ਉਨ੍ਹਾਂ ਕਿਹਾ ਕਿ ਜਦੋਂ ਵੀ ਦੁਨੀਆ ‘ਚ ਕੋਈ ਬਿਪਤਾ ਪੈਂਦੀ ਹੈ ਤਾਂ ਸਿੱਖ ਭਾਈਚਾਰੇ ਦੇ ਲੋਕ ਸਭ ਤੋਂ ਪਹਿਲਾਂ ਬਹੁੜਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਫਰੀਕਾ ‘ਚ ਇਬੋਲਾ ਦਾ ਵਾਈਰਸ ਫੈਲਿਆ ਤਾਂ ਯਹੂਦੀ, ਈਸਾਈ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਪੀੜਤਾਂ ਦੀ ਬਹੁਤ ਮਦਦ ਕੀਤੀ ਹੈ।
ਉਨ੍ਹਾਂ ਕਿਹਾ ਜਦੋਂ ਸੀਰੀਆ ‘ਚੋਂ ਨਿਕਲੇ ਸ਼ਰਨਾਰਥੀ ਮਦਦ ਚਾਹੁੰਦੇ ਸਨ ਤਾਂ ਗੁਰਦੁਆਰਿਆਂ, ਮਸਜਿਦਾਂ, ਚਰਚਾਂ ਤੇ ਮੰਦਰਾਂ ਨੇ ਉਨ੍ਹਾਂ ਦੀ ਖੁੱਲ੍ਹੇ ਦਿਲੋਂ ਮਦਦ ਕੀਤੀ। ਉਨ੍ਹਾਂ ਕਿਹਾ ਕਿ ਧਰਮ ਸਿਖਾਉਂਦਾ ਹੈ ਕਿ ਦੂਜਿਆਂ ‘ਚ ਰੱਬ ਦੇਖੋ ਤੇ ਹਰ ਧਰਮ ਇਸ ਤਰ੍ਹਾਂ ਦਾ ਸੰਦੇਸ਼ ਦੇ ਕੇ ਮਨੁੱਖਤਾ ਨੂੰ ਅੱਗੇ ਵਧਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਬਰਾਕ ਓਬਾਮਾ ਨੇ ਕਿਹਾ ਸੀ ਕਿ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਕਾਰਨ ਉਨ੍ਹਾਂ ਨੂੰ ਗੁੱਸੇ ਤੇ ਨਫਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਲੋਕ ਉਨ੍ਹਾਂ ਨੂੰ ਮੁਸਲਮਾਨ ਸਮਝ ਕੇ ਹਮਲੇ ਕਰਦੇ ਹਨ।
Blogger Comment