ਜੇਕਰ ਸਮੁੱਚੇ ਸੰਸਾਰ ਨੂੰ ਅਸੀਂ ਨੰਗੀ ਨਜ਼ਰ ਨਾਲ ਵਾਚੀਏ ਤਾਂ ਸਾਨੂ ਚਾਰੇ ਪਾਸੇ ਨੰਗ ਹੀ ਨਜ਼ਰ ਆਵੇਗਾ | ਚਾਹੇ 125 ਕਰੋੜ ਦੀ ਅਬਾਦੀ ਵਾਲੇ ਮੁਲਕ ਭਾਰਤ ਨੂੰ ਦੇਖ ਲਈਏ ਚਾਹੇ 50 ਲੱਖ ਤੋਂ ਵੀ ਘੱਟ ਅਬਾਦੀ ਵਾਲੇ ਮੁਲਕ ਨਿਊਜ਼ੀਲੈਂਡ ਦੀ ਚਰਚਾ ਕਰ ਲਈਏ | ਨਿਮਨ ਤੇ ਮਧ ਵਰਗ ਜਿਸ ਦੌਰ ਚੋਂ' ਭਾਰਤ ਵਿਚ ਗੁਜ਼ਰ ਰਿਹਾ ਹੈ | ਓਹ ਕਿਸੇ ਵਿਖਰੇਵੇਂ ਨੂੰ ਨਹੀਂ ਇੱਕ ਸਾਂਝੀ ਤਸਵੀਰ ਦਾ ਨਿਰਮਾਣ ਕਰਦਾ ਹੈ | ਸੋ ਹਾਲਾਤ ਨਿਊਜ਼ੀਲੈਂਡ ਵਿਚ ਵੀ ਬਾਕੀ ਸੰਸਾਰ ਤੋਂ ਕੋਈ ਬਹੁਤੇ ਵਖਰੇ ਨਹੀਂ ਹਨ , ਰੋਟੀ ਕੱਪੜਾ ਅਤੇ ਮਕਾਨ ਸੰਸਾਰ ਵਿਚ ਹਰ ਮਨੁਖ ਲਈ ਬੁਨਿਆਦੀ ਤੌਰ ਤੇ ਲੋੜੀਦੇ ਹਨ | ਨਿਊਜ਼ੀਲੈਂਡ ਵਿਚ ਆਕਲੈਂਡ ਮੁਲਕ ਦੀ ਅਧੀ ਅਬਾਦੀ ਨੂੰ ਆਪਣੇ ਕਲਾਵੇ ਵਿਚ ਸਮੋਈ ਬੈਠਾ ਸ਼ਹਿਰ ਹੈ | ਇਸਦਾ ਕਾਰਨ ਇਹ ਹੈ ਕੀ ਦੁੱਧ ,ਟੂਰਿਜ਼ਮ ਅਤੇ ਸੀਮਤ ਖੇਤੀ ਵਾਲੇ ਇਸ ਮੁਲਕ ਵਿਚ ਜੇਕਰ ਕੋਈ ਹੋਰ ਕੰਮ ਜਾਣੀ ਨਿੱਕੇ ਮੋਟੇ ਕਾਰਖਾਨੇ ਹਨ ਤਾਂ ਓਹ ਆਕਲੈਂਡ ਵਿਚ ਹਨ | ਜਿਸ ਕਰਕੇ ਇਸ ਸ਼ਹਿਰ ਨੂੰ ਅਸੀਂ ਸੁਪਨਿਆਂ ਦਾ ਸ਼ਹਿਰ ਕਹਿ ਸਕਦੇ ਹਾਂ | ਜਿੰਨੇ ਵੀ ਪਰਵਾਸੀ ਲੋਕ ਹਨ ,ਓਹ ਆਪਣੇ ਆਹਲਣੇ ਦੇ ਰੂਪ ਵਿਚ ਇਸੇ ਸੰਹਿਰ ਨੂੰ ਦੇਖਦੇ ਹਨ | ਪਰ ਇਸ ਸਹਿਰ ਦੀ ਤਰਾਸਦੀ ਇਹ ਬਣ ਚੁੱਕੀ ਹੈ ,ਨਿਰਧਾਰਿਤ ਤਨਖਾਹ ਤੇ ਕੰਮ ਕਰਨ ਵਾਲੇ ਲੋਕ ਇਸ ਸਹਿਰ ਵਿਚ ਜਿਉਣ ਲਈ ਜਿਸ ਲੜਾਈ ਨਾਲ ਦੋ ਚਾਰ ਹੋ ਰਹੇ ਹਨ | ਓਹ ਚਿੰਤਾ ਦਾ ਵਿਸ਼ਾ ਹੈ , ਇਸ ਸਹਿਰ ਦੀ ਤਕਰੀਬਨ 50 ਫ਼ੀਸਦੀ ਅਬਾਦੀ ਕਿਰਾਏ ਦੇ ਘਰਾਂ ਵਿਚ ਰਹਿ ਰਹੀ ਹੈ | ਬਾਕੀ ਬਚਦੇ 50 ਫ਼ੀਸਦੀ ਘਰ ਮਾਲਿਕਾਂ ਵਿਚੋ ਘਰ ਦੀਆਂ ਕਿਸਤਾਂ ਭਰਨ ਵਾਲਿਆਂ ਦੀ ਗਿਣਤੀ ਵੀ ਦੋ ਤਿਹਾਈ ਹੈ | ਇਸ ਸਹਿਰ ਵਿਚ 10 ਫੀਸਦੀ ਲੋਕ ਘਰਾਂ ਵਿਚ ਬਣੇ ਗੈਰਾਜ਼ ਵਿਚ ਸੌਂਦੇ ਹਨ | ਹਾਲਤ ਇਹ ਵੀ ਬਣੇ ਹਨ ਤਕਰੀਬਨ 7 % ਲੋਕਾਂ ਦੇ ਘਰ ਕੈਰਾ ਵੈਨਾ ਬਣ ਚੁੱਕੀਆਂ ਹਨ | ਇਸ ਸਮੁਚੇ ਵਰਤਾਰੇ ਨੂੰ ਕੀ ਤੁਸੀਂ ਇੱਕ ਸੋਹਣੇ ਮੁਲਕ ਦੀ ਤਸਵੀਰ ਵਿਚੋਂ ਦੇਖ ਸਕਦੇ ਹੋ ? ਸਥਿਤੀ ਇਹ ਬਣ ਚੁੱਕੀ ਹੈ ਕੀ ਮੁਲਾਜਿਮ ਲੋਕ ਇਸ ਸੰਹਿਰ ਵਿਚ ਘਰ ਨੂੰ ਸਿਰਫ ਸੁਪਨੇ ਵਿਚ ਦੇਖ ਸਕਦੇ ਹਨ , ਪਰ ਸੰਜੀਵ ਰੂਪ ਲਈ ਓਹਨਾਂ ਨੂੰ ਜਿੰਦਗੀ ਮਸ਼ੀਨ ਤੋਂ ਅਗਲੇ ਪੜਾਅ ਤੇ ਲੈ ਕੇ ਆਉਣੀ ਪੈਂਦੀ ਹੈ | ਕਿਓਂਕਿ ਆਕਲੈਂਡ ਤੋਂ ਬਾਹਰ ਕੰਮ ਦੀ ਘਾਟ ਹੈ , ਆਕਲੈਂਡ ਵਿਚ ਘਰ (ਸੰਸਾਰ ਦੇ ਸਭ ਤੋਂ ਮਹਿੰਗੇ ਘਰ) ਭੂ-ਮਾਫ਼ੀਏ ਦੀ ਗ੍ਰਿਫਤ ਵਿਚ ਆ ਚੁੱਕੇ ਹਨ | ਹਾਲਾਤ ਇਹ ਬਣ ਚੁੱਕੇ ਹਨ , ਇੱਕ ਬਾਰ ਘਰ ਕਿਰਾਏ ਤੇ ਖਾਲੀ ਹੋ ਜਾਣ ਤੋਂ ਬਾਦ ਅਗਲਾ ਘਰ ਕਿਰਾਏ ਤੇ ਲੈਣ ਲਈ ਕਤਾਰਾਂ ਬਹੁਤ ਲੰਮੀਆਂ ਲੱਗਣ ਲੱਗ ਪਈਆ ਹਨ | ਹੁਣ ਇਹ ਹਾਲਾਤ ਚਰਚਾ ਮੰਗਦੇ ਹਨ , ਕਿਓਂਕਿ ਸਾਡੇ ਮੁਲਕ ਭਾਰਤ ਵਿਚ ਵਿਕਸਤ ਮੁਲਕ ਸਾਨੂੰ ਸਵਰਗ ਰੂਪ ਦਾ ਭੁਲੇਖਾ ਪਾ ਕੇ ਆਪਣੇ ਵੱਲ ਖਿਚ ਰਹੇ ਹਨ | ਪਰ ਸਾਨੂ ਇਹ ਸਮਝ ਲੈਣਾ ਚਾਹਿਦਾ ਹੈ ਕੀ ਰੁਪਈਆਂ ਦੀ ਔਖੀ ਲੜਾਈ ਨੂੰ ਜਦੋਂ ਅਸੀਂ ਡਾਲਰਾਂ ਵਿਚ ਲੜਦੇ ਹਾਂ ਤਾਂ ਸਥਿਤੀ ਹੋਰ ਵੀ ਭਿਆਨਿਕ ਬਣ ਜਾਂਦੀ ਹੈ | ਜਹਾਜ ਦੀ ਬਾਰੀ ਹੀ ਚੰਗੀ ਜ਼ਿੰਦਗੀ ਦਾ ਮੂਲ ਨਹੀਂ ਮੰਨ ਲੈਣੀ ਚਾਹੀਦੀ , ਸਗੋਂ ਉਸਨੂੰ ਸਾਨੂੰ ਗੰਨੇ ਵਾਲੀ ਕੁਲਾੜੀ ਦੇ ਗੇੜ ਦੇ ਰੂਪ ਵਿਚ ਦੇਖਣਾ , ਸਮਝਣਾ ਤੇ ਮੰਨਣਾ ਪੈਣਾ ਹੈ | ਸੋ ਇਸੇ ਲਈ ਤਸਵੀਰ ਦੀ ਪਰਤ ਫਰੋਲ ਕੇ ਹੀ ਅਸਲ ਸਚ ਰੂਪਮਾਨ ਹੋ ਸਕਦਾ ਹੈ |
ਤਰਨਦੀਪ ਬਿਲਾਸਪੁਰ
ਤਰਨਦੀਪ ਬਿਲਾਸਪੁਰ

Blogger Comment