹੋ ਗਏ, ਜੰਮੂ ਕਸ਼ਮੀਰ ਵਰਗੇ£
ਬੱਸ ਕਪਤਾਨ ਦੀ ...
ਕੈਪਟਨ ਅਮਰਿੰਦਰ ਸਿੰਘ ਨੇ ਇਸ ਹਫਤੇ ਬੱਸ ਯਾਤਰਾ ਸ਼ੁਰੂ ਕੀਤੀ। ਏਸ ਗ਼ੱਲੋਂ ਕੈਪਟਨ ਬਾਜ਼ੀ ਮਾਰ ਗਿਆ ਕਿ ਉਸ ਨੇ ਸਹੀ ਸਮੇਂ 'ਤੇ ਕਿਸਾਨਾਂ ਨਾਲ ਹਮਦਰਦੀ ਜਤਾਉਣ ਲਈ ਬੱਸ ਤੋਰ ਲਈ ਜਦਕਿ 'ਆਪ' ਮੰਡੀਆਂ 'ਚ ਰੁੱਲ ਰਹੇ ਕਿਸਾਨਾਂ ਨਾਲ ਐਤਕੀਂ ਉਹ ਜੋੜ ਨਹੀਂ ਬਿਠਾ ਸਕੀ ਜੋ ਸਮੇਂ ਦੀ ਮੰਗ ਸੀ। ਕੈਪਟਨ ਦੀ ਬੱਸ ਯਾਤਰਾ 'ਚ ਜਿਹੜੀ ਬੱਸ ਵਰਤੀ ਜਾ ਰਹੀ ਸੀ, ਉਸ ਦੇ ਨਾ ਤਾਂ ਅੱਗੇ ਨੰਬਰ ਪਲੇਟ ਸੀ ਤੇ ਨਾ ਹੀ ਪਿੱਛੇ। ਇੱਕ ਪੱਤਰਕਾਰ ਨੇ ਆਵਾਜਾਈ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਪੁੱਛ ਲਿਆ ਕਿ ਤੁਸੀਂ ਬੱਸ ਰੋਕਦੇ ਕਿਉਂ ਨਹੀਂ? ਕੋਹਾੜ ਅੱਗਿਓਂ ਬਣਾ-ਸੰਵਾਰਕੇ ਆਂਹਦਾ ''ਤੁਸੀਂ ਬੱਸ ਰੋਕਣ ਦੀ ਗ਼ੱਲ ਕਰਦੇ ਜੇ, ਅਸੀਂ ਤਾਂ ਇਨ•ਾਂ ਨੂੰ ਇੱਕ ਹੋਰ ਬੱਸ ਦੇਣ ਨੂੰ ਤਿਆਰ ਹਾਂ, ਕਿਉਂਕਿ ਬੱਸ ਜਿੱਥੇ ਵੀ ਜਾਂਦੀ ਹੈ, ਉੱਥੇ ਈ ਕਾਂਗਰਸੀਆਂ ਦਾ ਕਜੀਆ ਪੈ ਜਾਂਦਾ, ਬੱਸ ਤਾਂ ਸਾਡੀ ਹੀ ਫਾਇਦਾ ਕਰ ਰਹੀ ਐ ਕਾਕਾ!''
ਤੜਫ਼ 'ਤੇ ਧੜਕ-ਫੜਕ ...
ਮਹਾਂਰਾਸ਼ਟਰ ਦੇ ਪਾਲਘਰ ਜ਼ਿਲੇ ਵਿੱਚ ਇਸ ਸਾਲ 600 ਬੱਚੇ ਭੁੱਖ ਤੇ ਕੁਪੋਸ਼ਣ ਨਾਲ ਮਰ ਚੁੱਕੇ ਹਨ। ਇਸ ਜ਼ਿਲ•ੇ 'ਚ ਆਂਗਣਵਾੜੀ ਕੇਂਦਰਾਂ ਲਈ ਛੇ-ਛੇ ਮਹੀਨੇ ਪੈਸੇ ਨਹੀਂ ਆਉਂਦਾ। ਹੁਣ ਸੂਬੇ ਦੀ ਭਾਜਪਾ ਸਰਕਾਰ ਜਾਗੀ ਹੈ, ਤੇ ਉਹ ਆਪਣੇ ਇਕ ਮੰਤਰੀ ਨੂੰ ਉੱਥੇ ਦੌਰੇ ਲਈ ਭੇਜ ਰਹੀ ਹੈ, ਜੀਹਦੇ ਲਈ 40 ਲੱਖ ਦੀ ਨਵੀਂ ਗੱਡੀ ਖਰੀਦੀ ਗਈ ਹੈ। ਯਾਨੀ, ਜੇ ਜੁਆਕ ਨਾ ਮਰਦੇ ਤਾਂ ਸ਼ਾਇਦ ਮੰਤਰੀ ਜੀ ਰਿਕਸ਼ੇ 'ਤੇ ਹੀ ਆਪਣਾ ਸਾਰਾ ਜੀਵਨ ਗੁਜ਼ਾਰ ਦੇਂਦੇ।
ਕਾਸ਼ ! ਕਿਤੇ ਏਦਾਂ ਹੋ ਜਾਂਦਾ...ਸੁਖਬੀਰ ਸਿੰਘ ਬਾਦਲ ਨੇ ਇੱਕ ਬੜਾ ਮਹੱਤਵਪੂਰਨ ਸੁਆਲ ਉੁਠਾਇਆ ਕਿ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਾਇਦੇ ਮੁਤਾਬਕ ਜੇਕਰ ਕਰਜ਼ਾ ਮੁਆਫ ਨਾ ਹੋਇਆ ਤਾਂ ਕੈਪਟਨ ਹਲਫ਼ਨਾਮਾ ਦੇਵੇ ਕਿ ਉਹ ਆਵਦੀ ਜਾਇਦਾਦ ਵੇਚ ਕੇ ਕਿਸਾਨਾਂ ਦਾ ਕਰਜ਼ਾ ਭਰੇਗਾ ।ਪਰ ਅਫਸੋਸ ਏਦਾਂ ਹੁੰਦਾ ਨਹੀਂ, ਜੇ ਹੁੰਦਾ ਹੋਵੇ ਤਾਂ ਜਿੰਨੇ ਵਾਇਦੇ ਕਰਕੇ ਸਾਡੇ ਸਿਆਸਤਦਾਨ ਮੁੱਕਰਦੇ ਆ, ਹੁਣ ਨੂੰ ਤਾਂ ਇਨ•ਾਂ 'ਚੋਂ ਬਹੁਤਿਆਂ ਕੋਲ ਇੱਕ ਬੂਟੀਆਂ ਆਲ਼ਾ ਝੋਲਾ ਰਹਿ ਜਾਂਦਾ, ਜੀਹਦੇ 'ਚ ਇੱਕ ਸੜਿਆ ਜਿਹਾ ਗਲਾਸ 'ਤੇ ਇੱਕ ਵਿੰਗੀ ਜਿਹੀ ਕੌਲੀ ਹੁੰਦੀ, ਕਿਉਂਕਿ ਬੱਸਾਂ ਤੇ ਮਹਿਲ ਤਾਂ ਇਨ•ਾਂ ਦੇ ਪੈਂਦੀ ਸੱਟੇ ਕੁਰਕ ਹੋਏ ਹੋਣੇ ਸੀ।
ਮੰਦਾ ਹੈ ਪਰ ਧੰਦਾ ਹੈ...ਸੰਤ ਸਮਾਜ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਦਾ ਮੁੰਡਾ ਵਪਾਰੀ ਨੂੰ ਅਗਵਾ ਕਰਕੇ ਫਿਰੌਤੀ ਲੈਣ ਦੇ ਮਾਮਲੇ 'ਚ ਮਾਨਸਾ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਨਾਲ ਜਥੇਦਾਰ ਦਾ ਭਾਣਜਾ ਵੀ ਪੁਲਸ ਦੇ ਟੇਟੇ ਚੜਿ•ਆ। ਇਨ•ਾਂ ਕੋਲੋਂ ਇੱਕ ਵਪਾਰੀ ਨੂੰ ਅਗਵਾ ਕਰਕੇ ਲਈ ਫਿਰੌਤੀ ਦੀ ਰਕਮ 'ਚੋਂ 22 ਲੱਖ ਰੁਪਈਆ ਬਰਾਮਦ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਡਰ ਲੱਗਦਾ ਹੈ ਕਿ ਕਿਤੇ ਬੇਰੁਜ਼ਗਾਰ ਨੌਂਕਰੀ ਦੀ ਥਾਂ ਬਾਦਲ ਸਾਬ• ਤੋਂ ਬਾਪੂ ਲਈ 'ਜਥੇਦਾਰੀ' ਨਾ ਮੰਗਣ ਲੱਗ ਪੈਣ, ਤੇ ਫੇਰ ਆਵਦੇ ਬਾਪੂ ਨੂੰ ਕਿਹਾ ਕਰਨ;
ਬਾਪੂ! ਇੱਕ ਪਿਸਟਲ ਮੈਨੂੰ ਲੈ ਦੇ, ਬੰਦੇ ਚੁੱਕਣ ਦਾ ਕੰਮ ਚਲਾਉਣਾ ਹੈ£
ਨਹੀਂ ਰੀਸਾਂ ਮੇਰੇ ਦੇਸ਼ ਦੀਆਂ...ਹਰਿਆਣੇ ਦਾ ਇੱਕ ਸਾਬਕਾ ਐਮ.ਐੱਲ.ਏ. ਬਲਬੀਰ ਸਿੰਘ ਉਰਫ ਬਾਲੀ ਪਹਿਲਵਾਨ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰ ਬਾਲੀ ਪਹਿਲਵਾਨ ਨੂੰ ਜੇਲ• 'ਚ ਬੈਠਿਆਂ 87,675 ਰੁਪਏ ਸਰਕਾਰੀ ਪੈਨਸ਼ਨ ਮਿਲ ਰਹੀ ਹੈ। ਜੇਲ• 'ਚ ਬੈਠੇ ਚੌਟਾਲੇ ਪਿਉ-ਪੁੱਤਰ ਦੀ ਪੈਨਸ਼ਨ ਦਾ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਹੈ। ਕਮਾਲ ਦੀ ਹੈ ਸਾਡੇ ਦੇਸ਼ ਦੀ ਦਿਆਨਤਦਾਰੀ, ਇੱਥੇ ਮੁਲਖ ਚੋਰ-ਉਚੱਕਿਆਂ ਤੇ ਕਾਤਲਾਂ ਨੂੰ ਵੀ ਪੈਨਸ਼ਨ/ਭੱਤੇ ਦੇ ਰਿਹੈ।
ਐਹ ਤੇ ਹੱਦ ਹੋ ਗਈ ...ਛੋਟੇ ਬਾਦਲ ਆਂਹਦੇ ਜੇ ਕੰਮ ਨਹੀਂ ਸੂਤ ਆਉਂਦਾ ਕੇਂਦਰ ਸਾਨੂੰ ਇਜਾਜ਼ਤ ਦੇਵੇ, ਅਸੀਂ ਬਾਡਰ 'ਤੇ ਆਵਦਾ ਵਿਸ਼ੇਸ਼ ਦਸਤਾ ਤਾਇਨਾਤ ਕਰਕੇ ਸਮਗਲਿੰਗ ਰੋਕਾਂਗੇ। ਬਾਦਲ ਸਾਬ ! ਸਾਰੀ ਉਮਰ ਆਪਣੇ ਤੋਂ ਹਰੀਪੁਰੇ (ਰਾਜਸਥਾਨ) ਤੋਂ ਆਉਂਦੀ ਭੁੱਕੀ ਤਾਂ ਰੁਕੀ ਨਹੀਂ, 'ਚਿੱਟੇ ਭੂਤ' ਕਿੱਥੋਂ ਕਾਬੂ ਫੜ•ਲਾਂਗੇ ....? ਪਰ, ਜੇ ਕੇਂਦਰ ਨੇ ਇਹ ਮੰਗ ਮੰਨ ਲਈ ਤਾਂ ਬਾਦਲ ਸਾਬ ਬਾਡਰ-ਦਸਤੇ ਦੀ ਕਮਾਂਡ ਸਲਵਿੰਦਰ ਸਿਹੁੰ ਨੂੰ ਹੀ ਦਿਓ ਜੇ।
Blogger Comment