ਆਕਲੈਂਡ : ( 30 ਜੁਲਾਈ ) ਕੀਵੀ ਪੰਜਾਬ : ਵਿੰਡੀ ਮੇ ਕੋਨਨ ਜਿਸਨੂੰ 2009 ਵਿੱਚ ਆਪਣੇ 4 ਸਾਲਾ ਦੇ ਪੁੱਤ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ | ਜਨਵਰੀ 2008 ਦਾ ਵਾਕਿਆ ਹੈ ਜਦ ਫੈਦਰਸਟੋਨ ਵਿਖੇ ਵਿੰਡੀ ਨੇ ਆਪਣੇ 4 ਸਾਲ ਦੇ ਬੇਟੇ ਕੋਨਰਡ ਟਰੂਗਰ ਨੂੰ ਚਲਦੀ ਕਾਰ ਵਿਚੋਂ ਬਾਹਰ ਸੁੱਟ ਦਿੱਤਾ ਸੀ ਅਤੇ ਕੋਨਰਡ ਦੀ ਇਸ ਘਟਨਾਂ ਵਿੱਚ ਮੋਤ ਹੋ ਗਈ ਸੀ | ਕਾਰ ਜਿਆਦਾ ਤੇਜ ਹੋਣ ਕਾਰਨ ਉਸ ਤੋਨ ਸੰਭਲ ਨਾਂ ਸਕੀ ਅਤੇ ਕਾਰ ਦੁਰਘਟਨਾ ਗ੍ਰਸਤ ਹੋ ਗਈ | ਇਸ ਦੋਰਾਨ ਉਹ ਤਕਰੀਬਨ 5 ਹਫਤੇ ਕੌਮਾ ਵਿੱਚ ਰਹੀ | ਹੁਣ ਉਸਨੇ ਫੇਅਰਫੇਕਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਪਹਿਲੀ ਵਾਰ ਚੁੱਪੀ ਤੋੜਦਿਆਂ ਉਸਨੇ ਦੱਸਿਆ ਕਿ ਮੈਂ ਇਸ ਘਟਨਾ ਤੋਨ ਬਾਅਦ ਆਪਣੀ ਜਾਨ ਲੈਣ ਦੀ ਕੋਸਿੰਸੰ ਕੀਤੀ ਸੀ | ਕਿਉਂਕਿ ਇਹ ਸਭ ਕਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਂ ਕਦੀ ਵੀ ਆਪਣੇ ਪੁੱਤ ਨੂੰ ਦੇਖ ਨਹੀਂ ਸਕਾਂਗੀ | ਉਸਨੇ ਮੰਨਿਆਂ ਕਿ ਉਸਨੂੰ ਸਭ ਤੋਂ ਵੱਡੀ ਸਜਾ ਬਗੈਰ ਆਪਣੇ ਪੁੱਤ ਦੇ ਜਿਉਣ ਦੀ ਮਿਲੀ ਹੈ | ਸਾਰੀ ਉਮਰ ਉਹ ਇਸ ਦਰਦ ਨਾਲ ਜਿੰਦਗੀ ਕੱਟੇਗੀ ਅਤੇ ਇਸ ਲਈ ਉਹ ਆਪਣੇ ਆਪ ਨੂੰ ਹੀ ਜਿੰਮੇਵਾਰ ਦੱਸਦੀ ਹੈ | ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਵਿੰਡੀ ਉਸ ਸਮੇਂ ਨਸੰੇ ਦੀ ਹਾਲਤ
ਵਿੱਚ ਸੀ |
Blogger Comment