ਬਜਟ ਘਾਟੇ ਨੂੰ 10 ਬਿਲੀਅਨ ਡਾਲਰ ਤੋਂ ਹੇਠ ਰੱਖਣ ਦੇ ਵਾਅਦੇ ਤੋਂ ਪਾਸਾ ਪਲਟ ਗਈ ਹੈ । ਰੀਪੋਰਟ ਵਿੱਚ ਕਿਹਾ ਹੈ ਕਿ ਲਿਬਰਲਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਲਿਬਰਲ ਮੈਨਡੇਟ ਦੇ ਚੌਥੇ ਸਾਲ ਬਜਟ ਨੂੰ ਬੈਲੇਂਸ , ਭਾਵ ਸਾਵਾਂ ਕਰ ਦਿਤਾ ਜਾਵੇਗਾ। ਪਰ ਬਜਟ ਬੈਲੈਂਸ ਦੇ ਇਸ ਵਾਦੇ ਨੂੰ ਪੂਰਾ ਕਰਨ ਲਈ ਲਿਬਰਲਾਂ ਨੂੰ ਕਾਫੀ ਟੈਕਸ ਵਧਾਉਣੇ ਅਤੇ ਹੋਰ ਲਗਾਉਣੇ ਪੈਣਗੇ । ਸਰਕਾਰ ਬਣਦੇ ਸਾਰ ਵਿੱਤ ਮੰਤਰੀ ਬਿਲ ਮਾਰਨਿਓ ਨੇ ਕਿਹਾ ਸੀ ਸਾਨੂੰ ਟੋਰੀ ਸਰਕਾਰ ਤੋਂ 3 ਬਿਲੀਅਨ ਡਾਲਰ ਦੇ ਘਾਟੇ ਦਾ ਬਜਟ ਮਿਲਿਆ ਹੈ ਜੋ ਕਿ ਆਰਥਿਕਤਾ ਦੀ ਧੀਮੀ ਗਤੀ ਕਾਰਨ ਹੋਇਆ ਹੈ। ਸਰਕਾਰ ਵੱਲੋਂ ਵਾਰ ਵਾਰ ਆਰਥਿਕਤਾ ਦੇ ਵਾਧੇ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜਿਸ ਨਾਲ ਸਰਕਾਰ ਲਈ ਬਜਟ ਸਾਵਾਂ ਕਰਨਾ ਸੌਖਾ ਨਹੀ ਹੋਵੇਗਾ। ਕੰਸਰਵਟਿਵਪਾਰਟੀ ਦੀ ਅੰਤਰਮ ਲੀਡਰ ਐਨਾ ਐਬਰੋਜ਼ ਨੇ ਨੈਸ਼ਨਲ ਬੈਂਕ ਦੀ ਰੀਪੋਰਟ ਦੇ ਸੰਦਰਭ ਵਿੱਚ ਕਿਹਾ ਹੈ ਕਿ ਲਿਬਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਅੰਨੇ ਫਜਲੂ ਖਰਚੇ ਕਾਰਨ ਕੈਨੇਡਾ ਦਾ ਵਕਾਰ ਹੇਠਾਂ ਡਿੱਗ ਰਿਹਾ ਹੈ ਅਤੇ ਵਾਰਾਂ ਲਈ ਟੈਕਸ ਵੱਧਣ ਅਤੇ ਵਿੱਤੀ ਸਕਿਊਰਿਟੀ ਦਾ ਖਤਰਾ ਵੀ ਵਧ ਰਿਹਾ ਹੈ ।
Breaking News
Loading...
Blogger Comment