ਕਿਵੀ ਪੰਜਾਬ ਬਿਉਰੋ : TPPA "ਟਾਪਾ" ਅਸਲ ਵਿਚ ਇਕ ਅਜਿਹਾ ਸਮਝੌਤਾ ਹੈ ਜਸ ਲਈ 2005 ਤੋਂ ਸਿੰਗਾਪੁਰ, ਬਰੂਨੀ ,ਚਿਲੀ ਅਤੇ ਨਿਊਜੀਲੈਂਡ ਵਲੋਂ ਯਤਨ ਹੋਣੇ ਸ਼ੁਰੂ ਹੋ ਗਏ ਸਨ | ਜਿਸ ਤਹਿਤ ਇਕ ਦੂਸਰੇ ਮੁਲਕ ਦੇ ਆਰਥਿਕ ਦੁਆਰ ਸਾਂਝੇ ਰੂਪ ਵਿਚ ਕੌਮਾਂਤਰੀ ਕਾਰਪੋਰੇਟ ਲਈ ਖੋਲਣੇ ਸਨ | 10 ਸਾਲਾਂ ਤੋਂ ਲਗਾਤਾਰ ਇਸ ਸਮਝੌਤੇ ਵਿਚ ਕਾਫ਼ਿਲਾ ਜੁੜਦਾ ਗਿਆ | ਜਿਸ ਵਿਚ ਇਸ ਸਮੇਂ ਉਪਰ ਦਿਤੇ ਚਾਰ ਮੁਲਕਾਂ ਤੋਂ ਇਲਾਵਾ ਅਮਰੀਕਾ , ਆਸਟਰੇਲੀਆ , ਪੇਰੂ, ਵੀਅਤਨਾਮ , ਮਲੇਸ਼ੀਆ , ਮੈਕਸੀਕੋ , ਕਨੇਡਾ ਅਤੇ ਜਪਾਨ ਵੀ ਸ਼ਾਮਿਲ ਹੋ ਚੁਕੇ ਹਨ | ਇਸ ਸਮਝੌਤੇ ਤਹਿਤ ਆਰਥਿਕ ਮੁਹਾਜ਼ ਉਪਰ ਇਕ ਦੂਸਰੇ ਮੁਲਕਾਂ ਦੇ ਕਾਰਪੋਰੇਟ ਨੂੰ ਨਿਵੇਸ਼ ਕਰਨ ਲਈ ਖੁਲ ਦੇਣੀ ਅਹਿਮ ਪਖ ਹੈ | ਦਰਅਸਲ ਇਹ ਸਮਝੌਤਾ ਵਿਕਸਤ ,ਅਰਧ ਵਿਕਸਤ ਅਤੇ ਵਿਕਾਸਸੀਲ ਮੁਲਕਾਂ ਦਾ ਸਮਝੌਤਾਹੈ | ਜਿਸ ਤਹਿਤ ਅਮਰੀਕਾ ,ਜਪਾਨ ,ਕਨੇਡਾ ਅਤੇ ਅਸਟਰੇਲੀਅਨ ਘਰਾਣਿਆ ਨੂੰ ਇਕ ਬਜ਼ਾਰ , ਸਸਤੀ ਲੇਬਰ ਅਤੇ ਮੌਕੇ ਮੁਹਈਆ ਕਰਵਾਉਣੇ ਮੰਨਿਆ ਜਾ ਰਿਹਾ ਹੈ | ਇਸਤੋਂ ਇਲਾਵਾ ਇਸ ਵਿਚ ਇਕ ਦੂਸਰੇ ਮੁਲਕ ਦੀ ਪਰਬੰਧਕੀ ਵਿਉਂਤ ਦੇ ਸੁਧਾਰ ਵੀ ਆਉਦੇ ਹਨ | ਆਰਥਿਕ ਮਾਹਿਰਾ ਮੁਤਾਬਿਕ ਇਹ ਸਮਝੌਤਾ ਉਸੇ ਕੌਮਾਂਤਰੀ ਆਰਥਿਕ ਗੇੜ ਦਾ ਇਕ ਹਿਸਾ ਹੈ, ਜਿਸ ਨੂੰ ਗਲੋਬਲਾਈਜੇਸ਼ਨ ਦੇ ਨਾਮ ਹੇਠ ਪਰਚਾਰਿਆ ਜਾ ਰਿਹਾ ਹੈ | ਇਸ ਤਹਿਤ ਜਿਥੇ ਨਵੇਂ ਮੌਕਿਆਂ ਲਈ ਰਾਹ ਖੁਲਣਗੇ ,ਉਥੇ ਆਰਥਿਕ ਅਸੁਰਖਿਆ ਦੀ ਬੇਚੈਨੀ ਵੀ ਨਿਊਜੀਲੈਂਡ ਵਰਗੇ ਮੁਲਕਾਂ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ | ਕਿਉਕਿ ਨਿਊਜੀਲੈਂਡ ਸਮਾਲ ਸਕੇਲ ਇੰਡਸਟਰੀ (ਲਘੂ ਉਦਯੋਗ) ਅਧਾਰਿਧ ਮੁਲਕ ਹੈ | ਜਿਸ ਵਿਚ ਵਡੇ ਘਰਾਣਿਆਂ ਦੇ ਆਉਣ ਨਾਲ ਛੋਟੀ ਇੰਡਸਟਰੀ ਸਵਾਲਾ ਹੇਠ ਆ ਸਕਦੀ ਹੈ |



Blogger Comment