...ਤੇ ਦਲਿਤ ਮੋਹ ਜਾਗ ਉੱਠਿਆ
ਦਲਿਤ ਵੋਟ ਬੈਂਕ ਹੱਥਾਂ 'ਚੋਂ ਖਿਸਕਦਾ ਵੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੁਝ ਲੋਕਾਂ ਨੂੰ ਉਮੀਦ ਬੱਝੀ ਸੀ ਕਿ ਗਊ ਰੱਖਿਆ ਦੇ ਨਾਂ 'ਤੇ ਦਮਨ-ਚੱਕਰ ਰੁਕ ਜਾਵੇਗਾ ਪ੍ਰੰਤੂ ਇਹ ਸਾਰੇ ਕਿਆਫ਼ੇ ਅੱਕਾਂ ਦੇ ਭੰਬੂਆਂ ਵਾਂਗ ਖਿੰਡ ਗਏ, ਕਿਉਂਕਿ ਇਸ ਬਿਆਨ ਦੇ ਦੂਜੇ ਦਿਨ ਆਂਧਰਾ ਪ੍ਰਦੇਸ਼ ਦੇ ਸੁਧਾਪਾਲੇਮ ਪਿੰਡ ਵਿੱਚ ਮਰੀ ਗਊ ਦੀ ਖੱਲ ਲਾਹ ਰਹੇ ਦੋ ਦਲਿਤਾਂ, ਨਾਰਾਇਣ ਰਾਓ ਅਤੇ ਗੰਗਾਧਰ ਰਾਓ ਨੂੰ ਕੋਹ-ਕੋਹ ਕੇ ਅਧਮੋਇਆ ਕਰ ਦਿੱਤਾ ਗਿਆ। ਏਧਰ ਪੰਜਾਬ ਵਿੱਚ ਗਊ ਰੱਖਿਆ ਦੇ ਨਾਂ 'ਤੇ ਸਾਲਾਂ ਤੋਂ ਗਾਹ ਪਾਈ ਫਿਰਦੀ ਸਤੀਸ਼ ਐਂਡ ਕੰਪਨੀ 'ਤੇ ਕੇਸ ਵੀ ਦਰਜ ਹੋਇਆ, ਪਰ ਇਸ ਟੋਲੇ ਦੀ ਹਿੰਮਤ ਵੇਖੋ; ਰਾਜਪੁਰਾ ਲਾਗੇ ਇੱਕ ਨੀਲੀ ਬੱਤੀ ਵਾਲੀ ਕਾਰ ਦੇ ਚਾਲਕ ਨੇ ਓਸ ਟਰੱਕ ਨੂੰ ਰੋਕ ਲਿਆ, ਜੀਹਦੇ 'ਚ ਅੰਬਾਲਾ ਦਾ ਇੱਕ ਵਿਅਕਤੀ ਖੰਨੇ ਤੋਂ ਖ਼ਰੀਦ ਕੇ ਗਾਂ ਲਿਜਾ ਰਿਹਾ ਸੀ। ਕਾਰ ਵਾਲੇ ਵਿਅਕਤੀ ਨੇ ਗੁੰਡਾਗਰਦੀ 'ਤੇ ਉਤਾਰੂ ਹੁੰਦਿਆਂ ਗਾਂ ਤਸਕਰੀ ਦਾ ਦਾਬਾ ਮਾਰ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਗਾਂ ਲਿਜਾ ਰਹੇ ਵਿਅਕਤੀ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਪੈਸੇ ਮੰਗਣ ਵਾਲੇ ਰਾਕੇਸ਼ ਨਾਂ ਦੇ ਇਸ ਵਿਅਕਤੀ ਨੂੰ ਪੁਲਸ ਨੇ ਆ ਕੇ ਘੇਰ ਲਿਆ। ਉਹਦੇ ਕੋਲ ਕਾਰ ਦੇ ਦਸਤਾਵੇਜ਼ ਵੀ ਨਹੀਂ ਸਨ। ਜਦੋਂ ਪੁਲਸ ਉਸ ਵਿਅਕਤੀ ਨੂੰ ਲਿਜਾਣ ਲੱਗੀ ਤਾਂ ਐਨ ਮੌਕੇ 'ਤੇ ਸਤੀਸ਼ ਦੇ ਕਰਿੰਦੇ ਆ ਗਏ। ਉਨ•ਾਂ ਪੁਲਸ ਨੂੰ ਕਿਹਾ ਖ਼ਬਰਦਾਰ ਜੇ ਇਹਨੂੰ ਹੱਥ ਲਾਇਆ ਤਾਂ ਬੁਰੀ ਕਰਾਂਗੇ। ਇਸ ਤਰ•ਾਂ ਦੇ ਚਾਰ ਹੋਰ ਆਗੂ ਸਟਿੰਗ ਅਪ੍ਰੇਸ਼ਨ ਵਿੱਚ ਇਹ ਮੰਨ ਗਏ ਕਿ ਉਹ ਪੈਸੇ ਲੈ ਕੇ ਗਊਆਂ ਵਾਲੀਆਂ ਗੱਡੀਆਂ ਲੰਘਾਉਂਦੇ ਹਨ। ਕੁਲ ਮਿਲਾ ਕੇ ਇਹ ਧੱਕੇ ਦਾ ਧੰਦਾ ਰੋਕਣ ਲਈ ਕੁਝ ਏਸ ਤਰ•ਾਂ ਦੀ ਨੀਤੀ ਲਿਆਉਣ ਦੀ ਲੋੜ ਹੈ ਕਿ ਹਰ ਰਾਜ ਦੇ ਜਿਲ•ੇ ਵਿੱਚ ਸਪੈਸ਼ਲ ਟਾਸਕ ਫੋਰਸ ਅਤੇ ਹੈਲਪਲਾਈਨ ਬਣਾਈ ਜਾਵੇ। ਗਊ ਰੱਖਿਅਕਾਂ ਦਾ ਕੰਮ ਸਿਰਫ ਇਨ•ਾਂ ਨੂੰ ਸੂਚਤ ਕਰਨ ਦਾ ਹੋਵੇ, ਸੂਬੇਦਾਰੀ ਕਰਨ ਦਾ ਨਹੀਂ। ਗਊ ਰਾਖੇ ਵੀ ਕਿਸੇ ਮਾਪਦੰਡ ਨਾਲ ਤੈਅ ਹੋਣ, ਇਹ ਨਹੀਂ ਐ ਕਿ ਘਰੋਂ ਲੜ ਕੇ ਭੁੱਖਾ ਮਰਦਾ ਗਊ ਰਾਖਾ ਬਣ ਜਾਵੇ। ਜੇ ਗਾਂ ਦੀ ਹਿਫ਼ਾਜ਼ਤ ਲਈ ਸਖਤ ਕਾਨੂੰਨ ਬਣਾਇਆ ਜਾ ਸਕਦਾ ਹੈ, ਤਾਂ ਫੇਰ ਉਨ•ਾਂ ਦੀ ਵੀ ਖੱਲ ਖਿੱਚੀ ਜਾਵੇ ਜੋ ਮਰੀ ਗਾਂ ਦੀ ਖੱਲ ਲਾਹ ਰਿਹਾਂ ਦੀ ਖੱਲ ਲਾਹ ਘੱਤਦੇ ਨੇ।
ਢਲ ਗਏ ਪਰਛਾਂਵੇ ਵੇ ...
ਜਗਮੀਤ ਬਰਾੜ ਨੇ ਐਲਾਨ ਕੀਤਾ ਹੈ ਕਿ ਜੇਕਰ ਤੀਜੀ ਧਿਰ ਖੜ•ੀ ਨਾ ਹੋਈ ਤਾਂ ਮੈਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਲਈ ਪ੍ਰਚਾਰ ਕਰਾਂਗਾ। ਤੁਰ-ਫਿਰ ਕੇ ਮੇਲਾ ਵੇਖਣ ਵਾਲੇ ਅਤੇ ਲੋਕ-ਪੈਮਾਇਸ਼ਾਂ ਤੋਂ ਖੋਟੇ ਪਏ ਲੀਡਰ ਜਾਪਦਾ ਹੈ ਅਗਲੇ ਸਮਿਆਂ 'ਚ ਸਿਰਫ ਪ੍ਰਚਾਰ ਹੀ ਕਰਿਆ ਕਰਨਗੇ, ਉਹ ਵੀ ਸਾਈ 'ਤੇ ਅਖਾੜੇ ਲਾਉਂਦੇ ਗਵੱਈਆਂ ਵਾਂਗ।
ਹੋਈ ਬੜੀ ਮਹਿੰਗੀ ਸੇਵਾ ...
ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬ ਵਿੱਚ ਸੇਵਾ ਦੇ ਵੀ 'ਰੇਟ' ਚੁੱਕੇ ਗਏ ਨੇ। ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸੂਬਾ ਬਾਡੀ ਨੇ ਰੈੱਡ ਕਰਾਸ ਦਾ ਜ਼ਿੰਦਗੀ ਭਰ ਵਾਸਤੇ ਮੈਂਬਰ ਬਣਨ ਲਈ ਫੀਸ 500 ਤੋਂ ਚੁੱਕ ਕੇ ਸਿੱਧੀ 1 ਲੱਖ ਕਰ ਦਿੱਤੀ ਗਈ ਹੈ। ਜਦਕਿ ਸਰਪ੍ਰਸਤ ਬਣਨ ਲਈ ਹੁਣ 20 ਹਜ਼ਾਰ ਦੀ ਥਾਂ 5 ਲੱਖ ਦੇਣੇ ਪੈਣਗੇ । ਗ਼ਰੀਬ ਬੰਦੇ ਨੂੰ ਤਾਂ ਹੁਣ ਪਤਨੀ ਦੀ ਹੀ ਸੇਵਾ ਕਰ ਲੈਣੀ ਚਾਹੀਦੀ ਹੈ, ਮਨੁੱਖੀ ਸੇਵਾ ਤਾਂ ਮਹਿੰਗੀ ਹੋ ਗਈ।
ਠਾਣੇ ਤਾਂ ਹੋਏ ਪੁਰਾਣੇ...9 ਅਗਸਤ ਦੇ ਅਖ਼ਬਾਰ ਇਸ ਖ਼ਬਰ ਨਾਲ ਲਛ-ਲਛ ਕਰ ਰਹੇ ਸਨ ਕਿ 'ਹਲਕੇ ਵਿੱਚ ਕੈਪਟਨ' ਪ੍ਰੋਗਰਾਮ ਦੌਰਾਨ ਇੱਕ ਕਿਸਾਨ ਦੀ ਦਰਦ-ਗਾਥਾ ਸੁਣ ਕੇ ਉਸ ਨੂੰ ਨਾਲ ਲੈ ਕੇ ਠਾਣੇ ਜਾ ਪੁੱਜਾ। ਇੱਕ ਕਾਂਗਰਸੀ ਸੱਜਣ ਅਖ਼ਬਾਰ ਪੜ• ਕੇ ਆਖਣ ਲੱਗਾ; ''ਕੈਪਟਨ ਠਾਣੇ ਗੇੜਾ ਕੀ ਮਾਰ ਆਇਆ, ਇਨ•ਾਂ ਅਖ਼ਬਾਰਾਂ ਆਲਿਆਂ ਨੇ ਅੱਤ ਚੱਕ ਲਈ, ਸਵਾ ਨੌਂ ਸਾਲ ਹੋ ਗਏ ਸਾਨੂੰ ਤਾਂ ਠਾਣੇ ਦਾ ਲਾਂਗਰੀ ਵੀ ਸ਼ਾਮ ਨੂੰ ਫੋਨ ਕਰਕੇ ਪੁੱਛਦੈ; ਭਾਈ ! ਅੱਜ ਆਉਣਾ ਤਾਂ ਨਹੀਂ? ਜੇ ਆਉਣੈ ਤਾਂ ਆਟਾ ਗੁੰੁਨ• ਲਵਾਂ। ਸਾਡੀ ਤਾਂ ਕਦੇ ਅਖ਼ਬਾਰਾਂ ਵਾਲਿਆਂ ਸੁਣੀ ਨਹੀਂ।''
ਇਹ ਤਾਂ ਹੱਦ ਹੋ ਗਈ ...
ਸੁਖਬੀਰ ਸਿੰਘ ਬਾਦਲ ਆਵਦੇ ਇਲਾਕੇ ਦੇ ਗਿੱਦੜ•ਬਾਹਾ ਵਿੱਚ ਆਏ ਤਾਂ ਇੱਕ ਹੋਰ ਖ਼ੁਲਾਸਾ ਕਰ ਗਏ। ਉਨ•ਾਂ ਦਾ ਕਹਿਣਾ ਸੀ ਕਿ ''ਗੈਂਗਸਟਰਾਂ ਨੂੰ ਆਈ.ਐੱਸ.ਆਈ. ਸ਼ਹਿ ਦੇ ਰਹੀ ਹੈ, ਪਰ ਅਸੀਂ ਇਨ•ਾਂ ਦੀ ਬਦਮਾਸ਼ੀ ਬਹੁਤਾ ਚਿਰ ਚੱਲਣ ਨਹੀਂ ਦਿਆਂਗੇ।'' ਬਾਦਲ ਸਾਬ• ! ਜੇ ਗੈਂਗਸਟਰਾਂ ਨੂੰ ਆਈ.ਐੱਸ.ਆਈ. ਸਪਾਂਸਰ ਕਰ ਰਹੀ ਹੈ ਤਾਂ ਫੇਰ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਸਿਰੋਪਾ ਪਾਉਣ ਵਾਲਾ ਤੁਹਾਡਾ ਸਾਲਾ ਮਜੀਠੀਆ ਕਿਸ ਨਾਲ ਸਬੰਧਤ ਹੈ?
ਉਲਟੇ ਬਾਂਸ ਬਰੇਲੀ ਨੂੰ ...
ਹਾਈਕੋਰਟ ਵਿੱਚ ਪੰਜਾਬ ਨਾਲ ਜੁੜਿਆ ਇੱਕ ਹੋਰ ਮਾਮਲਾ ਪਹੁੰਚ ਗਿਆ। ਇਸ ਵਾ ਵੇਰਵਾ ਇਸ ਤਰ•ਾਂ ਹੈ ਕਿ ਲੁਧਿਆਣੇ ਦੇ ਖੇਡ ਅਫ਼ਸਰ ਨੇ ਮੈਸ ਠੇਕੇਦਾਰਾਂ ਤੋਂ ਜਿਹੜੇ ਨਵੇਂ ਟੈਂਡਰ ਮੰਗੇ ਹਨ, ਉਨ•ਾਂ ਵਿੱਚ 50 ਰੁਪਏ ਪ੍ਰਤੀ ਖਿਡਾਰੀ ਖ਼ੁਰਾਕ ਮੁਹੱਈਆ ਕਰਵਾਉਣ ਦੀ ਗ਼ੱਲ ਕਹੀ ਗਈ ਹੈ। ਯਾਨਿ ਜਿਹੜੀ ਖ਼ੁਰਾਕ ਪ੍ਰਤੀ ਦਿਨ ਸੌ ਰੁਪਏ ਦੀ ਇੱਕ ਖਿਡਾਰੀ ਨੂੰ ਮਿਲਦੀ ਸੀ, ਉਹ ਅੱਧੀ ਕਰ ਦਿੱਤੀ ਗਈ। ਕਮਾਲ ਦੀ ਗ਼ੱਲ ਹੈ ਕਿ 19 ਜੁਲਾਈ 2012 ਖਿਡਾਰੀਆਂ ਦੀ ਖ਼ੁਰਾਕ ਪ੍ਰਤੀ ਦਿਨ 60 ਰੁਪਈਆਂ ਤੋਂ ਵਧਾ ਕੇ 100 ਰੁਪਈਏ ਦੀ ਕੀਤੀ ਗਈ ਸੀ। ਚਾਰਾਂ ਸਾਲਾਂ ਬਾਅਦ, ਜਦੋਂ ਮਹਿੰਗਾਈ ਡਾਇਨ ਹੋਰ ਵੀ ਦੰਦ ਤਿੱਖੇ ਕਰ ਬੈਠੀ ਤਾਂ ਖਿਡਾਰੀਆਂ ਦੀ ਡਾਈਟ ਵਧਣ ਦੀ ਥਾਂ ਅੱਧੀ ਕਰ ਦਿੱਤੀ ਗਈ। ਗਏ ਨਾ,'ਉਲਟੇ ਬਾਂਸ ਬਰੇਲੀ ਨੂੰ'?
'ਲੁੱਟ' ਨੂੰ ਬ੍ਰੇਕਾਂ ...
ਹਾਈਕੋਰਟ ਨੇ ਓਸ ਵੇਲੇ ਪੰਜਾਬ ਦੇ ਸੰਸਦੀ ਸਕੱਤਰਾਂ ਨੂੰ ਗ਼ੈਰ-ਸੰਵਿਧਾਨਕ ਅਹੁਦੇਦਾਰ ਐਲਾਨਿਆਂ, ਜਦੋਂ ਦੁਬਾਰਾ ਫੇਰ ਚੋਣਾਂ ਸਿਰ 'ਤੇ ਆ ਗਈਆਂ ਹਨ। ਕਮਾਲ ਦੀ ਗ਼ੱਲ ਤਾਂ ਇਹ ਹੈ ਕਿ ਹਾਈਕੋਰਟ ਨੇ ਪਿਛਲੇ ਸਾਲ ਦੀ ਜੁਲਾਈ ਤੋਂ ਫ਼ੈਸਲਾ ਰਾਖਵਾਂ ਰੱਖਿਆ ਹੋਇਆ ਸੀ। ਇਹ ਪਿਰਤ ਪੰਜਾਬ 'ਚ ਕੈਪਟਨ ਨੇ ਪਾਈ ਸੀ। ਜਿਸ ਨੂੰ ਅਕਾਲੀ ਦਲ ਦੇ ਮਰਹੂਮ ਨੇਤਾ ਕੈਪਟਨ ਕੰਵਲਜੀਤ ਸਿੰਘ ਨੇ ਹਾਈਕੋਰਟ ਵਿੱਚ ਚਣੌਤੀ ਵੀ ਦਿੱਤੀ। ਉਸ ਕੇਸ ਦੇ ਫ਼ੈਸਲਾ ਹਾਲੇ ਆਇਆ ਨਹੀਂ ਸੀ ਕਿ ਅਕਾਲੀ ਹਕੂਮਤ ਸਥਾਪਤੀ ਕਰ ਗਏ। ਫੇਰ ਇਨ•ਾਂ ਆਪ ਵੀ ਇਸੇ ਪਿਰਤ ਨੂੰ ਪਾਲ਼ ਲਿਆ। ਐੱਚ.ਸੀ. ਅਰੋੜਾ ਅਤੇ ਜਗਮੋਹਨ ਸਿੰਘ ਭੱਟੀ ਵਰਗੇ ਲੋਕ ਹਿੱਤਾਂ ਨਾਲ ਜੁੜੇ ਵਕੀਲਾਂ ਨੇ ਇਨ•ਾਂ ਨਿਯੁਕਤੀਆਂ ਨੂੰ 2012 ਵਿੱਚ ਚਣੌਤੀ ਦਿੱਤੀ। ਹੱਦ ਤਾਂ ਇਹ ਹੈ ਕਿ ਦਿੱਲੀ 'ਚ 'ਆਪ' ਸਰਕਾਰ ਦਾ ਏਸ ਮੁੱਦੇ 'ਤੇ ਜਲੂਸ ਕੱਢਣ ਵਾਲੀ ਭਾਜਪਾ ਨੂੰ ਏਧਰ ਪੰਜਾਬ ਵਿੱਚ ਮੂੰਹ 'ਤੇ ਕਾਨੂੰਨੀ ਚਪੇੜ ਵੱਜ ਰਹੀ ਸੀ ਤਾਂ ਓਧਰ ਗੁਜਰਾਤ ਵਿੱਚ ਭਾਜਪਾ ਜਾਤੀ ਅਧਾਰ 'ਤੇ 8 ਨਵੇਂ ਸੰਸਦੀ ਸਕੱਤਰ ਨਿਯੁਕਤ ਕਰ ਰਹੀ ਸੀ। ਦਰਅਸਲ, ਸੰਸਦੀ ਸਕੱਤਰਾਂ ਵਾਲੀ ਉਹ ਚੋਰ ਮੋਰੀ ਹੈ, ਜਿੱਥੋਂ ਲੰਘਾ ਕੇ ਪ੍ਰਕਾਸ਼ ਸਿੰਘ ਬਾਦਲ ਵਰਗੇ ਆਪਣੇ ਮੰਤਰੀ ਪਦ ਤੋਂ ਮਹਿਰੂਮ ਰਹਿਗੇ ਸਾਥੀਆਂ ਨੂੰ ਮਲਾਈ ਤੱਕ ਅੱਪੜਦਾ ਕਰਦੇ ਹਨ। ਪਰ ਇਸ ਮਾਮਲੇ 'ਚ ਪ੍ਰਗਟ ਸਿੰਘ ਚੰਗਾ ਰਹਿ ਗਿਆ, ਨਹੀਂ ਤਾਂ ਉਹਦੇ ਨਾਲ 'ਤੇਲੀ ਵੀ ਕੀਤਾ, ਰੁਖਾ ਵੀ ਖਾਧਾ' ਵਾਲੀ ਹੋਣੀ ਸੀ। ਲੱਖ ਟਕੇ ਦਾ ਸੁਆਲ ਇਹ ਹੈ ਕਿ ਜੇਕਰ ਕਾਨੂੰਨੀ ਨੁਕਤੇ-ਨਿਗ•ਾ ਵਿੱਚ ਇਹ ਆਹੁਦੇ ਗ਼ੈਰ-ਸੰਵਿਧਾਨਕ ਹਨ ਤਾਂ ਫੇਰ ਇਨ•ਾਂ 'ਤੇ ਨਿਯੁਕਤੀਆਂ ਕਰਨ ਵਾਲਿਆਂ ਨੂੰ ਇਸ ਅਸੰਵਿਧਾਨਕ ਕੰਮ ਲਈ ਸਜ਼ਾ ਕਿਉਂ ਨਹੀਂ? ਦੂਜਾ, ਪੰਜਾਬ ਦੇ ਜਿਹੜੇ ਸੰਸਦੀ ਸਕੱਤਰਾਂ ਨੇ ਸਾਲਾਂ ਤੱਕ ਜਨਤਾ ਦੇ ਪੈਸੇ 'ਤੇ ਬੁੱਲ•ੇ ਲੁੱਟੇ ਨੇ ਉਨ•ਾਂ ਦੀ ਭਰਪਾਈ ਕੌਣ ਕਰੇਗਾ? ਕੀ ਅਸੀਂ ਜੰਮੇ ਹੀ ਲੁੱਟ ਕਰਵਾਉਣ ਲਈ ਆਂ?

Blogger Comment