Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਜੁਗਰਾਜ ਸਿੰਘ 'ਤੂਫ਼ਾਨ ' ਉੱਪਰ ਬਣਨ ਵਾਲੀ ਫ਼ਿਲਮ ਦੇ ਤਥਾ ਦੀ ਖੋਜ ਕਰਨ ਵਾਲੀ ਟੀਮ ਵੱਲੋਂ ਨਿਰਮਾਤਾ ਤੇ ਦੋਸ਼।


ਬਠਿੰਡਾ, 1 ਜੁਲਾਈ (ਕੀਵੀ ਪੰਜਾਬ): ਪੰਜਾਬ ਦੇ ਕਾਲੇ ਦੌਰ 'ਚ ਮਾਝੇ ਦੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ ਜ਼ਿਲੇ ਵਿੱਚ ਹਿੰਦੂ ਭਾਈਚਾਰੇ ਲਈ ਢਾਲ ਬਣੇ ਖਾੜਕੂ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜਿੰਦਗੀ 'ਤੇ ਅਧਾਰਤ ਬਣੀ ਫ਼ਿਲਮ 'ਤੂਫ਼ਾਨ ਸਿੰਘ' ਫ਼ਿਲਮ 'ਮਾਲਕਾਂ' ਦੀਆਂ ਕਥਿਤ ਆਪਹੁਦਰੀਆਂ ਕਾਰਣ ਵਿਵਾਦਾਂ ਵਿੱਚ ਘਿਰ ਗਈ ਹੈ । ਫਿਲਮ ਬਣਾਉਣ ਵਾਲੇ ਦਿਲਬਾਗ ਸਿੰਘ ਉਰਫ ਬਾਬਾ ਉਰਫ ਖਾਲਸਾ ਦਾਅਵਾ ਕਰ ਰਹੇ ਹਨ ਕਿ ਫਿਲਮ ਸੰਬੰਧੀ ਸਾਰੀ ਖੋਜ ਉਹਨਾਂ ਨੇ ਖੁਦ ਤੇ ਉਹਨਾਂ ਦੇ ਫਰਜ਼ੰਦ ਬਘੇਲ ਸਿੰਘ ਨੇ ਕੀਤੀ ਹੈ, ਜਦਕਿ ਪੱਤਰਕਾਰ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਨੇ ਕਈ ਸਬੂਤ ਦੇ ਕੇ ਦਾਅਵਾ ਕੀਤਾ ਕਿ ਸਾਰੀ ਖੋਜ, ਸਾਰੀਆਂ ਜ਼ਰੂਰੀ ਇੰਟਰਵਿਊਜ਼, ਸਾਰੇ ਦਸਤਾਵੇਜ਼ ਉਹਨਾਂ ਡੇਢ ਸਾਲ ਮਿਹਨਤ ਕਰਕੇ ਇਕੱਠੇ ਕੀਤੇ। ਇਵਜ਼ ਵਿੱਚ ਦਿਲਬਾਗ ਸਿੰਘ ਨੇ ਮਿਹਨਤਾਨਾ ਦੇਣਾ ਤਾਂ ਦੂਰ ਉਹਨਾਂ ਦੇ ਨਾਮ ਦਾ ਜ਼ਿਕਰ ਤੱਕ ਵੀ ਇਸ ਮਹੱਤਵਪੂਰਨ ਕਾਰਜ ਵਿਚ ਨਹੀਂ ਕੀਤਾ ।
ਫ਼ਿਲਮ ਦੇ ਖ਼ੋਜਕਰਤਾਵਾਂ ਰਾਹੀਂ ਸ਼ਹੀਦ ਜੁਗਰਾਜ ਸਿੰਘ ਤੂਫ਼ਾਨ ਦੀ ਵੱਡੀ ਭੈਣ ਬੀਬੀ ਅਮਰਜੀਤ ਕੌਰ ਤੇ ਪੁੱਤਰੀ ਸਿਮਰਨਜੀਤ ਕੌਰ ਤੇ 'ਰਾਇਲ ਫ਼ਿਲਮ ਲਿਮਟਿਡ ਯੂਕੇ' ਵੱਲੋਂ ਨਿਰਦੇਸ਼ਕ ਦੇ ਪੁੱਤਰ ਬਘੇਲ ਸਿੰਘ ਨਾਲ 22 ਅਪ੍ਰੈਲ 2014 ਨੂੰ ਹੋਏ ਸਮਝੌਤੇ ਵਾਲੇ ਹਲਫ਼ੀਆ ਬਿਆਨ ਦੀ ਕਾਪੀ ਪੱਤਰਕਾਰਾਂ ਨੂੰ ਦਿੱਤੀ ਗਈ। ਇਸ ਹਲਫ਼ੀਆ ਬਿਆਨ 'ਤੇ ਵੀ ਸਮਝੌਤੇ ਸਮੇਂ ਗਵਾਹ ਦੇ ਤੌਰ 'ਤੇ ਖ਼ੋਜਕਰਤਾਵਾਂ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਦੇ ਦਸਤਖ਼ਤ ਮੌਜੂਦ ਹਨ। ਖ਼ੋਜਕਰਤਾਵਾਂ ਨੇ ਖ਼ੋਜ ਨਾਲ ਸਬੰਧਤ ਹੋਰ ਅਹਿਮ ਦਸਤਾਵੇਜ਼ਾਂ ਦੀਆਂ ਕਾਪੀਆਂ ਦਿੰਦਿਆਂ ਫ਼ਿਲਮ ਦੀ ਖ਼ੋਜ ਸਬੰਧੀ ਦਾਅਵੇ ਕਰਨ ਵਾਲੇ ਨਿਰਦੇਸ਼ਕ ਨੂੰ ਸਵਾਲ ਕੀਤਾ ਕਿ ਉਹ ਇਹ ਸਾਰੇ ਦਸ਼ਤਾਵੇਜ਼ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੇ ਹਨ।
ਖ਼ੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਦੇ ਨਿਰਦੇਸ਼ਕ ਨੇ ਸ਼ਹੀਦ ਭਾਈ ਜੁਗਰਾਜ ਸਿੰਘ ਦੇ ਪਰਿਵਾਰ ਨਾਲ ਵੀ ਧੋਖਾ ਕੀਤਾ ਹੈ । ਉਹਨਾਂ ਦੱਸਿਆ ਕਿ ਹਲਫ਼ੀਆ ਬਿਆਨ ਦੀ ਤੀਜੀ ਲਾਈਨ ਵਿੱਚ ਸਾਫ਼ ਲਿਖਿਆ ਹੈ ਕਿ ਫ਼ਿਲਮ ਪਹਿਲਾਂ ਪਰਿਵਾਰ ਨੂੰ ਦਿਖਾਉਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ, ਪਰ ਦਿਲਬਾਗ ਸਿੰਘ ਪਰਿਵਾਰ ਨੂੰ ਬਿਨਾ ਦਿਖਾਏ ਹੀ ਫ਼ਿਲਮ ਰਿਲੀਜ਼ ਕਰਨ ਜਾ ਰਿਹਾ । ਉਹਨਾਂ ਡਰ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਫਿਲਮ ਵਿੱਚ ਇਤਰਾਜਯੋਗ ਦ੍ਰਿਸ਼ ਹੋਣ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਹੀਦ ਭਾਈ ਤੂਫ਼ਾਨ ਤੇ ਉਸ ਦੇ ਪਰਿਵਾਰ ਦਾ ਕੋਈ ਵੀ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors