ਆਕਲੈਂਡ (ਕੀਵੀ ਪੰਜਾਬ ) 11 ਮਈ 2016/ ਨਿਊਜੀਲੈਂਡ ਦੀ ਪਾਰਲੀਮੈਂਟ ਦੇ ਸਪੀਕਰ ਸਭ ਦੀ ਸੁਣਦੇ ਹੀ ਨਹੀਂ ਸਗੋਂ ਸਾਰੇ ਸਦਨ ਮੈਂਬਰ ਵੀ ਸਪੀਕਰ ਦੀ ਸੁਣਦੇ ਹਨ | ਇਸ ਪਾਰਲੀਮੈਂਟ ਵਿੱਚ ਛੋਟੀ ਗਲਤੀ ਦੇ ਕਾਰਨ ਵੱਡੇ ਤੋਂ ਵੱਡੇ ਮੰਤਰੀ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਬਕਸ਼ਿਆ ਨਹੀਂ ਜਾਂਦਾ | ਇਹਨਾ ਛੋਟੀਆਂ ਛੋਟੀਆਂ ਗਲਤੀਆਂ ਦੇ ਕਾਰਨ ਬਹੁਤ ਸਾਰੇ ਰਾਜਨੀਤਕ ਲੋਕਾਂ ਦਾ ਰਾਜਨੀਤਕ ਜੀਵਨ ਵੀ ਖਤਮ ਹੋ ਚੁੱਕਾ ਹੈ | ਅੱਜ ਸਦਨ ਦੀ ਕਾਰਵਾਈ ਦੌਰਾਨ ਪਨਾਮਾ ਪੇਪਰਾਂ ਨੂੰ ਲੈ ਕੇ ਪ੍ਰਧਾਨ ਮਾਤਰੀ ਬਹੁਤ ਸਾਰੇ ਸਵਾਲਾਂ ਵਿੱਚ ਘਿਰੇ ਹੋਏ ਸੀ | ਜਿਸਦੇ ਚਲਦਿਆਂ ਜਵਾਬ ਦਿੰਦੇ ਹੋਏ ਉਹ ਆਪਣਾ ਆਪਾ ਖੋ ਬੈਠੇ | ਸਪੀਕਰ ਨੇ ਵਾਰ ਵਾਰ ਪ੍ਰਧਾਨ ਮਾਤਰੀ ਨੂੰ ਬੈਠ ਜਾਣ ਅਤੇ ਚੁੱਪ ਕਰਨ ਲਈ ਕਿਹਾ ਪਰ ਜਦ ਉਹਨਾਂ ਇਸ ਚੇਤਾਵਨੀ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਸਦਨ ਛੱਡ ਕੇ ਬਾਹਰ ਚੱਲੇ ਜਾਣ ਲਈ ਕਿਹਾ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੀ ਸਪੀਕਰ ਦੇ ਹੁਕਮ ਦੀ ਪਾਲਣਾ ਕਰਦਿਆਂ ਓਸੇ ਵੇਲੇ ਸਦਨ ਨੂੰ ਛੱਡ ਦਿੱਤਾ ਅਤੇ ਬਾਹਰ ਚਲੇ ਗਏ | ਪ੍ਰਧਾਨ ਮੰਤਰੀ ਜੋਹਨ ਕੀ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਉਹਨਾਂ ਨੂੰ ਸੰਰਮਿੰਦਾ ਹੋ ਕੇ ਸਦਨ ਨੂੰ ਛੱਡਣਾ ਪਿਆ ਹੋਵੇ | ਇਸ ਦੌਰਾਨ ਗ੍ਰੀਨ ਪਾਰਟੀ ਦੇ ਨੇਤਾ ਜੇਮਸ਼ ਸ਼ਾਅ ਨੇ ਨੇ ਪ੍ਰਧਾਨ ਮੰਤਰੀ ਤੋਂ ਦਿੱਤੇ ਬਿਆਨ ਲਈ ਮਾਫ਼ੀ ਮੰਗਣ ਵਾਸਤੇ ਵੀ ਕਿਹਾ ਸੀ |
Breaking News
Loading...

Blogger Comment