ਸੰਪਾਦਕੀ(24 ਅਪਰੈਲ 2016 ਅੰਕ ਈ ਪੇਪਰ ਕੀਵੀ ਪੰਜਾਬ )
ਮਨੁਖ ਦੇ ਸੁਭਾਅ ਵਿਚ ਹਮੇਸ਼ਾ ਮੁਹਿੰਮਾ ਲਿਖੀਆਂ ਹਨ। ਮੁਹਿੰਮ ਸਫ਼ਰ ਦਾ ਦੂਸਰਾਂ ਨਾਮ ਹੈ, ਸਫ਼ਰ ਕਦੇਂ ਵੀ ਸੁਖਾਲਾ ਨਹੀ ਹੁੰਦਾ। ਜੇਕਿਰ ਅਸੀਂ ਬਿਨਾਂ ਸੋਚੇ ਜਾਂ ਉਲੀਕੇ ਸਫ਼ਰ ਤੇ ਨਿਕਲਦੇ ਹਾਂ ਤਾਂ ਮੰਜ਼ਿਲ ਉਹਨੀ ਹੀ ਦੂਰ ਹੋ ਜਾਂਦੀ ਹੈ। ਜਿਸਦੇ ਚਲਦਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਿਰ ਕਿਸੇ ਸਫ਼ਰ ਤੇ ਨਿਕਲਣ ਤੋਂ ਪਹਿਲਾ ਸੋਚ ਵਿਚਾਰ ਵਿਚ ਸਮਾਂ ਲਗਾਇਆ ਜਾਵੇਂ ਤਾਂ ਮੰਜ਼ਿਲ ਤੁਰਦਿਆਂ ਹੀ ਦਿਖਣ ਲਗ ਪੈਂਦੀ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਜਦ ਅਸੀਂ ਵਿਦੇਸ਼ ਜਾਣ ਬਾਰੇ ਸੋਚਦੇ ਹਾਂ ਤਾਂ ਸਾਡੀ ਉਸ ਬਾਰੇ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਪੰਜਾਬ ਇਸ ਸਮੇਂ ਬਾਹਰ ਜਾਣ ਦੀ ਦੌੜ ਵਿਚ ਭਜ ਰਿਹਾ ਹੈ। ਹਰ ਮਾਪੇ ਨੂੰ ਕਾਹਲੀ ਹੈ ਕਿ ਉਹਨਾਂ ਦੇ ਪੁਤ ਧੀ ਕਦੋਂ ਜਹਾਜ਼ ਦੀ ਟਾਕੀ ਫੜਣ ਤੇ ਵਿਦੇਸ਼ੀ ਧਰਤੀ ਤੇ ਉਤਰ ਜਾਣ, ਇਸ ਰੁਝਾਨ ਦੇ ਕਾਰਨਾ ਤੇ ਫ਼ਿਰ ਚਰਚਾ ਕਰਾਂਗੇ ਕਿਉਕਿ ਇਹ ਗਹਿਰ ਚਿੰਤਨ ਤੇ ਚਰਚਾ ਦਾ ਮਸਲਾ ਹੈ। ਵਿਦੇਸ਼ ਆਉਣਾ ਕੋਈ ਬੁਰੀ ਗਲ ਨਹੀ ਪਰ ਬਿਨਾਂ ਸੋਚੇ ਆ ਕੇ ਰੁਲਣਾ ਸਾਰਿਆਂ ਨੂੰ ਨਿਰਾਸ਼ ਕਰਦੀ ਹੈ। ਮੈਂ ਨਿਊਜੀਲੈਂਡ ਦੇ ਸੰਦਰਭ ਵਿਚ ਚਰਚਾ ਕਰਾਂਗਾ। ਪਿਛਲੇ ਦਸ ਸਾਲ ਤੋਂ ਵਿਦਿਆਰਥੀ ਵੀਜ਼ੇ ਤੇ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ। ਅੰਕੜੇ ਦਸਦੇ ਹਨ ਕਿ ਤਕਰੀਬਨ 3000 ਵਿਦਿਆਰਥੀ ਹਰ ਸਾਲ ਸਿਰਫ਼ ਪੰਜਾਬ ਤੋਂ ਪਿਛਲੇ 5 ਸਾਲਾਂ ਤੋਂ ਨਿਊਜੀਲੈਂਡ ਆਏ ਹਨ। ਕਾਫ਼ੀ ਤਦਾਦ ਵਿਚ ਇਥੇ ਆ ਕੇ ਜਲਦੀ ਸੈਟ ਵੀ ਹੋ ਗਏ । ਕੁਛ ਅਜੇ ਵੀ ਸੰਘਰਸ਼ ਕਰ ਰਹੇ ਹਨ ਤੇ ਵਡੀ ਗਿਣਤੀ ਵਿਚ ਆਏ ਵਿਦਿਆਰਥੀਆਂ ਨੇ ਵਾਪਸੀ ਵੀ ਕਰ ਲਈ ਹੈ। ਪੰਜਾਬ ਵਿਚ ਹਰ ਮੋੜ ਤੇ ਇੰਮੀਗਰੇਸ਼ਨ ਦਾ ਬੋਰਡ ਲਗਿਆ ਹੋਇਆ ਹੈ। ਜਿਹਨਾਂ ਵਿਚੋਂ ਬਹੁਗਿਣਤੀ ਸੁਪਨੇ ਵੇਚ ਰਹੇ ਹਨ। ਗਲਤ ਤਰੀਕਿਆਂ ਨਾਲ ਮਾਪਿਆਂ ਅਤੇ ਬਚਿਆਂ ਨੂੰ ਗੁੰਮਰਾਹ ਕੀਤਾ ਜਾਂ ਰਿਹਾ ਹੈ। ਜਿਹੜੇ ਬਚੇ ਆਈਲੈਟਸ ਵਿਚੋਂ ਚੰਗੇ ਬੈਂਡ ਪਰਾਪਤ ਕਰਦੇ ਹਨ । ਉਹਨਾਂ ਕੋਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਤਾਂ ਹੁੰਦੀ ਹੈ। ਜਿਸਦੇ ਚਲਦਿਆਂ ਉਹਨਾਂ ਨੂੰ ਖੁਦ ਨਿਊਜੀਲੈਂਡ ਦੇ ਸਿਖਿਆ ਢਾਂਚੇ, ਕਰਵਾਏ ਜਾਂਦੇ ਕੋਰਸਾ ਅਤੇ ਕਾਲਿਜਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਆਪਣੇ ਯੋਗਤਾਂ ਅਤੇ ਮੁਹਾਰਤ ਨੂੰ ਮੂਹਰੇ ਰਖ ਕੇ ਵਿਚਾਰਨਾ ਚਾਹੀਦਾ ਹੈ। ਉਸਤੋਂ ਬਾਦ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਕਿਹੜਾ ਕੋਰਸ ਉਹਨਾਂ ਨੂੰ ਅਗੇ ਇਕ ਦਿਸ਼ਾ ਦੇ ਸਕਦਾ ਹੈ। ਨਿਊਜੀਲੈਂਡ ਵਿਚ ਸਾਰੇ ਤਕਨੀਕੀ ਕੋਰਸ ਤਕਰੀਬਨ ਸ਼ਾਰਟ ਲਿਸਟਡ ਹਨ। ਜਿਹਨਾਂ ਦੀ ਫੀਸ਼ ਵਧੇਰੇ ਹੈ ਪਰ ਪਰਮਾਨੈਟ ਰੈਂਜੀਡੈਂਸੀ ਦਾ ਰਾਹ ਪਧਰਾ ਹੈ। ਸਾਡੇ ਏਜੰਟ ਬਿਜਨਿਸ ਦੇ ਕੋਰਸਾਂ ਵਿਚ ਭੇਜ਼ ਰਹੇ ਹਨ। ਜਿਹਨਾਂ ਵਿਚ ਘਟ ਫੀਸ਼ ਦੇ ਚਕਰ ਵਿਚ ਬਹੁਗਿਣਤੀ ਆਪਣੇ ਭਵਿਖ ਨੂੰ ਧੁੰਦਲਾ ਕਰ ਰਹੀ ਹੈ। ਕਿਉਕਿ ਹਰ ਕੋਈ ਚੰਗੀ ਫ਼ਰਮ ਵਿਚ ਮਨੇਜਰ ਦਾ ਰੁਤਬਾ ਹਾਸਿਲ ਨਹੀ ਕਰ ਸਕਦਾ। ਇਸਦੇ ਚਲਦਿਆਂ ਫਿਰ ਕਈ ਸਾਲਾਂ ਤਕ ਛੋਟੇ ਕਾਰੋਬਾਰੀਆਂ ਕੋਲ ਘਟ ਉਜਰਤ ਤੇ ਸ਼ੋਸਣ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਨਿਊਜੀਲੈਂਡ ਤੋਂ ਇੰਮੀਗਰੇਸ਼ਨ ਮਾਹਿਰ ਜੈ ਬਾਠ ਅਨੁਸਾਰ ਨਿਊਜੀਲੈਂਡ ਵਿਚ ਆਉਣ ਦਾ ਸੁਪਨਾ ਦੇਖਣ ਵਾਲੇ ਹਰ ਵਿਦਿਆਰਥੀ ਨੂੰ ਆਪਣੀ ਯੋਗਤਾਂ ਦੇ ਅਨੁਮਾਨ ਲਗਾਕੇ ਹੀ ਅਗਲੇਰੇ ਕਦਮ ਚੁਕਣੇ ਚਾਹੀਦੇ ਹਨ। ਕਿਉਕਿ ਪੈਸੇ ਅਤੇ ਸਮੇਂ ਦੀ ਬਰਬਾਦੀ ਜਿਥੇ ਵਿਦਿਆਰਥੀ ਵੀਜ਼ੇ ਤੇ ਆਏ ਨੌਜਵਾਨ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਹੈ। ਉਥੇ ਉਹ ਸਮਾਜ ਅਤੇ ਪਰਿਵਾਰ ਲਈ ਵੀ ਸਮਸਿਆਂ ਦਾ ਕਾਰਨ ਬਣ ਸਕਦੀ ਹੈ।
ਭਾਰਤ ਤੋਂ ਉਘੇ ਇੰਮੀਗਰੇਸ਼ਨ ਮਾਹਿਰ ਐਡਵੋਕੇਟ ਸਰਬਜੀਤ ਛੀਨਾ ਅਨੁਸਾਰ ਬਹੁਗਿਣਤੀ ਵਿਦਿਆਰਥੀ ਘਟ ਫੀਸ਼ ਦੇ ਕੋਰਸ ਲੈ ਕੇ ਵਿਦੇਸ਼ ਪਹੁੰਚਣਾ ਚਾਹੁੰਦੇ ਹਨ। ਜਿਸਦੇ ਚਲਦਿਆਂ ਸਿਰਫ਼ ਬਿਜ਼ਨਿਸ ਦੇ ਕੋਰਸ ਹੀ ਇਕਲੌਤੀ ਆਪਸ਼ਨ ਵਜੋਂ ਵਿਚਾਰੇ ਜਾਂਦੇ ਹਨ। ਸੋ ਨਿਊਜੀਲੈਂਡ ਆਉਣ ਵਾਲੇ ਨੌਜਵਾਨਾ ਨੂੰ ਜੀ ਆਇਆ ਪਰ ਮਾਪਿਆ ਦੇ ਸਾਰੇ ਸਰਮਾਏ ਨੂੰ ਲਾਉਣ ਤੋਂ ਪਹਿਲਾ ਚੰਗੀ ਰਾਇ ਅਤੇ ਵਿਚਾਰ ਕਰਨਾ ਅਤਿ ਜਰੂਰੀ ਹੈ।
ਤਰਨਦੀਪ ਬਿਲਾਸਪੁਰ
(0064)0220491964

Blogger Comment