ਆਕਲੈਂਡ : ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ 'ਪੰਜ ਆਬ ਸਪੋਰਟਸ ਐਂਡ ਕਲਚਰਲ ਕਲੱਬ' ਵੱਲੋਂ ਕਰਵਾਏ ਜਾ ਰਹੇ ਚੌਥੇ 'ਵਿਸਾਖੀ ਮੇਲਾ 2016' ਵਿਚ ਰੌਣਕਾਂ ਲਗਾਉਣ ਲਈ ਵੈਨਕੂਵਰ ਤੋਂ ਆਕਲੈਂਡ ਪਹੁੰਚ ਗਏ ਹਨ। ਉਨ੍ਹਾਂ ਦਾ ਸਟੇਜ ਸੈਕਟਰੀ ਜਗਦੀਪ ਜੋਗਾ, ਸਾਜੀ ਗੁਰਮੇਜ ਸਿੰਘ ਡੀ.ਕੇ. ਕੀਬੋਰਡ ਪਲੇਅਰ, ਬੰਟੀ ਢੋਲੀ, ਸੁਮੀਤ ਤਬਲਾ ਪਲੇਅਰ ਤੇ ਕੈਸ਼ ਕੁਮਾਰ ਇਲੈਕਟ੫ਾਨਿਕ ਪੈਡ ਉਤੇ ਸਾਥ ਦੇਣ ਲਈ ਇੰਡੀਆ ਤੋਂ ਪਹੁੰਚੇ ਹਨ। ਸ਼ੁੱਕਰਵਾਰ ਦੁਪਹਿਰ ਐੱਨਜ਼ੈੱਡ ਇੰਡੀਅਨ ਫਲੇਮ ਉਤੇ ਉਨ੍ਹਾਂ ਪੰਜਾਬੀ ਮੀਡੀਆ ਨਾਲ ਇਕ ਭੇਂਟ ਵਾਰਤਾ ਕੀਤੀ। ਸ਼ਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਵਿਖੇ ਇਹ ਪ੍ਰੋਗਰਾਮ ਠੀਕ 6 ਵਜੇ ਲੋਕਲ ਟੇਲੇਂਟ ਦੇ ਨਾਲ ਸ਼ੁਰੂ ਹੋ ਜਾਣਾ ਹੈ ਅਤੇ ਗਿੱਲ ਹਰਦੀਪ 7 ਵਜੇ ਆਪਣੀ ਟੀਮ ਨਾਲ ਸਟੇਜ ਸੰਭਾਲ ਲੈਣਗੇ। ਸ਼ੁਰੂ ਵਿਚ ਨਿਊਜ਼ੀਲੈਂਡ ਪੁਲਸ ਦਾ ਭੰਗੜਾ ਤੇ ਮਲਵਈ ਗਿੱਧਾ ਹੋਵੇਗਾ। ਹਾਲ ਦੇ ਬਾਹਰ ਫੂਡ ਸਟਾਲ ਲੱਗੇ ਰਹਿਣਗੇ।
ਗਿੱਲ ਹਰਦੀਪ ਜਿੱਥੇ ਆਪਣੇ ਪ੍ਰਚਲਿਤ ਸਮਾਜਿਕ ਸਰੋਕਾਰਾਂ ਨਾਲ ਸਬੰਧ ਰੱਖਦੇ ਪਰਿਵਾਰਕ ਗੀਤ ਪੇਸ਼ ਕਰਨਗੇ, ਉਥੇ ਹੀ ਨਵੇਂ ਗੀਤ ਵੀ ਸਰੋਤਿਆਂ ਨੂੰ ਖੁੱਲ੍ਹੇ ਅਖਾੜੇ ਵਿਚ ਸੁਣਨ ਨੂੰ ਮਿਲਣਗੇ।
Blogger Comment