ਸਿਡਨੀ ( ਕੀਵੀ ਪੰਜਾਬ ) - ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਨਾਲ ਸੰਬੰਧਤ ਪਹਿਲਾ ਸਿੱਖ ਸਕੂਲ ਖੋਲਿਆ ਜਾ ਰਿਹਾ ਹੈ | ਇਸ ਦੇ ਮੁੱਖ 3 ਉਦੇਸ਼ ਹੋਣਗੇ ਇਕ ਸਿੱਖਿਆ ਅਤੇ ਆਤਮਕ ਗਿਆਨ ਦੇਣਾ ਅਤੇ ਤੇਜ਼ ਗੇਂਦਬਾਜ ਅਤੇ ਖਿਡਾਰੀ ਬਣਾਉਣਾ |
'ਸਿੱਖ ਗਰਾਮਰ ਸਕੂਲ' ਪਹਿਲਾ ਅਜਿਹਾ ਸਕੂਲ ਹੋਵੇਗਾ ਜਿੱਥੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਰਹਿਣ ਵਾਲੇ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਬੱਚਿਆਂ ਨੂੰ ਪੜਾਇਆ ਜਾਵੇਗਾ |
ਦੱਸਿਆ ਜਾ ਰਿਹਾ ਹੈ ਕਿ ਇਸ ਸਕੂਲ ਦੀ ਇਮਾਰਤ ਦੀ ਸ਼ੁਰੂਆਤ ਅਗਲੇ 3 ਮਹੀਨਿਆਂ ਵਿਚ ਕੀਤੀ ਜਾਵੇਗੀ | ਇਸ ਨੂੰ ਬਣਾਉਣ ਲਈ ਉੱਥੋਂ ਦੇ 3.6 ਮਿਲੀਅਨ ਡਾਲਰ ਖਰਚੇ ਜਾਣਗੇ | ਇਹ ਸਕੂਲ 10 ਏਕੜ ਦੀ ਜ਼ਮੀਨ 'ਤੇ ਸਿਡਨੀ ਦੇ ਰੋਜ਼ ਹਿੱਲ ਇਲਾਕੇ 'ਚ ਬਣਾਇਆ ਜਾਵੇਗਾ | ਇਸ ਦੇ ਨਾਲ ਹੀ ਇੱਥੇ ਇਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਵੀ ਕੀਤਾ ਜਾਵੇਗਾ | ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਦਾ ਪ੍ਰਬੰਧ ਵੀ ਕੀਤਾ ਜਾਵੇਗ|
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਨੇ ਕਿਹਾ,''ਅਸੀਂ ਆਸਟ੍ਰੇਲੀਆ ਵਿਚ ਭਵਿੱਖ ਦੇ ਨੇਤਾ, ਡਾਕਟਰ, ਵਕੀਲ ਅਤੇ ਰਾਜਨੀਤਕ ਨੇਤਾ ਦੇਖਣਾ ਚਾਹੁੰਦੇ ਹਾਂ æ ਅਸੀਂ ਚਾਹੁੰਦੇ ਹਾਂ ਕਿ ਰਾਸ਼ਟਰੀ ਸੰਸਦ ਵਿਚ ਸਿੱਖ ਵੀ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਕਈ ਹੋਰ ਖੇਤਰਾਂ ਵਿਚ ਵੀ ਦੇਖਣਾ ਚਾਹੁੰਦੇ ਹਾਂ | ''
ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਬੰਧੀ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ | ਇੱਥੇ ਰਹਿਣ ਵਾਲੇ ਮਾਂ-ਬਾਪ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਿੱਖ ਧਰਮ ਦਾ ਗਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਇਹ ਸਾਰੇ ਕੰਮ ਕੋਈ ਹੋਰ ਸਕੂਲ ਨਹੀਂ ਸਿਖਾ ਸਕਦਾ | ਇਸ ਲਈ ਉਹ ਆਪਣਾ ਸਕੂਲ ਖੋਲ੍ਹ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿਡਨੀ ਵਿਚ 19 ਯਹੂਦੀ ਸਕੂਲ , 39 ਇਸਲਾਮਕ ਸਕੂਲ ਅਤੇ 1,700 ਈਸਾਈ ਸਕੂਲ ਹਨ ਪਰ ਸਿੱਖ ਭਾਈਚਾਰੇ ਨਾਲ ਸੰਬੰਧਤ ਕੋਈ ਸਕੂਲ ਨਹੀਂ ਹੈ |
ਉਨ੍ਹਾਂ ਕਿਹਾ,''ਭਾਰਤੀ ਲੋਕ ਖੇਡਾਂ ਪਿੱਛੇ ਪੈਸਾ ਬਰਬਾਦ ਕਰਦੇ ਹਨ ਪਰ ਇਨ੍ਹਾਂ ਬੱਚਿਆਂ ਲਈ ਕੌਣ ਪੈਸੇ ਲਗਾਵੇਗਾ? ਜੇ ਤੁਸੀਂ ਚੰਗੇ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਲਈ ਆਪ ਪੈਸੇ ਖਰਚਣੇ ਪੈਣਗੇ |'' ਆਸਟਰੇਲੀਆ ਵਿਚ ਲਗਭਗ 35,000 ਸਿੱਖ ਹਨ ਅਤੇ ਹੋਰ ਵੀ ਕਈ ਭਾਰਤੀ ਲੋਕ ਹਨ | ਇਸ ਸਕੂਲ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ | 2017 ਤਕ ਇਸ ਸਕੂਲ ਦੀ ਪਹਿਲੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ ਅਤੇ 2019 ਵਿਚ ਇੱਥੇ ਪੜ੍ਹਾਈ ਸ਼ੁਰੂ ਹੋ ਜਾਵੇਗੀ।
Blogger Comment