ਮੈਲਬੋਰਨ, (ਮਨਦੀਪ ਸੈਣੀ)- ਵਿਕਟੋਰੀਆ ਸਰਕਾਰ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਨਵੀਂ ਯੋਜਨਾ ਬਣਾ ਰਹੀ ਹੈ | ਇਸ ਮੁਤਾਬਕ ਜੇਕਰ ਕੋਈ ਵਿਅਕਤੀ ਡਰਾਈਵਿੰਗ ਕਰਦੇ ਸਮੇਂ ਦੂਜੀ ਵਾਰ ਸ਼ਰਾਬੀ ਹਾਲਤ ਵਿਚ ਫੜਿਆ ਜਾਂਦਾ ਹੈ ਤਾਂ ਵਿਕਟੋਰੀਆ ਪੁਲਸ ਵੱਲੋਂ ਗੱਡੀ ਵਿਚ 'ਇੰਟਰਲਾਕ' ਯੰਤਰ ਲਾ ਦਿੱਤਾ ਜਾਵੇਗਾ ਜੋ ਕਿ ਸ਼ਰਾਬ ਦੇ ਪੱਧਰ 'ਤੇ ਨਿਗਰਾਨੀ ਰੱਖੇਗਾ | ਇਹ ਯੰਤਰ 6 ਮਹੀਨੇ ਤੱਕ ਗੱਡੀ ਵਿਚ ਰਹੇਗਾ ਅਤੇ ਇਸ ਦੇ ਰੱਖ-ਰਖਾਅ ਅਤੇ ਦੇਖਭਾਲ ਦਾ ਖਰਚਾ ਡਰਾਈਵਰ ਨੂੰ ਹੀ ਦੇਣਾ ਪਵੇਗਾ | ਇਹ ਯੰਤਰ ਲਗਾਉਣ ਤੋਂ ਬਾਅਦ ਜੇਕਰ ਡਰਾਈਵਰ ਸ਼ਰਾਬੀ ਹਾਲਤ ਵਿਚ ਗੱਡੀ ਚਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਪਹਿਲਾਂ ਅਲਕੋਹਲ ਜਾਂਚ 'ਚੋਂ ਲੰਘਣਾ ਪਵੇਗਾ | ਜੇਕਰ ਯੰਤਰ ਵਿਚ ਥੋੜ੍ਹਾ ਵੀ ਅਲਕੋਹਲ ਪੱਧਰ ਪਾਇਆ ਜਾਂਦਾ ਹੈ ਤਾਂ ਗੱਡੀ ਸਟਾਰਟ ਨਹੀਂ ਹੋਵੇਗੀ | ਵਿਕਟੋਰੀਆ ਸੂਬੇ ਦੇ ਆਵਾਜਾਈ ਮੰਤਰੀ ਨੇ ਕਿਹਾ ਕਿ ਇਸ ਯੰਤਰ ਨਾਲ ਸੜਕ ਹਾਦਸੇ ਰੋਕਣ ਵਿਚ ਮਦਦ ਮਿਲੇਗੀ | ਹੁਣ ਆਸਟ੍ਰੇਲੀਆ ''ਚ ਸ਼ਰਾਬ ਪੀ ਕੇ ਗੱਡੀ ਚਲਾਉਣੀ ਪਵੇਗੀ ਮਹਿੰਗੀ
ਮੈਲਬੋਰਨ, (ਮਨਦੀਪ ਸੈਣੀ)- ਵਿਕਟੋਰੀਆ ਸਰਕਾਰ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਨਵੀਂ ਯੋਜਨਾ ਬਣਾ ਰਹੀ ਹੈ | ਇਸ ਮੁਤਾਬਕ ਜੇਕਰ ਕੋਈ ਵਿਅਕਤੀ ਡਰਾਈਵਿੰਗ ਕਰਦੇ ਸਮੇਂ ਦੂਜੀ ਵਾਰ ਸ਼ਰਾਬੀ ਹਾਲਤ ਵਿਚ ਫੜਿਆ ਜਾਂਦਾ ਹੈ ਤਾਂ ਵਿਕਟੋਰੀਆ ਪੁਲਸ ਵੱਲੋਂ ਗੱਡੀ ਵਿਚ 'ਇੰਟਰਲਾਕ' ਯੰਤਰ ਲਾ ਦਿੱਤਾ ਜਾਵੇਗਾ ਜੋ ਕਿ ਸ਼ਰਾਬ ਦੇ ਪੱਧਰ 'ਤੇ ਨਿਗਰਾਨੀ ਰੱਖੇਗਾ | ਇਹ ਯੰਤਰ 6 ਮਹੀਨੇ ਤੱਕ ਗੱਡੀ ਵਿਚ ਰਹੇਗਾ ਅਤੇ ਇਸ ਦੇ ਰੱਖ-ਰਖਾਅ ਅਤੇ ਦੇਖਭਾਲ ਦਾ ਖਰਚਾ ਡਰਾਈਵਰ ਨੂੰ ਹੀ ਦੇਣਾ ਪਵੇਗਾ | ਇਹ ਯੰਤਰ ਲਗਾਉਣ ਤੋਂ ਬਾਅਦ ਜੇਕਰ ਡਰਾਈਵਰ ਸ਼ਰਾਬੀ ਹਾਲਤ ਵਿਚ ਗੱਡੀ ਚਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਪਹਿਲਾਂ ਅਲਕੋਹਲ ਜਾਂਚ 'ਚੋਂ ਲੰਘਣਾ ਪਵੇਗਾ | ਜੇਕਰ ਯੰਤਰ ਵਿਚ ਥੋੜ੍ਹਾ ਵੀ ਅਲਕੋਹਲ ਪੱਧਰ ਪਾਇਆ ਜਾਂਦਾ ਹੈ ਤਾਂ ਗੱਡੀ ਸਟਾਰਟ ਨਹੀਂ ਹੋਵੇਗੀ | ਵਿਕਟੋਰੀਆ ਸੂਬੇ ਦੇ ਆਵਾਜਾਈ ਮੰਤਰੀ ਨੇ ਕਿਹਾ ਕਿ ਇਸ ਯੰਤਰ ਨਾਲ ਸੜਕ ਹਾਦਸੇ ਰੋਕਣ ਵਿਚ ਮਦਦ ਮਿਲੇਗੀ |
Blogger Comment