*ਸਰਕਾਰੀ ਹਸਪਤਾਲਾਂ ‘ਚ ਸਾਰੇ ਟੈੱਸਟ ਮੁਫਤ ਹੋਣਗੇ। ਇੱਕ ਫਰਵਰੀ ‘ਤੋਂ ਹਸਪਤਾਲਾਂ ‘ਚ ਮੁਫਤ ਦਵਾਈ ਮਿਲੇਗੀ।
ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੇ ਇੱਕ ਸਾਲ ਪੂਰਾ ਹੋਣ ‘ਤੇ ਜਨਤਾ ਨੂੰ ਵੱਡਾ ਤੋਹਫਾ ਦਿੱਤਾ ਹੈ। ‘ਆਪ’ ਸਰਕਾਰ ਨੇ ਦਿੱਲੀ ‘ਚ ਬਿਜਲੀ ਪਾਣੀ ਦਾ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਐਲਾਨ ਮੁਤਾਬਕ 30ਨਵੰਬਰ 2015 ਤੱਕ ਦੇ ਸਾਰੇ ਬਿਜਲੀ ਬਿੱਲ ਮਾਫ ਕਰ ਦਿੱਤੇ ਗਏ ਹਨ।
‘ਆਪ’ ਸਰਕਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 30 ਨਵੰਬਰ 2015 ਤੱਕ ਦੇ ਬਕਾਇਆ ਬਿਜਲੀ ਬਿੱਲ ਪੂਰੀ ਤਰਾਂ ਮਾਫ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਾਣੀ ਦੇ ਬਿੱਲ ‘ਚ ਵੀ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। A ਤੇ B ਕੈਟੇਗਰੀ ‘ਚ ਆਉਂਦੇ ਉਪਭੋਗਤਾ ਨੂੰ ਬਿੱਲ ‘ਚ 25 ਪ੍ਰਤੀਸ਼ਤ, C ਕੈਟੇਗਰੀ ਦੇ ਉਪਭੋਗਤਾ ਨੂੰ 50 ਪ੍ਰਤੀਸ਼ਤ, D ਕੈਟੇਗਰੀ ਤਹਿਤ 75 ਪ੍ਰਤੀਸ਼ਤ ਰਾਹਤ ਤੇ ਬਾਕੀਆਂ ਲਈ ਬਿੱਲ ਪੂਰੀ ਤਰਾਂ ਮਾਫ ਕਰ ਦਿੱਤਾ ਗਿਆ ਹੈ।
ਸਾਫ ਕੀਤਾ ਗਿਆ ਕਿ ਹੁਣ ਪਾਣੀ ਦੇ ਮੀਟਰ ਲਗਵਾਉਣ ਵਾਲਿਆਂ ਨੂੰ ਰਾਹਤ ਮਿਲਣ ਜਾ ਰਹੀ ਹੈ। ਮੀਟਰ ਤੋਂ ਐਪ ਦੀ ਮਦਦ ਨਾਲ ਰੀਡਿੰਗ ਲਈ ਜਾਵੇਗੀ। ਇਸ ਨਾਲ ਫਰਜ਼ੀ ਬਿੱਲਾਂ ਨਾਲ ਹੋਣ ਵਾਲੀ ਜਾਲਸਾਜ਼ੀ ਵੀ ਬੰਦ ਹੋ ਜਾਵੇਗੀ। ਸਰਕਾਰ ਨੇ ਐਲਾਨ ਕੀਤਾ ਕਿ ਸਾਲ 2017 ਤੱਕ ਹਰ ਘਰ ‘ਚ ਪਾਣੀ ਪਹੁੰਚਾਉਣ ਦੀ ਯੋਜਨਾ ਹੈ।
ਸਰਕਾਰੀ ਸਕੂਲਾਂ ‘ਚ ਹੁਣ ਨਿੱਜੀ ਸਕੂਲਾਂ ਵਾਲੀਆਂ ਸਹੂਲਤਾ ਦਿੱਤੀਆਂ ਜਾਣਗੀਆਂ। ਸਿਹਤ ਬਜਟ ਵਧਾ ਕੇ ਡੇਡ ਗੁਣਾ ਕਰ ਦਿੱਤਾ ਗਿਆ ਹੈ। ਸਰਕਾਰੀ ਹਸਪਤਾਲਾਂ ‘ਚ ਸਾਰੇ ਟੈੱਸਟ ਮੁਫਤ ਹੋਣਗੇ। ਇੱਕ ਫਰਵਰੀ ‘ਤੋਂ ਹਸਪਤਾਲਾਂ ‘ਚ ਮੁਫਤ ਦਵਾਈ ਮਿਲੇਗੀ।

Blogger Comment