ਤਰਨਦੀਪ ਬਿਲਾਸਪੁਰ , 4 ਜੁਲਾਈ (ਪਾਪਾਟੋਏਟੋਏ ) ਆਕਲੈਂਡ ਦੀ ਵੱਖੀ ਵਿੱਚ ਪੰਜਾਬੀ ਅਤੇ ਫਿਜੀ ਭਾਰਤੀ ਵੱਸੋ ਦੀ ਬਹੁਗਿਣਤੀ ਵਾਲੇ ਕਸਬੇ ਪਾਪਾਟੋਏਟੋਏ ਤੋਂ ਲੋਕਲ ਬੋਰਡ ਦੀਆਂ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਨਰਿੰਦਰ ਸਿੰਗਲਾ ਜੋ ਕਿ ਉੱਘੇ ਕਾਰੋਬਾਰੀ ਦੇ ਤੌਰ ਤੇ ਇਸ ਇਲਾਕੇ ਵਿੱਚ ਜਾਣੇ ਜਾਂਦੇ ਹਨ, ਦੁਬਾਰਾ ਅਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਜਿਕਰਯੋਗ ਹੈ ਕਿ ਨਰਿੰਦਰ ਸਿੰਗਲਾ ਜੋ ਕਿ ਮੋਗਾ ਜਿਲੇ ਦੇ ਪਿੰਡ ਬਿਲਾਸਪੁਰ ਤੋਂ 15 ਸਾਲ ਪਹਿਲਾ ਨਿਊਜੀਲੈਂਡ ਆਏ ਸਨ ਨੇ ਕਾਰੋਬਾਰ ਦੇ ਨਾਲ ਸਮਾਜ ਸੇਵਾ ਤੇ ਜਨਤਕ ਕਾਰਜਾਂ ਵਿੱਚ ਵੀ ਮੋਹਰੀ ਸਥਾਨ ਬਣਾਇਆ | ਉਹ ਜਸਟਿਸ ਆਫ ਪੀਸ , ਇੰਡੀਪੈਂਡਿਟ ਮੈਰਿਜ ਸੈਲੀਬਰਿਟੀ, ਹੰਟਰ ਕਾਰਨਰ ਮਾਰਕੀਟ ਐਸੋ। ਪਾਪਾਟੋਏਟੋਏ ਦੇ ਚੇਅਰਮੈਨ , ਗੋਪੀਉ ਸਾਊਥ ਦੇ ਪ੍ਰਧਾਨ , ਨੈਸੰਨਲ ਗਲੋਬਲ ਦੇ ਜਰਨਲ ਸਕੱਤਰ ਅਤੇ ਪੰਜਾਬੀ ਦੇ ਮੋਹਰੀ ਅਖਬਾਰ ਐਨ ਜੈਡ ਤਸਵੀਰ ਦੇ ਮੈਨੇਜਿੰਗ ਡਾਇਰੈਕਟਰ ਤੌਰ ਤੇ ਕਮਿਊਨਟੀ ਵਿੱਚ ਸੇਵਾਵਾਂ ਨਿਭਾਅ ਰਹੇ ਹਨ |
ਸ੍ਰੀ ਸਿੰਗਲਾ ਅਨੁਸਾਰ ਪਾਪਾਟੋਏਟੋਏ ਖੇਤਰ ਵਿਚੋ ਉਹਨਾ ਦੇ ਚੋਣ ਲੜਨ ਦਾ ਮਕਸਦ ਮਾਈਗਰਾਂਟਸ ਦੀਆਂ ਸਮੱਸਿਆਵਾ ਨੂੰ ਇੱਕ ਪਲੇਟਫ਼ਾਰਮ ਦੇਣਾ ਹੈ | ਇਸਤੋ ਇਲਾਵਾ ਸਾਊਥ ਆਕਲੈਂਡ ਵਿੱਚ ਵੱਧਦੇ ਕਰਾਈਮ ਨੂੰ ਨੱਥ ਪਾਉਣ ਲਈ ਭਾਰਤੀ ਭਾਈਚਾਰੇ ਦੀ ਪ੍ਰਤਿਨਿਧਤਾ ਨੂੰ ਯਕੀਨੀ ਬਣਾਉਣਾ ਵੀ ਹੈ |

Blogger Comment