Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਕਮਿਊਨਟੀ ਰੇਡੀਓ ਫ਼ੋਰ ਈ ਬੀ 98.1FM ਵੱਲੋਂ ਖੁੱਲੀ ਮਿਲਣੀ - ਬਿ੍ਸਬੇਨ।

 ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ - ਵਾਰਿਸ ਭਰਾ 
 ਹਰਜੀਤ ਲਸਾੜਾ, ਬਿ੍ਸਬੇਨ / 24 ਅਕਤੂਬਰ   ਆਸਟੇ੍ਲੀਆ ਵਿੱਚ ਅਗਰ ਕਮਿਊਨਟੀ ਰੇਡੀਓ ਸਟੇਸ਼ਨਾਂ ਦੇ ਕਾਰਜਾਂ ਦੀ ਗੱਲ ਕਰੀਏ ਤਾਂ  
ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਇਹ ਅਦਾਰੇ ਭਸ਼ਾਈ ਤੇ ਸਮਾਜਿਕ ਕਾਰਜਾਂ ਪੱਖੋਂ ਅਹਿਮ ਰੋਲ ਅਦਾ ਕਰ ਰਹੇ ਹਨ। ਕਵੀਨਜ਼ਲੈਂਡ ਦੇ ਸ਼ਹਿਰ ਬਿ੍ਸਬੇਨ ਵੱਲ ਕਲਾ ਮੋੜਦਿਆਂ ਸਾਰ ਜੋ ਨਾਂ ਸਾਹਮਣੇ ਆਉਂਦਾ ਹੈ ਉਹ ਹੈ 'ਰੇਡੀਓ ਫ਼ੋਰ ਈ ਬੀ ਅਤੇ ਗਲੋਬਲ ਡਿਜ਼ੀਟਲ।' (Radio 4EB 98.1FM & Global Digital) 
              ਤਕਰੀਬਨ 50 ਦੇ ਕਰੀਬ ਭਸ਼ਾਵਾਂ ਦੇ ਗਰੁੱਪਾਂ ਨੂੰ ਅਰਸਿਆਂ ਤੋਂ ਚੱਕੀ ਫਿਰਦੇ ਇਸ ਕਮਿਊਨਟੀ ਰੇਡੀਓ ਆਦਾਰੇ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਪੰਜਾਬੀ ਭਾਸ਼ਾ ਗਰੁੱਪ ਪਿਛਲੇ ਅਠਾਈ ਸਾਲਾਂ (28 years, since 1988) ਤੋਂ ਕਿ੍ਸ਼ਨ ਨਾਂਗੀਆ ਜੀ (ਕਨਵੀਨਰ), ਰਸ਼ਪਾਲ ਹੇਅਰ ਜੀ (ਡਾਇਰੈਕਟਰ) ਅਤੇ ਹੁਣ ਨਵੀਂ ਪਨੀਰੀ ਨਾਲ ਮਿਲਕੇ ਸੇਵਾਵਾਂ ਨਿਬਾ ਰਹੇ ਹਨ। ਯਾਦ ਰਹੇ ਕਿ ਇਹ ਸੇਵਾਵਾਂ ਧੰਨ ਰਹਿਤ ਹਨ। 
              ਰੇਡੀਓ ਆਦਾਰੇ ਦੀ ਬਿਹਤਰੀ ਅਤੇ ਵਿਕਾਸ ਲਈ ਅਦਾਰਾ ਇਸ ਬਾਰ ਆਪਣੇ ਬੂਹੇ ਲੋਕਾਈ ਲਈ ਖੋਲ੍ਹਣ ਜਾ ਰਿਹਾ ਹੈ। ਇਸ ਦਿਨ ਤੁਸੀਂ ਪ੍ਰਬੰਧਕਾਂ, ਰੇਡੀਓ ਬਰਾਡਕਾਸਟਰਾਂ, ਇਮਾਰਤ ਅਤੇ ਆਨ ਏਅਰ ਪ੍ਰਕਿ੍ਆ ਨੂੰ ਨੇੜਿਓ  ਦੇਖ ਸਕਦੇ ਹੋ। ਮਿਤੀ 29 ਅਕਤੂਬਰ 2016; ਸਮਾਂ 11:00 ਸਵੇਰੇ ਤੋਂ 3:00 ਦੁਪਹਿਰ; ਸਥਾਨ 140 ਮੇਨ ਸਟ੍ਰੀਟ, ਕੈਂਗਰੂਪੁਆਇਟ 4169 ਕਵੀਨਜ਼ਲੈਂਡ। 
                  ਸਮੂਹ ਗਰੁੱਪਾਂ ਦੇ ਨਾਲ ਪੰਜਾਬੀ ਗਰੁੱਪ ਵੀ ਤੁਹਾਡੇ ਇੰਤਜ਼ਾਰ 'ਚ ਰਹੇਗਾ। 'ਫੰਡ ਰੇਸਿੰਗ' ਤਹਿਤ ਕਫ਼ਾਇਤੀ ਮੁੱਲ ਤੇ ਭੋਜਨ ਦਾ ਪ੍ਰਬੰਧ ਵੀ ਹੋਵੇਗਾ। ਮਜ਼ੂਦਾ ਪੰਜਾਬੀ ਬ੍ਰਾਡਕਾਸਟਿੰਗ ਟੀਮ 'ਚ ਦਲਜੀਤ, ਜਗਜੀਤ ਖੋਸਾ, ਸੁਰਿੰਦਰ, ਗੁਰਸੇਵਕ, ਹਰਮੀਤ ਅਤੇ ਹਰਜੀਤ ਲਸਾੜਾ ਸ਼ਾਮਿਲ ਹਨ। 
            ਅਦਾਰੇ ਵੱਲੋਂ ਸਾਰੀਆਂ ਕਮਿਊਨਟੀਆਂ ਨੂੰ ਖੁੱਲਾ ਨਿਉਂਦਾ ਹੈ। ਆਓ, ਆਪਣੀ ਭਾਸ਼ਾ, ਭਾਈਚਾਰੇ ਅਤੇ ਰੇਡੀਓ ਅਦਾਰੇ ਦੀ ਤਰੱਕੀ 'ਚ ਹੱਥ ਬਟਾਈਏ। ਇਹੋ ਸਮੇਂ ਦੀ ਮੰਗ ਤੇ ਅਰਜੋਈ ਹੈ। 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors