Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

45 ਲੱਖ ਦੀ ਨੌਕਰੀ ਛੱਡ ਕੀਤੀ ਖੇਤੀ, ਬੰਜਰ ਜ਼ਮੀਨ ਤੋਂ ਲੱਖਾਂ ਦੀ ਕਮਾਈ

ਰਾਏਪੁਰ: ਉਹ ਖਾੜੀ ਦੇਸ਼ ਕਤਰ ਵਿੱਚ ਸਰਕਾਰੀ ਤੇਲ ਕੰਪਨੀ ਵਿੱਚ 45 ਲੱਖ ਸਾਲਾਨਾ ਦੀ ਨੌਕਰੀ ਕਰਦਾ ਸੀ। ਨੌਕਰੀ ਰਾਸ ਨਹੀਂ ਆਈ ਤਾਂ ਘਰ ਵਾਪਸ ਆਇਆ। ਖੇਤੀ ਕਰ ਜ਼ਿਲ੍ਹੇ ਦੀ ਬੰਜਰ ਜ਼ਮੀਨ ਨੂੰ ਆਬਾਦ ਕਰ ਦਿੱਤਾ। ਇਹ ਸਫਲ ਕਹਾਣੀ ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੇ ਪਿੰਡ ਬਾਗ਼ ਬਾਹਰਾ ਦੇ ਚਾਰਭਾਂਠਾ ਨਿਵਾਸੀ ਮਨੋਜ ਨਾਇਡੂ ਦੀ ਹੈ। ਮੈਟਲਰਜਿਕਲ ਇੰਜਨੀਅਰਿੰਗ ਦਾ ਡਿਗਰੀ ਧਾਰਕ ਲੱਖਾਂ ਦੀ ਕਮਾਈ ਕਰਨ ਵਾਲਾ
45 ਲੱਖ ਦੀ ਨੌਕਰੀ ਛੱਡ ਕੀਤੀ ਖੇਤੀ, ਬੰਜਰ ਜ਼ਮੀਨ ਤੋਂ ਲੱਖਾਂ ਦੀ ਕਮਾਈਨਾਇਡੂ ਅੱਜ ਸਫਲ ਕਿਸਾਨ ਬਣ ਚੁੱਕਾ ਹੈ। ਕਿਸਾਨ ਮਨੋਜ ਨਾਇਡੂ ਖੇਤਰ ਦੇ ਦੂਸਰੇ ਕਿਸਾਨਾਂ ਲਈ ਵੀ ਪ੍ਰੇਰਣਾ ਸਾਬਤ ਹੋ ਰਿਹਾ ਹੈ। ਮਨੋਜ ਨਾਇਡੂ ਤੁਪਕਾ ਸਿੰਜਾਈ ਤਕਨੀਕ ਦੇ ਹਾਈਬ੍ਰਿਡ ਬਰਬਟੀ, ਕਰੇਲਾ, ਗਵਾਰਫਲੀ, ਬੈਂਗਣ, ਟਮਾਟਰ, ਮਿਰਚ ਆਦਿ ਫ਼ਸਲਾਂ ਦੀ ਖੇਤੀ ਕਰ ਰਹੇ ਹਨ। ਇਸ ਤੋਂ ਜ਼ਿਆਦਾ ਉਤਪਾਦਨ ਤੇ ਆਮਦਨੀ ਹੋ ਰਹੀ ਹੈ। ਖੇਤੀ ਵਿੱਚ ਆਏ ਬਦਲਾਅ ਦਾ ਹੀ ਕਾਰਨ ਹੈ ਕਿ ਵਿਦੇਸ਼ ਦੀ ਨੌਕਰੀ ਛੱਡ ਖੇਤੀ ਨੂੰ ਪਹਿਲ ਦੇਣ ਲੱਗਾ। ਜ਼ਿਲ੍ਹੇ ਵਿੱਚ ਜਿੱਥੇ ਬੰਜਰ ਜ਼ਮੀਨ ਹੁੰਦੀ ਸੀ, ਉੱਥੇ ਫ਼ਸਲ ਲਹਿਰਾਉਣ ਲੱਗੀ। ਉੱਨਤ ਤੇ ਨਵੀਂ ਤਕਨੀਕ ਤੋਂ ਖੇਤੀ ਕਰ ਰਹੇ ਕਿਸਾਨਾਂ ਦੀ ਆਮਦਨੀ ਵਿੱਚ ਚੌਗੁਣਾ ਵਾਧਾ ਹੋਇਆ ਹੈ।
ਘੱਟ ਜ਼ਮੀਨ ਤੋਂ ਜ਼ਿਆਦਾ ਮੁਨਾਫ਼ਾ-
ਪਿੰਡ ਅਨਵਰਪੁਰ ਦੇ ਕਿਸਾਨ ਗਜਿੰਦਰ ਪਟੇਲ ਨੇ ਘੱਟ ਜ਼ਮੀਨ ਵਿੱਚ ਉੱਨਤ ਤਕਨੀਕ ਤੋਂ ਖੇਤੀ ਕਰ ਮੁਨਾਫ਼ਾ ਹਾਸਲ ਕੀਤਾ ਹੈ। 1.75 ਹੈਕਟੇਅਰ ਜ਼ਮੀਨ ਤੋਂ ਉਹ ਕਈ ਸਾਲਾਂ ਤੋਂ ਝੋਨੇ ਤੇ ਮਿਰਚ ਦੀ ਫ਼ਸਲ ਲੈ ਰਿਹਾ ਸੀ। ਉਸ ਨੇ ਡਰਿੱਪ ਸਿਸਟਮ ਲਾਇਆ। ਇਸ ਨਾਲ ਮਿਰਚ ਤੇ ਝੋਨੇ ਦੀ ਵਜ੍ਹਾ ਹਾਈਬ੍ਰਿਡ ਬੈਂਗਣ ਦੀ ਖੇਤੀ ਕੀਤੀ। ਇਸ ਤੋਂ ਪਹਿਲਾਂ ਜਿੱਥੇ ਉਨ੍ਹਾਂ ਹਜ਼ਾਰਾਂ ਦੀ ਆਮਦਨੀ ਹੁੰਦੀ ਸੀ ਅੱਜ ਲੱਖਾਂ ਦੀ ਆਮਦਨੀ ਹੋ ਰਹੀ ਹੈ। ਉਹ ਜ਼ਿਲ੍ਹੇ ਦਾ ਸਫਲ ਕਿਸਾਨ ਹੈ ਜਿਹੜਾ ਫੁੱਲਾਂ ਦੀ ਖੇਤੀ ਕਰਕੇ ਛੇ ਮਹੀਨੇ ਵਿੱਚ ਪ੍ਰਤੀ ਏਕੜ 4 ਲੱਖ ਤੋਂ ਜ਼ਿਆਦਾ ਕਮਾਈ ਲੈ ਰਿਹਾ ਹੈ।
ਫੁੱਲਾਂ ਦੀ ਖੇਤੀ ਲਈ ਮਿਲਿਆ ਪੁਰਸਕਾਰ-
ਪਿਥੋਰਾ ਦੇ ਵਿਕਰਮ ਸਿੰਘ ਨੇ ਫੁੱਲਾਂ ਦੀ ਖੇਤੀ ਦੀ ਨਵੀਂ ਪਛਾਣ ਦਿੱਤੀ ਹੈ। ਜਿਸ ਜ਼ਮੀਨ ਉੱਤੇ ਕਣਕ ਦੀ ਖੇਤੀ ਕਰਦਾ ਸੀ, ਉੱਥੇ ਹੁਣ ਉਹ ਰਜਨੀਗੰਧਾ, ਗਲੇਡੀਯੋਲਸ, ਗੇਂਦਾ, ਚੰਦੇਨੀ, ਸੇਵੰਤੀ (ਡੇਜੀ) ਵਰਗੇ ਫੁੱਲਾਂ ਦੀ ਖੇਤੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਏਕੜ ਕਰੀਬ 1 ਲੱਖ ਦੀ ਲਾਗਤ ਲਗਾਤਾਰ 4 ਲੱਖ ਤੋਂ ਜ਼ਿਆਦਾ ਦੀ ਆਮਦਨੀ ਹੋ ਰਹੀ ਹੈ। ਫੁੱਲਾਂ ਦੀ ਖੇਤੀ ਦੀ ਬਦੌਲਤ ਉਨ੍ਹਾਂ ਨੇ 2015 ਵਿੱਚ ਸੂਬਾ ਪੱਧਰੀ ਫੁੱਲ ਮੁਕਾਬਲੇ ਵਿੱਚ ਪਹਿਲਾਂ ਇਨਾਮ ਮਿਲਿਆ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors