Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਐਡੀਲੇਡ 'ਚ ਹੋਣ ਵਾਲਿਆਂ 30ਵੀਆਂ ਸਿੱਖ ਖੇਡਾਂ ਦਾ ਪੋਸਟਰ ਕੀਤਾ ਜਾਰੀ


10 ਅਕਤੂਬਰ 2016 : ਹਰਜੀਤ ਲਸਾੜਾ ਬ੍ਰਿਸਬੇਨ / ਅਗਲੇ ਸਾਲ ਈਸਟਰ ਜਾਣੀ 14, 15 ਅਤੇ 16  ਅਪ੍ਰੈਲ 2017 ਨੂੰ ਹੋਣ ਵਾਲੀਆਂ ਆਸਟ੍ਰੇਲੀਆ ਦੀਆਂ ਮਸ਼ਹੂਰ ਸਿੱਖ ਖੇਡਾਂ ਦਾ ਪੋਸਟਰ ਕੱਲ੍ਹ ਐਡੀਲੇਡ ਖੇਡ ਮੇਲੇ ਦੌਰਾਨ ਅੱਪਰ ਹਾਊਸ ਦੇ ਪ੍ਰੈਜ਼ੀਡੈਂਟ ਰੱਸਲ ਵਾਟਲੇ, ਮੈਂਬਰ ਪਾਰਲੀਮੈਂਟ ਡਾਨਾ ਵਾਟਲੇ, ਐਡੀਲੇਡ ਦੇ ਲਾਰਡ ਮੇਅਰ ਮਾਰਟਿਨ ਹੀਜ਼ ਅਤੇ ਉੱਘੇ ਪੰਜਾਬੀ ਗਾਇਕ ਸਰਬਜੀਤ ਚੀਮਾ ਵੱਲੋਂ ਆਸਟ੍ਰੇਲੀਆ ਦੀਆਂ ਉੱਘੀਆਂ ਸਿੱਖ ਸ਼ਖ਼ਸੀਅਤਾਂ ਅਤੇ ਇਹਨਾਂ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ। 
ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਇਹ ਖੇਡਾਂ ਪਿਛਲੇ ਤੀਹ ਵਰਿਆਂ ਤੋਂ ਇੱਥੋਂ ਦੇ ਵੱਖ ਵੱਖ ਸ਼ਹਿਰਾਂ ਵਿਚ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। 1988 ਵਿਚ ਇਹ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਤੋਂ ਸ਼ੁਰੂ ਹੋਈਆਂ ਸਨ ਅਤੇ 30ਵੀ ਵਰਹੇਗੰਢ ਵੀ ਐਡੀਲੇਡ ਦੇ ਹਿੱਸੇ ਹੀ ਆਈ ਹੈ। ਦੁਨੀਆਂ ਵਿੱਚ ਕਿਸੇ ਵੀ ਭਾਈਚਾਰੇ ਵੱਲੋਂ ਲਗਾਤਾਰ ਹੋ ਰਹੀਆਂ ਖੇਡਾਂ ਦੀ ਇਹ ਇੱਕੋ ਇਕ ਉਦਾਹਰਨ ਹੈ। ਜਿੱਥੇ ਇਹ ਖੇਡਾਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ ਉੱਥੇ ਵਿਦੇਸ਼ਾਂ 'ਚ ਵੱਸਦੇ ਭਾਈਚਾਰੇ ਦੀ ਸਾਂਝ ਨੂੰ ਵੀ ਪੁਖ਼ਤਾ ਕਰਦੀਆਂ ਹਨ।  
                     ਇਸ ਮੌਕੇ ਤੇ ਗੱਲ ਕਰਦਿਆਂ ਐਡੀਲੇਡ ਖੇਡਾਂ ਦੇ ਮੁੱਖ ਪ੍ਰਬੰਧਕ ਮੋਹਨ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਬਾਰ ਇਹਨਾਂ ਖੇਡਾਂ ਵਿਚ ਤਕਰੀਬਨ ਦੋ ਹਜ਼ਾਰ ਦੇ ਨੇੜੇ ਖਿਡਾਰੀਆਂ ਦੇ ਵੱਖ-ਵੱਖ ਖੇਡਾਂ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਜਿਨ੍ਹਾਂ ਵਿਚ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ, ਨੈੱਟ ਬਾਲ, ਬਾਸਕਟਬਾਲ, ਰੱਸਾ ਕੱਸੀ, ਦੌੜਾਂ, ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਨਾਲ ਸਿੱਖ ਚਿੰਤਕਾਂ ਵੱਲੋਂ ਸੈਮੀਨਾਰ ਵੀ ਕਰਵਾਇਆ ਜਾਵੇਗਾ।  ਤਿੰਨ ਦਿਨ ਚੱਲਣ ਵਾਲੀਆਂ ਇਹਨਾਂ ਖੇਡਾਂ ਵਿਚ ਦੁਨੀਆ ਭਰ ਤੋਂ ਆਉਣ ਵਾਲੇ ਦਰਸ਼ਕਾਂ ਲਈ ਲੰਗਰ ਅਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇਗਾ।  ਖੇਡਾਂ ਦੇ ਮੁੱਢਲੇ ਇੰਤਜ਼ਾਮ ਕਰ ਲਏ ਗਏ ਹਨ, ਜਿਨ੍ਹਾਂ ਵਿਚ ਖੇਡ ਦੇ ਮੈਦਾਨ, ਰੈਫ਼ਰੀ, ਸੁਰੱਖਿਆ ਅਤੇ ਸਰਕਾਰੀ ਮੱਦਦ ਆਦਿ ਮੁੱਖ ਹਨ।  ਉਨ੍ਹਾਂ ਇਸ ਮੌਕੇ ਤੇ ਆਸਟ੍ਰੇਲੀਆ ਭਰ ਦੇ ਸੰਪੰਨ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਇਹਨਾਂ ਖੇਡਾਂ ਦੀ 30ਵੀ ਵਰਹੇਗੰਢ ਨੂੰ ਨਾ ਭੁੱਲਣਯੋਗ ਬਣਾਇਆ ਜਾ ਸਕੇ।  ਇਹਨਾਂ ਖੇਡਾਂ 'ਚ ਕਿਸੇ ਵੀ ਕਿਸਮ ਦੀ ਸਟਾਲ ਲਗਵਾਉਣ ਲਈ, ਸਪਾਂਸਰ ਕਰਨ ਲਈ ਜਾਂ ਫੇਰ ਸੇਵਾ ਕਰਨ ਲਈ ਇਹਨਾਂ ਖੇਡਾਂ ਦੇ ਸਕੱਤਰ ਮਿੰਟੂ ਬਰਾੜ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 
          ਇਸ ਮੌਕੇ ਤੇ ਉਨ੍ਹਾਂ ਇਹਨਾਂ ਖੇਡਾਂ ਦੀ ਨੈਸ਼ਨਲ ਕਮੇਟੀ ਅਤੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ, ਰੱਸਲ ਵਾਟਲੇ, ਡਾਨਾ  ਵਾਟਲੇ, ਐਡੀਲੇਡ ਦੇ ਲਾਰਡ ਮੇਅਰ ਮਾਰਟਿਨ ਹੀਜ਼ ਮੋਨਿਕਾ ਬੁੱਧੀਰਾਜਾ ਅਤੇ ਸਾਰੇ ਗੁਰੂਘਰਾਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।  

ਜਾਰੀ ਕਰਤਾ:  ਮਿੰਟੂ ਬਰਾੜ (ਸਕੱਤਰ)
ਆਸਟ੍ਰੇਲੀਅਨ ਸਿੱਖ ਗੇਮਜ਼, 
ਸਾਊਥ ਆਸਟ੍ਰੇਲੀਆ (SA)

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors