Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਅਸੀਂ ਉਸ ਮੁਲਕ ਦੇ ਵਾਸੀ ਹਾਂ ,ਜਿਥੇ ਕਿਰਾਏ ਤੇ ਘਰ ਲੈਣਾ ਵੀ ਹੈ ਮੁਸ਼ਕਲ ! (ਵਿਸ਼ੇਸ ਰਿਪੋਰਟ -ਕੀਵੀ ਪੰਜਾਬ)



ਆਕਲੈਂਡ ,22 ਅਪਰੈਲ (ਤਰਨਦੀਪ) ਨਿਊਜੀਲੈਂਡ ਨੂੰ ਵਰਲਡ ਐਨਡੈਕਸ ਤੇ ਫ਼ਿਰੋਲਦਿਆਂ ਅਸੀਂ ਵਿਕਸਤ ਮੁਲਕਾਂ ਦੀ ਸ਼ਰੇਣੀ ਵਿਚ ਸ਼ਾਮਿਲ ਕਰ ਦਿੰਦੇ ਹਾਂ। ਵਿਕਸਤ ਮੁਲਕ ਤੋਂ ਮਤਲਵ ਜਿਥੇ ਸਭ ਕੁਛ ਠੀਕ ਹੈ । ਕਾਰ,ਘਰ,ਰੋਜ਼ਗਾਰ ਹਰ ਚੀਜ਼ ਪਰਾਂਤ ਵਿਚ ਪਾਈ ਮਿਲਦੀ ਹੈ। ਤੁਹਾਡਾ ਕੰਮ ਸਿਰਫ਼ ਚੁਕਣਾ ਹੈ। ਪਰ ਕੁਝ ਅੰਕੜੇ ਅਸਲ ਤਸਵੀਰ ਹੋਰ ਤਰੀਕੇ ਨਾਲ ਸਾਡੇ ਸਾਹਮਣੇ ਧਰਦੇ ਹਨ। ਨਿਊਜੀਲੈਂਡ ਹੈਰਾਲਡ ਤੇ ਇਕ ਤਸਵੀਰ ਛਪਦੀ ਹੈ ਇਕ 55 ਸਾਲ ਦੀ ਔਰਤ ਲੀ ਹਾਈਕੀ ਦੀ ਜੋ ਪਿਛਲੇ 55 ਸਾਲ ਤੋਂ ਕਿਰਾਏ ਦੇ ਘਰਾਂ ਚ' ਰਹਿੰਦੀ - ਰਹਿੰਦੀ ਹੁਣ ਕਿਸੇ ਦੇ ਘਰ ਦੇ ਪਿਛਲੇ ਪਾਸੇ ਬਣਿਆ ਸਲੀਪ ਆਊਟ ਭਾਲ ਰਹੀ ਹੈ। ਲੀ ਹਾਈਕੀ ਆਪਣੀ ਧੀ ਜੁਆਈ ਅਤੇ ਦੋ ਦੋਹਤਿਆਂ ਨਾਲ ਰਹਿੰਦੀ ਹੈ। ਪਰ ਹੁਣ ਇਹ ਸਾਰੇ ਰਲਕੇ ਆਕਲੈਂਡ ਸਿਟੀ ਵਿਚ ਕਿਰਾਏ ਦੇ ਘਰ ਦਾ ਬੌਂਡ ਅਤੇ ਕਿਰਾਇਆਂ ਨਹੀ ਭਰ ਸਕਦੇ। ਲੀ ਮੁਤਾਬਿਕ ਉਹ ਮਿਨੀਮਮ ਵੇਜ਼ ਤੇ 5 ਦਿਨ ਸਵੇਰ ਦੇ 7 ਤੋਂ ਸ਼ਾਮ ਦੇ 5.30 ਤਕ ਕੰਮ ਕਰਦੀ ਹੈ ਅਤੇ ਇਸ ਦਾਅ ਵਿਚ ਵੀ ਹੁੰਦੀ ਹੈ ਕਿ ਉਸਨੂੰ ਸ਼ਨੀਵਾਰ ਨੂੰ ਵੀ ਕੰਮ ਮਿਲ ਜਾਵੇ। ਇਸ ਸਾਰੀ ਭਜ ਦੌੜ ਵਿਚ ਹਫ਼ਤੇ ਦੇ ਅਖੀਰ ਵਿਚ 500$ ਉਸਦੀ ਜੇਬ ਆਉਂਦਾ ਹੈ। ਪਰ ਉਸਦੇ ਘਰ ਦਾ ਕਿਰਾਇਆਂ 650$ ਵੀਕਲੀ ਹੈ , ਜਿਸਦੇ ਹੋਰ ਖਰਚੇ ਇੰਟਰਨੈਟ ,ਬਿਜਲੀ,ਪਾਣੀ,ਗਰੌਸਰੀ ਆਦਿ ਅਜੇ ਉਸ ਵਿਚ ਸ਼ਾਮਿਲ ਹੋਣੇ ਹਨ। 
ਆਕਲੈਂਡ ਬਾਰੇ ਡਾਟੇ ਜਾਣਕਾਰੀ ਦਿੰਦੇ ਹਨ ਕਿ ਇਸ ਸ਼ਹਿਰ ਵਿਚ 1986 ਵਿਚ 
73 .9% ਲੋਕਾਂ ਕੋਲ ਆਪਣੇ ਘਰ ਸਨ । ਪਰ ਉਸਤੋਂ 27 ਸਾਲ ਬਾਦ 2013 ਵਿਚ ਆਪਣੇ ਘਰ ਸਿਰਫ਼ 61.5% ਲੋਕਾਂ ਕੋਲ ਰਹਿ ਜਾਂਦਾ ਹੈ। ਜਾਣੀਕਿ 12.4 % ਲੋਕਾਂ ਕੋਲ ਘਰ ਘਟੇ ਜਾਂ ਨਵੇਂ ਇਸ ਸੁਪਨਮਈ ਸ਼ਹਿਰ ਵਿਚ ਰਹਿਣ ਆਏ ਘਰ ਲੈ ਹੀ ਨਹੀ ਪਾਏ।
ਇਕ ਹੋਰ ਡਾਟਾ ਤੁਹਾਨੂੰ ਬੇਚੈਨ ਕਰ ਦਿੰਦਾ ਹੈ ਕਿ ਆਕਲੈਂਡ ਵਿਚ 13.3% ਲੋਕ ਦੋ ਜਾਂ ਦੋ ਤੋਂ ਵਧ ਪਰਿਵਾਰ ਇਕ ਘਰ ਵਿਚ ਰਹਿ ਰਹੇ ਹਨ। ਜਦੋਂਕਿ 2001 ਵਿਚ ਅਜਿਹੇ ਪਰਿਵਾਰਾ ਦੀ ਗਿਣਤੀ 9.3% ਸੀ। ਮਤਲਵ 12 ਸਾਲ ਵਿਚ ਇਥੇ ਵੀ 4 % ਗਿਣਤੀ ਵਧੀ ਹੈ ਜੋ ਉਂਝ ਹਜ਼ਾਰਾ ਵਿਚ ਜਾ ਪਹੁੰਚਦੀ ਹੈ। ਰੀਅਲ ਇਸਟੇਟ ਕੰਪਨੀ ਰੇ ਵਾਈਟ ਦੀ
ਪਾਪਾਟੋਏਟੋਏ ਬਰਾਂਚ ਦੇ ਪਰਾਪਰਟੀ ਬਰੋਕਰ ਗੁਰਪਰੀਤ ਸਿੰਘ ਅਨੁਸਾਰ ਵੇਚਣ ਲਈ ਲਾਏ ਬਹੁਗਿਣਤੀ ਘਰਾਂ ਦੇ ਖਰੀਦਦਾਰ ਪਹਿਲਾ ਹੀ ਘਰਾਂ ਦੇ ਮਾਲਿਕ ਹੁੰਦੇ ਹਨ। ਜਾਣੀਕਿ ਪਹਿਲੀ ਬਾਰ ਘਰ ਖਰੀਦਣ ਵਾਲਿਆ ਦੇ ਭਾਗ ਬਹੁਤ ਸੁਵਲੇ ਨਹੀਂ ਹਨ। ਇਸਤੋਂ ਇਹ ਸਾਫ਼ ਹੋ ਰਿਹਾ ਹੈ ਕਿ ਪਰਾਪਰਟੀ ਕੁਝ ਹਥਾ ਦਾ ਸਰਮਾਇਆ ਬਣ ਰਹੀ ਹੈ। ਜਿਸ ਕਰਕੇ ਉਹ ਆਪਣੀ ਮਰਜ਼ੀ ਨਾਲ ਕਿਰਾਏ ਨੂੰ ਮੋੜਾ ਦੇ ਰਹੇ ਹਨ। ਵਰਲਡ ਰੈਂਟਲ ਇਨਡੈਕਸ ਮੁਤਾਬਿਕ ਆਕਲੈਂਡ ਦੁਨੀਆਂ ਦੇ ਪਹਿਲੇ ਦਸ ਮਹਿੰਗੇ ਸ਼ਹਿਰਾਂ ਵਿਚ ਸ਼ੁਮਾਰ ਹੀ ਨਹੀ ਬਲਕਿ ਤੀਸਰੇ ਪਾਏਦਾਨ ਦੇ ਉਪਰ ਹੈ। 
ਉਪਰੋਕਤ ਵਰਤਾਰਾ ਆਉਣ ਵਾਲੇ ਸਮੇਂ ਵਿਚ ਕਾਫ਼ੀ ਦੁਸ਼ਵਾਰੀਆਂ ਦਾ ਅਧਾਰ ਬਣ ਸਕਦਾ ਹੈ। ਜੇਕਿਰ ਇਸ ਵਰਤਾਰੇ ਦੀ ਨਬਜ਼ ਨੂੰ ਛੂਹਿਆ ਨਾ ਗਿਆ।
(ਡਾਟਾ ਸਰੋਤ- ਨਿਊਜੀਲੈਂਡ ਹੈਰਾਲਡ ,ਵਰਲਡ ਇਕਨਾਮਿਕਸ ਟਾਈਮਜ ਅਤੇ ਇੰਟਰਨੈਟ )
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors