Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸਾਂਝ - ਗਲੋਬਲ ਪੰਜਾਬ ਵੱਲ ਵੱਧਦੇ ਕਦਮ - ਨਿਤੇਸ਼

1947 ਦੀ ਵੰਡ ਸਮੇਂ ਇੱਕ ਪੰਜਾਬ ਦੀ ਬਜਾਏ ਦੋ ਪੰਜਾਬ ਬਣਾਏ ਗਏ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ। ਪੰਜਾਬ ਅਤੇ ਲੋਕਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵੀ ਵੰਡੀ ਗਈਪੰਜਾਬੀ ਲਿਖਣ ਲਈ ਪੂਰਬੀ ਪੰਜਾਬ ਵਿੱਚ ਗੁਰਮੁਖੀ ਅਤੇ ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਦੀ ਵਰਤੋਂ ਹੋਣ ਲੱਗੀ। ਇਸ ਤਰ੍ਹਾਂ ਦੋਵਾਂ ਪੰਜਾਬਾਂ ਵਿੱਚ ਆਪਸੀ ਸੰਚਾਰ ਬਹੁਤ ਘੱਟ ਹੋ ਗਿਆ। ਪੰਜਾਬੀ ਭਾਸ਼ਾ ਨੂੰ ਅੱਗੇ ਲਿਜਾਉਣ ਲਈ ਦੋਹਾਂ ਲਿਪੀਆਂ ਦੇ ਇੱਕ ਹੋਣ ਦੀ ਜ਼ਰੂਰਤ ਹੈ। ਇਸ ਲਈ ਦੋਹਾਂ ਪੰਜਾਬੀ ਵਿਕੀਪੀਡੀਆ ਨੇ ਮਿਲ ਕੇ ਪੰਜਾਬੀ ਵਿਕੀਪੀਡੀਆ ਲਈ ਇੱਕ ਸਾਂਝਾ ਮੁਕਾਬਲਾ ਕਰਵਾਇਆ।
ਪੰਜਾਬੀ ਭਾਸ਼ਾ ਵਾਂਗ ਪੰਜਾਬੀ ਦੇ ਵੀ ਦੋ ਵਿਕੀਪੀਡੀਆ ਹਨ ਗੁਰਮੁਖੀ ਪੰਜਾਬੀ ਵਿਕੀਪੀਡੀਆ ਅਤੇ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ।  ਗੁਰਮੁਖੀ ਪੰਜਾਬੀ ਵਿਕੀਪੀਡੀਆ ਦੀ ਵਧੇਰੇ ਵਰਤੋਂ ਪੂਰਬੀ ਪੰਜਾਬ ਵਿੱਚ ਅਤੇ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ ਦੀ ਵੱਧ ਵਰਤੋਂ ਪੱਛਮੀ ਪੰਜਾਬ ਵਿੱਚ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਦੇ ਸਰਬਪੱਖੀ ਵਿਕਾਸ ਜਾਂ ਪੰਜਾਬੀ ਦਾ ਮਿਆਰ ਉੱਚਾ ਕਰਨ ਲਈ ਅਤੇ ਦੋਹਾਂ ਪੰਜਾਬਾਂ ਦੀ ਨੇੜਤਾ ਵਧਾਉਣ ਦੀ ਦੋਹਾਂ ਪੰਜਾਬੀ ਵਿਕੀਪੀਡੀਵਾਂ ਵਿੱਚ ਸਾਂਝ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ। ਪੰਜਾਬੀ ਭਾਸ਼ਾ ਅਤੇ ਦੋਹਾਂ ਪੰਜਾਬਾਂ ਨੂੰ ਇੱਕ ਕਰਨ ਦੀ ਜ਼ਰੂਰਤ ਸਦਕਾ ਦੋਹਾਂ ਵਿਕੀਪੀਡੀਆ ਦੇ ਸੰਪਾਦਕਾਂ ਨੇ ਆਪਸੀ ਗੱਲ-ਬਾਤ ਨਾਲ ਇਹ ਸਿੱਟਾ ਕੱਢਿਆ ਕਿ ਆਪਸੀ ਸਾਂਝ ਬਣਾਉਣ ਲਈ ਕੋਈ ਸਾਂਝਾ ਉਪਰਾਲਾ ਕੀਤਾ ਜਾਵੇ। ਇਸ ਆਪਸੀ ਸਾਂਝ ਨੂੰ ਵਧਾਉਣ ਲਈ ਭਾਵ ਆਪਸੀ ਮੇਲ ਮਿਲਾਪ ਵਧਾਉਣ ਲਈ” ਇੱਕ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਨਾਂ ਸਾਂਝ ਐਡਿਟਾਥਨ” ਰੱਖਿਆ ਗਿਆ।
ਇਹ ਐਡਿਟਾਥਨ ਜਨਵਰੀ ਮਹੀਨੇ ਵਿੱਚ 15 ਜਨਵਰੀ ਤੋਂ 31 ਜਨਵਰੀ ਤੱਕ ਕੁੱਲ 17 ਦਿਨਾਂ ਲਈ ਕਰਵਾਇਆ ਗਿਆ ਜਿਸ ਵਿੱਚ ਕੁੱਲ 101 ਦੇ ਨਵੇਂ ਲੇਖ ਤਿਆਰ ਕੀਤੇ ਗਏ। ਦੋਹਾਂ ਵਿਕੀਪੀਡੀਆ ਵਲੋਂ ਉਹਨਾਂ ਦੇ ਸੰਪਾਦਕ ਨੇ ਆਪਸੀ ਸਹਿਯੋਗ ਨਾਲ ਅਜਿਹੇ 50-50 ਲੇਖਾਂ ਦੀ ਸੂਚੀ ਤਿਆਰ ਕੀਤੀ ਜੋ ਕਿਸੇ ਇੱਕ ਵਿਕੀਪੀਡੀਆ ਉੱਤੇ ਬਹੁਤ ਵਧੀਆ ਸਨ ਅਤੇ ਦੂਸਰੇ ਵਿਕੀਪੀਡੀਆ ਉੱਤੇ ਗ਼ੈਰ-ਮੌਜੂਦ ਸਨ। ਇਹਨਾਂ ਲੇਖਾਂ ਵਿੱਚ ਗੁਰਮੁਖੀ ਵਿਕੀਪੀਡੀਆ ਵਲੋਂ ਮਦੀਹਾ ਗੌਹਰ”, ਅਤੇ ਸਨਮ ਜੁੰਗ ਅਤੇ ਸ਼ਾਹਮੁਖੀ ਵਿਕੀਪੀਡੀਆ ਵਲੋਂ ਮਰਾਠਾ ਸਾਮਰਾਜ”, “ਨਾਦੀਆ ਅਲੀ” ਅਤੇ ਅਫ਼ਜ਼ਲ ਗੁਰੂ” ਵਰਗੇ ਜ਼ਰੂਰੀ ਲੇਖ ਚੁਣੇ ਗਏ। ਇਸ ਐਡਿਟਾਥਨ ਵਿੱਚ ਲੇਖਾਂ ਨੂੰ ਤਿਆਰ ਕਰਨ ਲਈ ਕੁੱਲ 23 ਸੰਪਾਦਕਾਂ ਨੇ ਆਪਣਾ ਯੋਗਦਾਨ ਪਾਇਆ। ਇਹਨਾਂ ਲੇਖਾਂ ਨੂੰ ਬਣਾਉਣ ਲਈ ਦੋਹਾਂ ਵਿਕੀਪੀਡੀਆ ਦੇ ਸੰਪਾਦਕਾਂ ਨੂੰ ਪੰਜਾਬੀ ਲਿਪੀਆਂ ਦਾ ਲਿਪਾਂਤਰਨ ਕਰਨ ਲਗੇ ਦਿੱਕਤ ਸਾਹਮਣੇ ਆਈ। ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਸੰਪਾਦਕਾਂ ਨੇਪੰਜਾਬੀ ਯੂਨੀਵਰਸਿਟੀਪਟਿਆਲਾ ਦੁਆਰਾ ਬਣਾਏ ਗਏ ਸੰਗਮ ਲਿਪਾਂਤਰਨ ਟੂਲ ਦੀ ਵਰਤੋਂ ਕੀਤੀ ਗਈ।
ਇਸ ਐਡਿਟਾਥਨ ਦਾ ਮਕਸੱਦ ਦੋਹਾਂ ਪੰਜਾਬੀ ਵਿਕੀਪੀਡੀਆ ਵਿੱਚ ਸਾਂਝ ਕਾਇਮ ਕਰਨਾ ਸੀ ਜਿਸ ਨਾਲ ਦੋਹਾਂ ਪੰਜਾਬੀ ਭਾਸ਼ਾਵਾਂ ਵਿਚਲੇ ਪਾੜੇ ਨੂੰ ਘੱਟ ਕੀਤਾ ਜਾ ਸਕੇ। ਇਸ ਮੁਕਾਬਲੇ ਵਿੱਚ ਸ਼ਾਮਲ ਸੰਪਾਦਕਾਂ ਦੇ ਸਰਗਰਮ ਹੋਣ ਨਾਲ ਇਹ ਗੱਲ ਸਾਬਿਤ ਵੀ ਹੁੰਦੀ ਹੈ ਕਿ ਪੰਜਾਬੀ ਲੋਕਪੰਜਾਬੀਆਂ ਵਿੱਚ ਪਈਆਂ ਇਹਨਾਂ ਦੂਰੀਆਂ ਨੂੰ ਮਿਟਾਉਣਾ ਚਾਹੁੰਦੇ ਹਨ। ਸਾਂਝ” ਐਡਿਟਾਥਨ ਦੋਹਾਂ ਵਿਕੀਪੀਡੀਆਵਾਂ ਨੂੰ ਇੱਕ ਕਰਨ ਲਈ ਇੱਕ ਛੋਟੀ ਅਤੇ ਮਹੱਤਵਪੂਰਨ ਕੋਸ਼ਿਸ਼ ਸੀ।  ਭਵਿੱਖ ਵਿੱਚ ਦੋਹਾਂ ਪੰਜਾਬੀ ਵਿਕੀਪੀਡੀਆਵਾਂ ਦੀ ਆਪਸੀ ਸਮਝ ਨਾਲ ਹੋਰ ਵੀ ਵੱਡ-ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਿਸਦੇ ਜ਼ਰੀਏ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਸਰਬਪੱਖੀ ਵਿਕਾਸ ਦੀ ਅਸੀਂ ਉਮੀਦ ਕਰ ਸਕਦੇ ਹਾਂ।


Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors