ਕੀਵੀ ਪੰਜਾਬ / 5 ਫਰਵਰੀ ( ਆਕਲੈਂਡ) ਨਿਊਜੀਲੈਂਡ ਦੀ ਜੌਨ ਕੀ ਦੀ ਅਗਵਾਈ ਵਾਲੀ ਨੈਸ਼ਨਲ ਸਰਕਾਰ ਵਲੋਂ ਵਿਵਾਦਿਤ ਟਰਾਂਸ ਪੈਸੀਫ਼ਿਕ ਸਮਝੌਤੇ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ | ਟਰਾਂਸ ਪੈਸੀਫ਼ਿਕ ਸਮਝੌਤਾ 12 ਮੁਲਕਾਂ ਦਾ ਫਰੀ ਟਰੇਡ ਸਮਝੌਤਾ ਹੈ | ਜਿਸ ਵਿਚ ਉਪਰੋਕਤ ਮੁਲਕ ਇਕ ਦੂਸਰੇ ਮੁਲਕ ਦੇ ਤਕਰੀਬਨ ਹਰ ਖੇਤਰ ਵਿਚ ਆਪਣਾ ਨਿਵੇਸ਼ ਕਰ ਸਕਦੇ ਹਨ | ਸਰਕਾਰੀ ਸੂਤਰਾਂ ਮੁਤਾਬਿਕ ਇਸ ਸਭਝੌਤੇ ਨੂੰ ਲਾਗੂ ਕਰਨ ਦਾ ਅਸਲ ਮੰਤਵ ਮੁਲਕ ਦੀ ਆਰਥਿਕ ਵਿਕਾਸ ਗਤੀ ਨੂੰ ਹੋਰ ਮੁਲਕਾਂ ਦੇ ਸਹਿਯੋਗ ਨਾਲ ਗਤੀ ਦੇਣਾ ਹੈ | ਨਿਊਜੀਲੈਂਡ ਵਲੋਂ ਟਾਪਾ ਤੇ ਦਸਤਖਤ ਮੁਲਕ ਦੇ ਟਰੇਡ ਮਹਿਕਮੇ ਦੇ ਮੰਤਰੀ ਟੌਡ ਮੈਕਲੇ ਵਲੋਂ ਕੀਤੇ ਗਏ ਹਨ | ਟਰੇਡ ਮੰਤਰੀ ਦੇ ਅਨੁਸਾਰ ਇਹ ਸਮਝੌਤਾ 12 ਮੁਲਕਾਂ ਦੇ 8 ਬਿਲੀਅਨ ਲੋਕਾਂ ਨੂੰ ਇਕ ਪਲੇਟਫਾਰਮ ਤੇ ਖੜੇ ਕਰਕੇ ਸੋਚਣ ਤੇ ਕੰਮ ਕਰਨ ਦਾ ਮੌਕਾ ਦੇਵੇਗਾ | ਜਿਸ ਨਾਲ ਹਰ ਮੁਲਕ ਆਰਥਿਕ ਸੁਧਾਰਾ ਵਲ ਤੁਰੇਗਾ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ |
Breaking News
Loading...

Blogger Comment