Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹੁਣ ਦੁਕਾਨਦਾਰ ਵੀ ਰਖਣ ਲੱਗੇ ਬੈਟ ਬੱਲੇ ਤੇ ਸੋਟੀਆਂ ?

ਆਕਲੈਂਡ ,7 ਮਈ [ਕਿਵੀ ਪੰਜਾਬ ਬਿਊਰੋ ] ਪਿਛਲੇ ਕੁਛ ਸਮੇਂ ਤੋਂ ਛੋਟੇ ਪਧਰ ਦੇ ਦੁਕਾਨਦਾਰ ਲਗਾਤਾਰ ਲੁੱਟ ਘਸੁੱਟ ਤੇ ਕੁੱਟ ਮਾਰ ਦੇ ਸ਼ਿਕਾਰ ਹੋ ਰਹੇ ਹਨ | ਦਰਅਸਲ ਇਹ ਕਾਰਵਾਈਆਂ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾ ਵਲੋਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ | ਜੋ ਕਿ ਸਿਗਰਟ ,ਬੀਅਰ ਜਾਂ ਥੋੜੇ ਪੈਸਿਆਂ ਲਈ ਇੱਕਠੇ ਹੋਕੇ ਛੋਟੀਆਂ ਦੁਕਾਨਾਂ ਜਿਵੇਂ ,ਡੇਅਰੀ ਸ਼ੋਪ ,ਲੀਕਰ ਸ਼ੋਪ ,ਵੈਜੀ ਸ਼ੋਪ ਆਦਿ ਨੂੰ ਨਿਸ਼ਾਨਾ ਬਣਾਉਂਦੇ ਹਨ | ਓਹਨਾਂ ਦੇ ਇਸ ਨਿਸ਼ਾਨੇ ਤੇ ਜਿਆਦਾਤਰ ਭਾਰਤੀ ਮੂਲ ਦੇ ਦੁਕਾਨਦਾਰ ਹੁੰਦੇ ਹਨ | ਉਸਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ, ਕਿ ਭਾਰਤੀ ਜਿਆਦਾ ਮੁਨਾਫ਼ੇ ਲਈ ਦੇਰ ਰਾਤ ਤੱਕ ਆਪਣੀਆਂ ਦੁਕਾਨਾਂ ਖੁੱਲੀਆਂ ਰਖਦੇ ਹਨ | ਜਿਸ ਕਰਕੇ ਓਹ ਲਗਾਤਾਰ ਇਸ ਕਿਸਮ ਦੇ ਗਰੁੱਪਾ ਦੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ | ਇਸ ਬਾਬਤ ਪਿਛਲੇ ਕੁਛ ਸਮੇਂ ਤੋਂ ਛੋਟੇ ਦੁਕਾਨਦਾਰਾਂ ਵਲੋਂ ਵਿਰੋਧ ਪਰਦਰਸ਼ਨ ਵੀ ਆਯੋਜਿਤ ਕੀਤਾ ਗਿਆ | ਜਿਸਦੀ ਅਗਵਾਹੀ ਹੰਟਰ ਕੋਰਨਰ ਮਾਰਕੀਟ ਪਾਪਾਟੋਏਟੋਏ ਦੇ ਚੇਅਰਮੈਨ ਨਰਿੰਦਰ ਸਿੰਗਲਾ ਜੇ.ਪੀ ਵਲੋਂ ਕੀਤੀ ਗਈ | ਜਿਸਦਾ ਮੰਤਵ ਸਥਾਨਿਕ ਪੁਲਿਸ ਤੇ ਦਬਾਵ ਪਾਉਣਾ ਸੀ | ਤਾਂ ਕਿ ਪੁਲਿਸ ਆਪਣੀ ਸ਼ਾਮ ਦੀ ਗਸਤ ਨੂੰ ਹੋਰ ਗਤੀ ਦੇਵੇ | ਪਰ ਪੁਲਿਸ ਵਲੋਂ ਕੋਈ ਨਿਘਾ ਹੁੰਗਾਰਾ  ਨਾਂ ਮਿਲਣ ਕਰਕੇ ਦੁਕਾਨਦਾਰ ਆਪ ਦੀ ਚਰਜੋਈ ਕਰਨ ਲੱਗੇ ਹਨ | ਹੁਣ ਹਰ ਛੋਟੇ ਦੁਕਾਨਦਾਰ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਬਹੁਤਾਤ ਦੇ ਨਾਲ ਬੈਟ ਬੱਲੇ ਅਤੇ ਛੋਟੀਆਂ ਆਪਣੀਆਂ ਦੁਕਾਨਾ ਵਿਚ ਰਖਣੀਆਂ ਸ਼ੁਰੂ ਕੀਤੀਆਂ ਹਨ ,ਤਾਂ ਕਿ ਇਹਨਾ ਅਮਲੀ ਲੁਟੇਰਿਆਂ ਨਾਲ ਆਪਣੇ ਆਰਥਿਕ ਅਤੇ ਸਰੀਰਿਕ ਬਚਾਵ ਲਈ ਪਹਿਲਾ ਹੀ ਪਰਬੰਧ ਕਰਕੇ ਰਖਿਆ ਜਾਵੇ | ਜਿਸਦੇ ਨਤੀਜੇ ਇੱਕ ਦੋ ਥਾਵਾਂ ਤੇ ਸਥਾਨਿਕ ਦੁਕਾਨਦਾਰ ਇਹਨਾਂ ਗਰੁੱਪਾਂ ਨੂੰ ਭਜਾਉਣ ਵਿਚ ਵੀ ਕਾਮਯਾਬ ਹੋਏ ਹਨ |
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors