Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

'ਪੀਸ ਅੈਂਡ ਹਾਰਮੋਨੀ ਅਸਟੇ੍ਲੀਆ' ਸੰਸਥਾ ਦਾ ਗਠਨ ਕੀਤਾ

ਕੁਝ ਤੂੰ ਸੁਣਾ, ਅਜ ਦੋਸਤਾ, ਮੇਰੀ ਕਹਾਣੀ ਫਿਰ ਸਹੀ 
ਚਲ ਸਾਂਭੀਏ ਖੁਸ਼ੀਆਂ ਦਾ ਪਲ, ਨੈਣਾਂ ਦਾ ਪਾਣੀ ਫਿਰ ਸਹੀ - ਜਤਿੰਦਰ ਲਸਾੜਾ।

ਬਿ੍ਸਬੇਨ, 1 ਜੁਲਾਈ (ਹਰਜੀਤ ਲਸਾੜਾ) - ਅਸਟੇ੍ਲੀਆ ਦੇ ਸ਼ਹਿਰ ਬਿ੍ਸਬੇਨ ਵਿੱਚ ਮਨੁੱਖਤਾ ਲਈ ਸ਼ਾਂਤੀ ਅਤੇ ਸੱਦਭਾਵਨਾ ਦੇ ਸਾਂਝੇ ਉਦੇਸ਼ ਲਈ ਸਾਰਥਿਕ ਪਹਿਲਕਦਮੀ ਕੀਤੀ ਗਈ। ਮਾਣਮੱਤੀ ਸ਼ਖਸ਼ੀਅਤ ਸ. ਅਵਨਿੰਦਰ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ 'ਪੀਸ ਅੈਂਡ ਹਾਰਮੋਨੀ ਅਸਟੇ੍ਲੀਆ' ਸੰਸਥਾ ਦਾ ਗਠਨ ਕੀਤਾ ਗਿਆ। ਮੀਡੀਆ ਨਾਲ ਸੰਬੋਧਨ ਹੁੰਦੇ ਹੋਏ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਦਿਲੀ ਇੱਸ਼ਾ ਸੀ ਕਿ ਵਿਸ਼ਵ ਸ਼ਾਂਤੀ ਤੇ ਸੱਦਭਾਵਨਾ ਲਈ ਵੀ ਕਾਰਜ਼ ਕੀਤਾ ਜਾਵੇ। ਕਿਉਂਕਿ ਅੱਜ ਲੋਕਾਈ 'ਚ ਅਸਹਿਣਸ਼ੀਲਤਾ ਚਰਮ-ਸੀਮਾ ਤੇ ਪਸਰ ਗਈ ਹੈ। ਮਨੁੱਖਤਾ ਦੀ ਭਲਾਈ ਹੀ ਇਸ ਸੰਸਥਾ ਦੀ ਪ੍ਰਾਥਮਿਕਤਾ ਹੋਵੇਗੀ। ਜਦੋਂ ਇਹ ਪੁੱਛਿਆ ਗਿਆ ਕਿ ਇਸ ਸੰਸਥਾ ਨੂੰ ਬਨਾਉਂਣ ਦਾ ਖਿਆਲ ਕਿਵੇਂ ਆਇਆ ਤਾਂ ਉਹਨਾਂ ਿਕਹਾ ਕਿ ਉਹ ਸ. ਸਤਨਾਮ ਸਿੰਘ ਮਾਣਕ (ਅਦਾਰਾ ਅਜੀਤ) ਦੇ ਸੰਪਰਕ 'ਚ ਆਏ ਤੇ ਉਹਨਾਂ ਦੀ ਸੋਚ ਤੋਂ ਪ੍ਰੇਰਿਤ ਹੋਏ।
ਇਸ ਮੌਕੇ ਸੰਸਥਾ ਦੇ ਬਾਕੀ ਮੈਂਬਰ ਵੀ ਪੂਰੇ ਉਤਸ਼ਾਹ 'ਚ ਦਿਖਾਈ ਦਿੱਤੇ। ਸਰਬ ਸਮਤੀ ਨਾਲ ਪ੍ਰਧਾਨ ਤੇ ਬਾਕੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਜਿਹਨਾਂ 'ਚ ਗੁਰਦੀਪ ਨਿੱਝਰ, ਸਤਵਿੰਦਰ ਟੀਨੂੰ, ਜੈਕ ਸਿੰਘ, ਰੌਕੀ ਭੁੱਲਰ, ਵਿਜੇ ਗਰੇਵਾਲ, ਭੁਪਿੰਦਰ ਮੁਹਾਲੀ, ਅੰਕੁਸ਼ ਕਟਾਰੀਆ, ਜਸਵਿੰਦਰ ਰਾਂਣੀਪੁਰ, ਸੁਰਿੰਦਰ ਖ਼ੁਰਦ ਤੇ ਹਰਜੀਤ ਲਸਾੜਾ ਹਾਜ਼ਿਰ ਸਨ। 
ਮਨੁੱਖਤਾ ਦੀ ਭਲਾਈ ਲਈ ਸੰਸਥਾ ਦੀ ਇਹ ਉਸਾਰੂ ਸੋਚ ਕਾਬਲੇ ਤਾਰੀਫ਼ ਹੈ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ। ਲੋਕਾਈ ਨੂੰ ਸੰਸਥਾ ਦੇ ਕਾਰਜ਼ਾਂ ਤੋਂ ਭਵਿੱਖ 'ਚ ਬਹੁਤ ਆਸਾਂ ਹਨ। 
 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors