ਹਰਜੀਤ ਲਸਾੜਾ / ਬ੍ਰਿਸਬੇਨ 24 ਅਕਤੂਬਰ
ਪੰਜਾਬੀ ਗਾਇਕੀ ਨੇ ਹੁਣ ਤੱਕ ਕਾਫ਼ੀ ਦੌਰ ਵੇਖੇ ਹਨ ਅਤੇ ਤਬਦੀਲੀ ਅਜੇ ਵੀ ਬੜੀ ਤੇਜ਼ੀ ਨਾਲ ਵਾਪਰ ਰਹੀ ਹੈ। ਅਜੋਕੀ ਪੀੜ੍ਹੀ ਹਰ ਗੱਲ ਨੂੰ ਛੇਤੀ, ਸਿੱਧੀ ਅਤੇ ਸਪੱਸ਼ਟ ਕਹਿਣ ਸੁਣਨ ਵਿੱਚ ਯਕੀਨ ਰੱਖਣ ਲੱਗ ਪਈ ਹੈ। ਪਰ ਇਸ ਵਿੱਚ ਆ ਰਿਹਾ ਨਿਘਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਬਹੁਤੀ ਨੌਜਵਾਨ ਪੀੜ੍ਹੀ 'ਚ ਰਾਤੋਂ-ਰਾਤ 'ਟੀਸੀ ਵਾਲਾ ਬੇਰ' ਤੋੜਨ ਦਾ ਰੁਜਾਨ ਵੀ ਚਰਮਸੀਮਾ ਤੇ ਹੈ। ਨਤੀਜਾ, ਅੱਜਕੱਲ੍ਹ ਬਹੁਤੇ ਪੰਜਾਬੀ ਗੀਤਾਂ ਦੇ ਬੋਲਾਂ 'ਚੋਂ ਸਾਹਿਤਕ ਤੇ ਸੂਫ਼ੀਆਨਾ ਰੰਗ ਖਤਮ ਹੁੰਦਾ ਜਾ ਰਿਹਾ ਹੈ। ਰਿਆਜ਼ ਨਾਂ ਦੀ ਸ਼ੈਅ ਦਮ ਭਰਦੀ ਨਜ਼ਰੀਂ ਪੈ ਰਹੀ ਹੈ।
ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਚੰਗੀ ਗਾਇਕੀ ਨੂੰ ਉਤਸ਼ਾਹਤ ਕਰਨਾ ਹੀ ਪਵੇਗਾ, ਪਰ ਇਹ ਕੰਮ ਐਨਾ ਆਸਾਨ ਵੀ ਨਹੀਂ ਜਾਪਦਾ। ਅਜਿਹੇ ਕਈ ਕਲਾਕਾਰ ਹਨ ਜਿਨ੍ਹਾਂ ਨੇ ਮਿਆਰੀ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ।
ਇਕ ਵਾਰ ਫ਼ਿਰ ਪੰਜਾਬੀ ਗਾਇਕੀ ਦੇ ਿਪੜ੍ਹ 'ਚ ਸੋਹਣੀ ਸੂਰਤ ਤੇ ਸੀਰਤ ਨੇ ਆਪਣੇ ਬੋਲਾਂ ਨਾਲ ਦਸਤਕ ਦਿੱਤੀ ਹੈ। ਰਿਆਜ਼ ਉਸਦੀ ਗਾਇਕੀ ਦਾ ਧੁਰਾ ਹੈ। ਮੱਧ-ਵਰਗੀ ਤੇ ਕਿਰਤੀ ਪਰਿਵਾਰ, ਮਾਤਾ ਪਰਵੀਨ ਜੀ, ਪਿਤਾ ਪਾਨੀ ਦੇਵ ਜੀ, ਭਰਾ ਲਲਿੱਤ ਸਾਗਰ (ਗੁਰੂ), ਜ਼ਿਲ੍ਹਾ ਜਲੰਧਰ, ਤਹਿਸੀਲ ਫ਼ਿਲੌਰ ਅਤੇ ਪਿੰਡ ਲਸਾੜਾ ਦੀ ਮਾਣਮੱਤੀ ਪਦਾਇਸ਼।
ਬਿ੍ਸਬੇਨ ਪੰਜਾਬੀ ਪੈ੍ੱਸ ਕਲੱਬ, ਆਸਟੇ੍ਲੀਆ ਨਾਲ ਰੁਬਰੂ ਹੁੰਦੇ ਹੋਏ ਸੁਰੀਲੇ ਗਾਇਕ ਜਤਿੱਨ ਨੇ ਵਿਸ਼ਵ ਭਰ ਦੇ ਪੰਜਾਬੀ ਸ੍ਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ। ਭਾਵੁਕ ਹੁੰਦੇ ਹੋਏ ਉਹਨਾਂ ਕਿਹਾ ਕਿ ਇਹ ਸ੍ਰੋਤਿਆਂ ਦਾ ਪਿਆਰ ਹੀ ਹੈ ਜੋ ਮੇਰੇ ਤੋਂ ਮਿਹਨਤ ਕਰਾਈ ਜਾ ਰਿਹਾ ਹੈ। ਸਮਾਂ ਉਦੋਂ ਬੰਨਿਆ ਗਿਆ ਜਦੋਂ ਉਹਨਾਂ ਂਆਪਣੇ ਨਵੇਂ ਆ ਗੀਤ 'ਯਾਦ' ਨੂੰ ਹਰਮੋਨੀਅਮ ਤੇ ਗੁਣ-ਗੁਣਾਇਆ।
ਪਿਆਰ ਰਸ ਨਾਲ ਲਵਰੇਜ਼ ਇਸ ਗੀਤ ਦਾ ਸੰਗੀਤ ਕੇ ਸੀ ਰੌਕਸ ਅਤੇ ਫ਼ਿਲਮਾਕਣ ਮਸ਼ਹੂਰ ਕੈਮਰਾਮੈਨ ਦੀਪ ਜਗਦੀਪ ਜੀ ਹੱਥੋਂ ਹੋਇਆ ਹੈ। ਬਹੁਤ ਜਲਦੀ ਇਹ ਪਰਿਵਾਰਕ ਕਲਾਕਿ੍ਤ ਯੂਟਿਊਬ ਤੇ ਟੀ ਵੀ ਚੈਨਲਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਜੋ ਕਿ ਵਾਈਟਲੈਂਡ ਰਿਕਾਰਡ ਦੀ ਪੇਸ਼ਕਾਰੀ ਹੋਵੇਗੀ।
ਵਿਸ਼ਵ-ਭਰ ਦੇ ਰੇਡੀਓ ਸਟੇਸ਼ਨਾਂ ਤੇ ਉਸਾਰੂ ਹਾਜ਼ਰੀ ਲਵਾ ਚੁੱਕੀ ਇਹ ਜਾਦੂਈ ਂਆਵਾਜ਼ ਤੋਂ ਭਵਿੱਖ 'ਚ ਬਹੁਤ ਆਸਾਂ ਹਨ। ਆਮੀਨ।

Blogger Comment