Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਆਫ਼ ਆਸਟੇ੍ਲੀਆ ਦੀ ਅਹਿਮ ਬੈਠਕ - ਬਿ੍ਸਬੇਨ।

ਤੋਪਾਂ ਥੱਲੇ ਤਖਤ ਨਾਂ ਕਦੇ ਸਲਾਮਤ ਰਹਿੰਦੇ ਨੇ, ਪਾਵੇ ਹਿੱਲਦੇ ਦੇਖੇ ਧਮਕ ਨਗਾਰੇ ਤੋਂ ਮਿੱਤਰਾ - ਪਰਗਟ
ਹਰਜੀਤ ਲਸਾੜਾ /ਬ੍ਰਿਸਬੇਨ / 24 ਅਕਤੂਬਰ 

ਮਨੁੱਖਤਾ - ਇੱਕ ਅਜਿਹਾ ਕਾਰਜ ਜੋ ਸਭ ਕਾਰਜਾਂ ਤੋਂ ਉੱਤਮ ਮੰਨਿਆ ਗਿਆ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ ਤੇ ਸੰਸਾਰ ਭਰ 'ਚ ਅਜਿਹੀਆਂ ਵਿਰਲੀਆਂ  ਤੇ ਵਿਲੱਖਣ ਸਖ਼ਸ਼ੀਅਤਾਂ ਦਾ ਆਗਮਨ ਹੋਇਆ ਜਿਹਨਾਂ ਆਪਣੇ ਲਈ ਨਹੀਂ ਸਗੋਂ ਸਮਾਜ ਦੀ ਬਿਹਤਰੀ ਤੇ ਬਰਾਬਰੀ ਲਈ ਸਾਰੀ ਉਮਰ ਤੱਕ ਘਾਲਣਾ ਕੀਤੀ। ਮੇਰੀ ਮੁਰਾਦ 'ਡਾ. ਬੀ. ਆਰ. ਅੰਬੇਡਕਰ ਜੀ' ਤੋਂ ਹੈ। ਇਹ ਮਾਣਮੱਤੀ ਸਖ਼ਸ਼ੀਅਤ ਅੱਜ ਵੀ ਆਪਣੇ ਵਿਚਾਰਾਂ ਤੇ ਮਾਨਵਤਾ ਲਈ ਕੀਤੇ ਕਾਰਜਾਂ ਲਈ ਿਵਸ਼ਵ-ਭਰ ਲਈ ਪ੍ਰੇਰਣਾ-ਸ੍ਰੋਤ ਬਣੀ ਹੋਈ ਹੈ। 
ਇਸੇ ਵਿਚਾਰਧਾਰਾ ਨੂੰ ਸਾਡੇ ਭਾਰਤੀਆਂ ਨੇ ਵਿਦੇਸ਼ਾਂ 'ਚ ਵੀ ਜਿਉਂਦਾ ਰੱਖਿਆ ਹੈ। ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਆਫ਼ ਆਸਟੇ੍ਲੀਆ ਇਸਦਾ ਪ੍ਰਤੱਖ ਸਬੂਤ ਹੈ। ਜੋ ਅਰਸਿਆਂ ਤੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਵਿਦੇਸ਼ਾਂ 'ਚੋਂ ਲੋਕਾਈ ਸੰਗ ਅਪੜਦੀ ਕਰ ਰਹੀ ਹੈ। ਕਵੀਨਜ਼ਲੈਂਡ ਦੇ ਸ਼ਹਿਰ ਬਿ੍ਸਬੇਨ 'ਚ ਇੱਕ ਅਹਿਮ ਬੈਠਕ ਦੌਰਾਨ ਸੰਸਥਾ ਦੇ ਨਵੇਂ ਬਣੇ ਪ੍ਰਧਾਨ ਅੰਕੁਸ਼ ਕਟਾਰੀਆ ਜੀ ਨੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ 'ਪ੍ਰੀ-ਨਿਰਵਾਣ ਦਿਵਸ' ਦਾ ਖੁਲਾਸਾ ਕਰਦੇ ਹੋਏ ਮੀਡੀਆ ਨੂੰ ਸੰਸਥਾ ਦੇ ਅਗਾਮੀ ਕਾਰਜਾਂ ਦੀ ਤਫ਼ਸੀਲ ਦਿੱਤੀ। ਉਹਨਾਂ ਦੱਸਿਆ ਕਿ ਪ੍ਰੀ-ਨਿਰਵਾਣ ਦਿਵਸ ਅਧੀਨ ਸੰਸਥਾ ਖ਼ੂਨਦਾਨ ਕੈਂਪ, ਪੁੱਸਤੱਕ ਪ੍ਰਦਰਸ਼ਨੀ, ਬਾਲ-ਭਲਾਈ ਕਾਰਜ, ਸੱਭਿਆਚਾਰਿਕ ਵੰਨਗੀਆਂ ਆਦਿ ਦਾ ਹਮੇਸ਼ਾਂ ਵਾਂਗ ਉਚੇਚਾ ਪ੍ਰਬੰਧ ਕਰਨ ਜਾ ਰਹੀ ਹੈ। ਪ੍ਰੀ-ਨਿਰਵਾਣ ਦਿਵਸ ਆਉਂਦੀ 11 ਦਸੰਬਰ ਨੂੰ ਅਤੇ ਖ਼ੂਨਦਾਨ ਕੈਂਪ 4 ਦਸੰਬਰ 2016 ਨੂੰ ਉਲੀਕਿਆ ਗਿਆ ਹੈ। 
ਸੰਸਥਾ ਪ੍ਰਧਾਨ ਨੇ ਸਮੂਹ ਮੀਡੀਏ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ, "ਮੈਂ ਉਸ ਧਰਮ ਦਾ ਹਾਣੀ ਹਾਂ ਜੋ ਮਨੁੱਖਤਾ 'ਚ ਆਜ਼ਾਦੀ, ਬਰਾਬਰੀ ਅਤੇ ਭਰੱਪਣ ਦਾ ਸਾਰਥੀ ਹੋਵੇ।" - ਡਾ. ਬੀ. ਆਰ. ਅੰਬੇਡਕਰ ਜੀ।
ਸੰਸਥਾ ਨੇ ਮਨੁੱਖਤਾ ਅਤੇ ਸਾਂਝੀਵਾਲਤਾ ਤੇ ਪਹਿਰਾ ਦੇਣ ਦਾ ਆਪਣਾ ਪ੍ਰਣ ਇੱਕ ਵਾਰ ਫਿਰ ਤੋਂ ਦੁਹਰਾਇਆ। ਬੈਠਕ ਦੌਰਾਨ ਸੰਸਥਾ ਦੇ ਸਾਬਕਾ ਪ੍ਰਧਾਨ ਤੇ ਮਜ਼ੂਦਾ ਸਕੱਤਰ ਸਤਵਿੰਦਰ ਟੀਨੂੰ ਜੀ ਦੇ ਹੁਣ ਤਕ ਦੇ ਕੀਤੇ ਕਾਰਜਾਂ ਨੂੰ ਵੀ ਸਲਾਹਿਆ ਗਿਆ। ਅਤੇ ਅੰਕੁਸ਼ ਕਟਾਰੀਆ ਜੀ ਨੇ ਵੀ ਉਹਨਾਂ ਦੇ ਉਲੀਕੇ ਕਾਰਜਾਂ ਨੂੰ ਹੋਰ ਬਲ ਦੇਣ ਦੇ ਭਰੋਸੇ ਨਾਲ ਸੰਸਥਾ ਦੀ ਵਾਗ-ਡੋਰ ਆਪਣੇ ਹੱਥਾਂ 'ਚ ਲਈ। ਸੰਸਥਾ ਦੇ ਸਮੂਹ ਮੈਂਬਰਾਂ ਨੇ ਬਾਹਲੇ ਉਤਸ਼ਾਹ ਨਾਲ ਇਸਦਾ ਸਮਰਥਨ ਕੀਤਾ। 
ਬਿ੍ਸਬੇਨ ਦੀ ਸਮੂਹ ਲੋਕਾਈ ਨੂੰ ਸੰਸਥਾ ਤੋਂ ਹਮੇਸ਼ਾਂ ਵਾਂਗ ਬਹੁਤ ਆਸਾਂ ਰਹਿਣਗੀਆਂ। ਅੰਤ ਤੇ ਸੰਸਥਾ ਵੱਲੋਂ 'ਬਿ੍ਸਬੇਨ ਪੰਜਾਬੀ ਪੈ੍ੱਸ ਕਲੱਬ' ਦੀਆਂ ਸਮੂਹ ਕਲਮਾਂ ਨਾਲ ਨਿੱਘੇ ਸੰਬੰਧ ਤੇ ਉਸਾਰੂ ਪੱਤਰਕਾਰੀ ਲਈ ਧੰਨਵਾਦ ਕੀਤਾ ਗਿਆ। 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors