ਸਭ ਤੋ ਪਹਿਲਾ ਕਿਸਾਨ ਦੇ ਜਮੀਨੀ ਪੱਧਰ ਤੇ ਝਾਤ ਮਾਰਨ ਦੀ ਲੋੜ ਹੈ,ਕਿ ਕਿਉਂ ਉਹ ਕਰਜੇੰ ਦੇ ਮੱਕੜ ਜਾਲ ਚ ਫਸਦਾ ਜਾ ਰਿਹਾ ਹੈ,ਜੇਕਰ ਵੇਖਿਆਂ ਜਾਵੇ ਤਾਂ ਮਹਿੰਗਾਈ ਕਾਰਨ ਖਰਚੇ ਬਹੁਤ ਵੱਧ ਗਏ ਹਨ, ਪਰ ਖੇਤੀ ਤੋ ਹੋਣ ਵਾਲੀ ਆਮਦਨ ਵਿਚ ਕੋਈ ਖਾਸ ਇਜਾਫਾ ਨਹੀ ਹੋਇਆ, ਦੂਜੇ ਪਾਸੇ ਖੇਤੀ ਲਾਗਤਾਂ ਵਿਚ ਭਾਰੀ ਵਾਧਾ ਹੋਇਆ ਹੈ | ਪਹਿਲਾਂ ਕਿਸਾਨ ਦੇ ਖਰਚੇ ਬਹੁਤ ਘੱਟ ਸਨ, ਪਰ ਹੁਣ ਉਸਦੇ ਖਰਚੇ ਜਿਆਦਾ ਹੋ ਗਏ ਹਨ, ਹੁਣ ਕਿਸਾਨ ਫਸਲ ਦੀ ਮੰਗ ਦੇ ਹਿਸਾਬ ਨਾਲ ਨਹੀ ਸਗੋਂ ਗੁਆਂਢੀ ਦੇ ਅਨੁਸਾਰ ਹੀ ਖਾਦਾਂ ਆਦਿ ਦੀ ਵਰਤੋ ਕਰਦਾ ਹੈ | ਜੇਕਰ ਗੁਆਢੀਂ ਨੇ ਇਕ ਥੈਲਾ ਖਾਦ ਦਾ ਪਾਇਆ ਹੈ ਤਾਂ ਉਹ ਕਹਿੰਦਾ ਹੈ ਕਿ ਮੈ ਦੋ ਪਾਵਾਂ ,ਇਸ ਤਰਾਂ ਹੀ ਉਸਨੇ ਆਪਣੇ ਘਰਦੇ ਖਰਚਿਆਂ ਵਿਚ ਭਾਰੀ ਵਾਧਾ ਕਰ ਲਿਆ ਹੈ, ਜੇਕਰ ਕਿਸਾਨ ਠੇਕੇ ਆਦਿ ਉਤੇ ਲੈ ਕੇ ਘੱਟ ਖਰਚੇ ਵਾਲੀਆਂ ਫਸਲਾਂ ਦੀ ਕਾਸੰਤ ਕਰਦਾ ਹੈ ਤਾ ਉਸਦੀ ਪੁੱਤਾ ਵਾਗ ਪਾਲੀ ਫਸਲ ਮੰਡੀਆਂ ਵਿਚ ਰੁਲਦੀ ਹੈ ਅੰਤ ਉਸਨੂੰ ਕੌਡੀਆਂ ਦੇ ਮੁੱਲ ਹੀਰੇ ਵਰਗੀ ਫਸਲ ਵੇਚਣ ਲਈ ਮਜਬੂਰ ਹੋਣਾ ਪੈਦਾ | ਉਹ ਕਰੇ ਤਾਂ ਕੀ ਕਰੇ , ਅਜਿਹੇ ਹਲਾਤ ਉਸਦੇ ਹੌਸਲੇ ਨੂੰ ਤੋੜਦੇ ਹਨ |
ਦੂਜੇ ਪਾਸੇ ਇਕ ਦੂਜੇ ਦੀ ਰੀਸ ਕਰਨ ਵਾਲਾ ਉਸਦਾ ਰਵੱਈਆ ਵੀ ਮਾੜਾ ਹੈ, ਜੇਕਰ ਉਸਦਾ ਗੁਆਂਢ ਵਾਲਾ ਫਰਿੱਜ , ਏਸੀ ਲੈ ਆਇਆ ਹੈ ਤਾਂ ਉਹ ਪਿੱਛੇ ਰਹਿਣ ਵਾਲਾ ਨਹੀ | ਇਹ ਵੇਖਾ ਵੇਖੀ ਕਾਰਨ ਕਿਸਾਨ ਆਪਣੇ ਵਿੱਤ ਤੋ ਵੱਧ ਕਰਜੰਾ ਚੁੱਕ ਲੈਦਾ, ਉਹ ਵੀ ਪੂਰੇ ਵਿਆਜ ਤੇ, ਫੇਰ ਕੀ ਵਿਆਜ ਹੀ ਨਹੀ ਮੋੜਿਆ ਜਾਂਦਾ ,ਇੱਥੋ ਸੁਰੂ ਹੋ ਜਾਦਾ ਸੋਚਣ ਦਾ ਸਿਲਸਿਲਾ ਕਿ ਕਿਵੇ ਕਰਜੰਾ ਚੁਕਾਇਆ ਜਾਵੇ ,ਉਹ ਹਰ ਇਕ ਹੱਥਕੰਡਾਂ ਅਪਣਾਉਦਾ ਪਰ ਉਸਤੇ ਕਰਜਾ ਹਾਵੀ ਹੋ ਜਾਦਾ ਹੈ, ਉਹ ਦਿਨ ਰਾਤ ਸੋਚਾਂ ਵਿਚ ਡੁੱਬਿਆ ਰਹਿੰਦਾ ਹੈ ਤੇ ਉਹ ਤਨਾਅ ਦੇ ਜੰਗਲ ਵਿਚ ਭਟਕ ਜਾਦਾ ਹੈ, ਇਸ ਤੋ ਛੁਟਕਾਰਾ ਪਾਉਣ ਲਈ ਨਸ਼ਿਆ ਦਾ ਸਹਾਰਾ ਲੈਦਾ ਪਰ ਨਸ਼ੇ ਵੀ ਕਿੱਥੋ ਪੂਰੇ ਹੋਣ | ਪਰ ਇਹ ਹਲਾਤ ਵੱਖ ਵੱਖ ਹਨ, ਕਈ ਵਾਰ ਉਹ ਸੋਚਦਾ ਹੈ ਕਿ ਪੈਲੀ ਆਦਿ ਵੇਚਕੇ ਕਰਜਾ ਲਾਹ ਦੇਵਾ ਪਰ ਮਜਬੂਰ ਹੁੰਦਾ ਹੈ ,ਕਿਉਕਿ ਉਸਨੇ ਪਹਿਲਾ ਹੀ ਬੈਂਕਾਂ ਆਦਿ ਦਾ ਕਰਜੰਾ ਚੁਕਾਉਣਾ ਹੁੰਦਾ ਹੈ,ਜਿਸ ਕਾਰਨ ਉਸਦੀ ਜਮੀਨ ਪਹਿਲਾ ਹੀ ਗਹਿਣੇ ਹੁੰਦੀ ਹੈ ਅਤੇ ਉਹ ਜਮੀਨ ਵੀ ਨਹੀ ਵੇਚ ਪਾਉਦਾ ਅਤੇ ਉਹ ਹਲਾਤਾਂ ਤੋ ਮਜਬੂਰ ਹੋਇਆ ਇਹ ਭੈੜਾ ਕੰਮ ਕਰ ਲੈਦਾ ਜਿਸ ਨੂੰ ਖੁਦਕੁਸ਼ੀ ਜਾ ਆਤਮ-ਹੱਤਿਆ ਕਿਹਾ ਜਾਦਾ ਹੇ |
ਇਹ ਮਸਲੇ ਦਾ ਹੱਲ ਨਹੀ, ਉਹ ਤੁਰ ਜਾਦਾ ਹੈ,ਪਰ ਉਸਦੇ ਬੱਚੇ ਸਾਰੀ ਉਮਰ ਲਈ ਕਰਜਾ ਲਾਹੁੰਦੇ ਉਸੇ ਹਲਾਤਾਂ ਦਾ ਸ਼ਿਕਾਰ ਹੋ ਜਾਦੇ ਹਨ | ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਸਮਾਜ ਵੀ ਇਸ ਲਈ ਜਿੰਮੇਵਾਰ ਹੈ, ਕੋਈ ਵੀ ਦਾਜ-ਦਹੇਜ ਤੋ ਬਿਨਾਂ ਸਾਦਾ ਵਿਆਹ ਕਰਨਾ ਪਸੰਦ ਨਹੀ ਕਰਦਾ,ਜੇਕਰ ਕਿਸਾਨ ਆਪਣੀ ਧੀ,ਭੈਣ ਦਾ ਵਿਆਹ ਕਰਨਾ ਚਾਹੁੰਦਾ ਹੈਉਹ ਕਹਿੰਦਾ ਹੈ ਕਿ ਮੇਰੇ ਬੱਚੇ ਖੁਸੰ ਰਹਿਣ ਕਰਜੇ ਦਾ ਕੀ ਹੈ, ਇਹ ਆਪੇ ਲੈ ਜਾਣਾ, ਕਿਉਕਿ ਉਹ ਮਜਬੂਰ ਹੈ , ਕੋਈ ਉਸਦੀ ਧੀ , ਭੈਣ ਦਾ ਰਿਸੰਤਾ ਦਾਜ ਦਹੇਜ ਬਿਨਾ ਲੈਣਾ ਨਹੀ ਚਾਹੁੰਦਾ, ਉਸਨੂੰ ਮਰਦੇ ਨੂੰ ਅੱਕ ਚੱਬਣਾ ਪੈਦਾ ਹੈ| ਇਹ ਵੀ ਕਰਜੰੇ ਦਾ ਵੱਡਾ ਕਾਰਨ ਬਣਦਾ ਹੈ,ਦੁਜੇ ਪਾਸੇ ਜਮਾਨਾਂ ਬਦਲਿਆ ਹੈ ਆਵਾਜਾਈ ਦੇ ਸਾਧਨ ਬਹੁਤ ਆ ਗਏ, ਇੱਥੇ ਵੀ ਉਹ ਵੇਖਾ ਵੇਖੀ ਦਾ ਸ਼ਿਕਾਰ ਹੁੰਦਾ ਹੈ,ਉਹ ਇਕ ਸਾਧਨ ਦੇ ਹੁੰਦੇ ਹੋਏ ਵੇਖਾ ਵੇਖੀ ਵਿਚ ਹੋਰ ਸਾਧਨ ਰੱਖਦਾ ਹੈ, ਜਿਸ ਨਾਲ ਖਰਚਿਆ ਵਿਚ ਹੋਰ ਵਾਧਾ ਹੁੰਦਾ ਹੈ | ਗੱਲ ਕੀ ਇਕ ਦੂਜੇ ਦੀ ਨਕਲ ਕਰਨਾ ਛੱਡਣਾ ਪਵੇਗਾ ਆਪਣੀ ਆਮਦਨ ਅਨੁਸਾਰ ਖਰਚੇ ਕਰਨੇ ਪੈਣਗੇ, ਫਾਲਤੂ ਰੀਤੀ- ਰਿਵਾਜਾਂ ਨੂੰ ਛੱਡਣਾ ਪਵੇਗਾ, ਰਵਾਇਤੀ ਖੇਤੀ ਦੀ ਬਜਾਏ ਆਮਦਨ ਵਧਾਉਣ ਵਾਲੀ ਖੇਤੀ ਵੱਲ ਤੁਰਨਾ ਪਵੇਗਾ, ਖੇਤੀ ਲਾਗਤਾਂ ਘਟਾਉਣੀਆਂ ਪੈਣਗੀਆਂ , ਫੇਰ ਹੀ ਕੁਝ ਚੰਗੇ ਹਲਾਤਾਂ ਦੀ ਉਮੀਦ ਕੀਤੀ ਜਾ ਸਕਦੀ ਹੈ |
ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਨੇ ਹਮੇਸਾ ਕਿਸਾਨ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਿਆ ਹੈ ਅਤੇ ਠੋਸ ਨੀਤੀਆਂ ਨਹੀ ਬਣਾਈਆਂ ਗਈਆਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕ ਸਕਣ | ਪਰ ਸਰਕਾਰਾਂ ਵੱਲੋਂ ਕੋਈ ਖਾਸ ਉਪਰਾਲਾ ਨਹੀ ਕੀਤਾ ਗਿਆ, ਸਿਰਫ ਤੇ ਸਿਰਫ ਕੁਰਸੀ ਤੱਕ ਹੀ ਇਹ ਮਸਲੇ ਨੂੰ ਸੀਮਿਤ ਰੱਖਿਆ ਹੈ, ਕਿਸਾਨਾਂ ਨਾਲ ਮਿਲ ਬੈਠਕੇ ਉਹ ਨੀਤੀ ਬਣਾਉਣ ਦੀ ਲੋੜ ਹੈ, ਜਿਸ ਨਾਲ ਇਨਾਂ ਘਟਨਾਵਾਂ ਨੂੰ ਫੌਰੀ ਰੋਕ ਲੱਗੇ, ਹਰ ਰੋਜ ਤਿੰਨ ਖੁਦਕੁਸ਼ੀਆਂ ਹੁੰਦੀਆਂ ਹਨ, ਜੋ ਦਰਸਾਉਦੀਆਂ ਹਨ ਕਿ ਕਿਸ ਕਦਰ ਕਿਸਾਨ ਦੁਖੀ ਹਨ | ਪਰ ਸਰਕਾਰਾਂ ਵੱਲੋਂ ਕਿਸਾਨ ਦੇ ਦੁਨੀਆਂ ਤੋ ਜਾਣ ਤੋ ਉਪਰੰਤ ਫੌਰੀ ਸਹਾਇਤਾ ਕੀਤੀ ਜਾਦੀ ਹੈ,ਇਹ ਗਲਤ ਨਹੀ ਹੈ, ਪਰ ਇਸ ਨੀਤੀ ਵਿਚ ਸੁਧਾਰ ਦੀ ਲੋੜ ਹੈ | ਜੇਕਰ ਇਹ ਹਲਾਤ ਹੀ ਨਾ ਬਣਨ ਦਿੱਤੇ ਜਾਣ ਤਾ ਇਹ ਨੌਬਤ ਹੀ ਨਾ ਆਵੇ |
ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਕਿ ਕਿਸਾਨ ਭਰਾਵਾਂ ਨੂੰ ਹਲਾਤਾਂ ਨਾਲ ਲੜਨ ਦੀ ਆਦਤ ਪਾਉਣੀ ਪਵੇਗੀ ਅਤੇ ਆਪਣੇ ਆਪ ਨੂੰ ਸਾਝੇ ਤੌਰ ਤੇ ਕੋਈ ਹੰਬਲਾ ਮਾਰਨ ਦੀ ਲੋੜ ਹੈ ਤਾਂ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ |
ਰਣਜੀਤ ਗਿੱਲ 8146946903 , ਪਿੰਡ ਗੁਰੂਸਰ , ਜਿਲਾ੍ ਸ੍ਰੀ ਮੁਕਤਸਰ ਸਾਹਿਬ
Blogger Comment