Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਭਾਰਤੀ ਭਾਈਚਾਰੇ ਵਲੋਂ ਆਪ ਯੂਨਿਟ ਨਿਊਜੀਲੈਂਡ ਦਾ ਗਠਨ ।

ਆਕਲੈਂਡ(7ਫ਼ਰਵਰੀ ,ਕੀਵੀ ਪੰਜਾਬ) ਪੰਜਾਬ ਵਿਚ ਬਦਲਾਅ ਦੀ ਚਰਚਾ ਛੇੜਨ ਵਾਲੇ ਪਰਵਾਸੀ ਵਿਦੇਸ਼ ਤੋਂ ਪਬਾ ਭਾਰ ਹੋਏ ਦਿਖ ਰਹੇ ਹਨ। ਲੰਬੇ ਸਮੇਂ ਤੋਂ ਪਰਵਾਸ ਹੰਢਾਅ ਰਹੇ ਪੰਜਾਬੀ ਪਰਵਾਸੀ ਭਾਈਚਾਰੇ ਵਲੋਂ ਪੰਜਾਬ ਦੀ ਹਾਲਿਤ ਨੂੰ ਦੇਖ ਦਿਆ , ਵਿਕਲਪ ਰਾਜਨੀਤੀ ਦੀ ਪਹਿਲਕਦਮੀ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪਿਛਲੇ ਸਮੇਂ ਤੋਂ ਜੋ ਸਪੋਰਟ ਦਿਤੀ ਹੈ। ਉਹ ਆਪਣੇ ਆਪ ਵਿਚ ਮਿਸਾਲੀ ਹੈ। ਇਸੇ ਸਿਲਸਿਲੇ ਤਹਿਤ ਆਮ ਆਦਮੀ ਪਾਰਟੀ ਦੇ ਵਡੀ ਗਿਣਤੀ ਵਿਚ ਸਪੋਟਰਾਂ ਵਲੋਂ ਨਿਊਜੀਲੈਂਡ ਦੀ ਆਰਥਿਕ ਰਾਜਧਾਨੀ ਆਕਲੈਂਡ ਦੇ ਭਾਰਤੀ ਬਹੁਗਿਣਤੀ ਵਾਲੇ ਇਲਾਕੇ ਉਟਾਹੂਹੂ ਦੇਟਾਊਨ ਹਾਲ ਵਿਚ ਭਾਰੀ ਇਕਤਰਤਾ ਕੀਤੀ ਗਈ। ਜਿਸ ਵਿਚ ਵਿਚ ਪਰਿਵਾਰ ਜੋੜੋ ਮੁਹਿੰਮ ਅਤੇ ਪਰਵਾਸੀ ਮੈਂਬਰਸਿਪ ਦਾ ਅਗਾਜ਼ ਕੀਤਾ ਗਿਆ। ਇਸ ਮੀਟਿੰਗ ਦੀ ਸਫ਼ਲਤਾ ਸਥਾਨਿਕ ਕਾਰਕੁਨਾਂ ਖੜਗ ਸਿੰਘ ,ਰਾਜੀਵ ਬਾਜਵਾ ,ਖੁਸ਼ਮੀਤ ਸਿਧੂ ਆਦਿ ਦੇ ਸਿਰ ਜਾਂਦੀ ਹੈ। ਆਪ ਕਾਰਕੁਨਾਂ ਮੁਤਾਬਿਕ ਨਿਊਜੀਲੈਂਡ ਦੇ ਆਪ ਵਿੰਗ ਵਲੋਂ ਮਹੀਨਾਵਾਰ ਮੀਟਿੰਗਜ਼ ਦਾ ਜਿਥੇ ਸਿਲਸਿਲਾ ਚਲਾਇਆ ਜਾਵੇਗਾ। ਉਥੇ ਆਮ ਲੋਕਾਂ ਤੋਂ ਮਿਸ਼ਨ 2017 ਵਿਚ ਕੀ ਹੋਵੇ ਪਾਰਟੀ ਏਜੰਡਾ ਵੀ ਲਿਆ ਜਾਵੇਗਾ ਅਤੇ ਜਿਸ ਨੂੰ ਅਗੇ ਪਾਰਟੀ ਦੇ ਸੂਬਾਈ ਫਰੰਟ ਕੋਲ ਪਹੁੰਚਦਾ ਕੀਤਾ ਜਾਵੇਗਾ ਤਾਂ ਕਿ ਪਰਵਾਸੀ ਭਾਰਤੀਆਂ ਨੂੰ ਸਿਧਾ ਉਹਨਾਂ ਦੀ ਜਨਮ ਭੂਮੀ ਦੇ ਮਸਲਿਆਂ ਨਾਲ ਜੋੜਿਆ ਜਾ ਸਕੇ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors