Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸਮੁੰਦਰੋਂ ਪਾਰ ਦੇ ਦੀਵੇ - ਜਗਣ ਲਈ ਤਿਆਰ


"ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ।"
ਬਿ੍ਸਬੇਨ, 1 ਜੁਲਾਈ (ਹਰਜੀਤ ਲਸਾੜਾ) - ਕਿਸੇ ਕੌਮ ਦੇ ਸਾਹਿਤ ਦੀ ਅਸਲ ਤਸਵੀਰ ਦੇਖਣੀ ਹੋਵੇ ਤਾਂ ਉਸਦੇ ਹੱਥਲੇ ਸਾਹਿਤ ਤੇ ਬੋਲੀ ਲਈ ਹੋ ਰਹੇ ਖੋਜ਼-ਕਾਰਜ਼ਾਂ ਤੇ ਝਾਤ ਮਾਰਨੀ ਚਾਹੀਦੀ ਹੈ।
ਅਜੋਕੇ ਦੌਰ 'ਚ ਅਗਰ ਪੰਜਾਬੀ ਸਾਹਿਤ ਦੀ ਲੇਖਣੀ ਵੱਲ ਨਿਗਾਹ ਮਾਰੀਏ ਤਾਂ ਇਕ ਗੰਭੀਰ ਖਲਾਅ ਨਜ਼ਰੀਂ ਪੈਂਦਾ ਹੈ। ਇਸ ਖਲਾਅ ਨੂੰ ਕੁੱਝ ਭਰਨ ਦਾ ਉਪਰਾਲਾ ਕੀਤਾ ਬਿ੍ਸਬੇਨ ਦੇ ਮਾਣਮੱਤੇ ਕਵੀਆਂ ਵਲੋਂ ਇਕ ਸਾਂਝੇ ਕਾਵਿ-ਸੰਗ੍ਰਹਿ 'ਸਮੁੰਦਰੋਂ ਪਾਰ ਦੇ ਦੀਵੇ' ਨਾਲ। ਇਹ ਖੋਜ-ਕਾਰਜ 'ਇੰਡੋਜ਼ ਸਾਹਿਤ ਅਕੈਡਮੀ ਅਸਟੇ੍ਲੀਆ' ਅਤੇ ਉੱਘੇ ਕਵੀ/ ਸੰਪਾਦਕ ਸਰਬਜੀਤ ਸੋਹੀ ਜੀ ਦੇ ਸਹਿਜੋਗ ਨਾਲ ਨੇਪਰੇ ਚਾੜਿਆ ਗਿਆ। ਇਸ ਕਾਵਿ-ਸੰਗ੍ਰਹਿ ਨੂੰ ਅਗਸਤ 2016 ਵਿੱਚ ਵਿਸ਼ਵ ਭਰ 'ਚ ਲੋਕ-ਅਰਪਣ ਕੀਤਾ ਜਾਏਗਾ। ਕਿਤਾਬ ਇਸ ਵਕਤ ਆਪਣੇ ਹਰਫਾਂ ਦੀ ਛਪਾਈ ਲਈ 'ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, ਪੰਜਾਬ ਅਧੀਨ ਹੈ। 
ਬਾਰਾਂ ਲਿਖਾਰੀਆਂ 'ਚ ਕੰਵਲ ਢਿੱਲੋਂ, ਆਤਮਾ ਹੇਅਰ, ਸੁਰਜੀਤ ਸੰਧੂ, ਦਲਵੀਰ ਹਲਵਾਰਵੀ, ਪ੍ਰੀਤ ਸਰਾਂ, ਹਰਕੀ ਵਿਰਕ, ਸਾਵਨਦੀਪ ਆਰਫ਼, ਰਵਿੰਦਰ ਨਾਗਰਾ, ਮਨਮੀਤ ਅਲੀਸ਼ੇਰ, ਪਾਲ ਰਾਉਕੇ, ਦਲਜੀਤ ਸਿੰਘ ਅਤੇ ਹਰਜੀਤ ਲਸਾੜਾ ਪਾਠਕਾਂ ਸੰਗ ਹਾਜ਼ਰੀ ਲਵਾਉਣਗੇ। ਖੁੱਸ਼ੀ ਹੋਈ ਕੇ ਦੋ ਹੋਣਹਾਰ ਕਵਿਤਰੀਆਂ ਨੂੰ ਵੀ ਕਾਵਿ-ਸੰਗ੍ਰਹਿ 'ਚ ਬਣਦਾ ਸਥਾਨ ਮਿਲਿਆ। ਇਹ ਆਲਮ, ਪੰਜਾਬੀ ਸਾਹਿਤ ਤੇ ਲੋਕਾਈ ਲਈ ਮਾਣ ਵਾਲਾ ਤਵੱਸਰ ਹੈ ਕਿ ਇਸਤਰੀ ਵਰਗ 'ਚ ਅੱਜ ਵੀ ਪੰਜਾਬੀ ਸਾਹਿਤ ਲਈ ਚੇਟਕ ਹੈ। 
ਕਿਤਾਬ ਦਾ ਕੱਚਾ ਖਰੜਾ ਪੜ੍ਹਨ ਉਪਰੰਤ ਇਹ ਗੱਲ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ ਹੱਥਲਾ ਕਾਵਿ-ਸੰਗ੍ਰਹਿ ਪੰਜਾਬੀ ਭਾਈਚਾਰੇ ਦੀਆਂ ਅਮੀਰ ਕਦਰਾਂ-ਕੀਮਤਾਂ, ਨਿਘਾਰਾਂ, ਵਿਅੰਗਾਂ, ਕਟਾਕਸ਼ਾਂ ਤੇ ਨਵੀਆਂ ਸੋਚਾਂ ਨਾਲ ਲਵਰੇਜ਼ ਹੈ। ਹਰ ਵਰਗ ਦੇ ਕਵੀਆਂ ਦਾ ਅਦਭੁਤ ਸਮੇਲ ਹੈ ਇਹ ਕਾਵਿ-ਸੰਗ੍ਰਹਿ। 
ਇਸ ਨਵੇਕਲੇ ਖੋਜ-ਕਾਰਜ ਨੂੰ ਸਿਰੇ ਚਾੜਣ ਵਾਲੇ ਸਾਰੇ ਬੁੱਧੀਜੀਵੀ ਬਾਹਲੀ ਵਧਾਈ ਦੇ ਪਾਤਰ ਹਨ। ਉਮੀਦ ਹੈ ਕਿ ਇਹ ਕਾਵਿ-ਸੰਗ੍ਰਹਿ, ਪੰਜਾਬੀ ਸਾਹਿਤ ਦੇ ਵਿਕਾਸ 'ਚ ਅਮਿੱਟ ਪੈੜਾਂ ਛੱਡੇਗਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors