(ਕੀਵੀ ਪੰਜਾਬ ) ਜਿਥੇ ਮੁਲਕ ਦੀ ਨੈਸ਼ਨਲ ਸਰਕਾਰ ਟਰਾਂਸ ਪੈਸੀਫ਼ਿਕ ਸਮਝੌਤੇ ਨੂੰ ਮੁਲਕ ਦੀ ਬੇਹਤਰੀ ਦੀ ਸ਼ੁਰੂਆਤ ਦਸ ਰਹੀ ਹੈ | ਉਥੇ ਮੁਲਕ ਦੀਆਂ ਲੋਕ ਪਖੀ ਧਿਰਾਂ ਵਲੋਂ ਉਪਰੋਕਤ ਸਮਝੌਤੇ ਦਾ ਇਕ ਮੰਚ ਤੇ ਇਕਠਾ ਹੋ ਕੇ ਵਿਰੋਧ ਕੀਤਾ ਗਿਆ | ਇਹਨਾਂ ਧਿਰਾਂ ਵਲੋਂ ਜਾਰੀ ਵਖ ਵਖ ਬਿਆਨਾਂ ਅਨੁਸਾਰ 'ਟਾਪਾ" ਅਸਲ ਵਿਚ ਸੰਸਾਰੀਕਰਨ ਦੇ ਨਾਮ ਹੇਠ ਕੌਮਾਂਤਰੀ ਕਾਰਪੋਰੇਟ ਘਰਾਣਿਆਂ ਦੀ ਪੁਸ਼ਤ ਪਨਾਹੀ ਹੈ | ਇਸ ਸਮਝੌਤੇ ਤਹਿਤ ਆਰਥਿਕ ਵਿਕਾਸ ਅਤੇ ਬੇਹਤਰ ਜੀਵਨ ਦੇ ਬੈਨਰ ਹੇਠ ਮੁਲਕ ਦੀਆਂ ਧਰੋਹਰਾਂ ਦੀ ਬੋਲੀ ਲਗਾਈ ਜਾਵੇਗੀ |
ਇਸੇ ਦੇ ਚਲਦਿਆ 4 ਫਰਵਰੀ ਨੂੰ ਨਿਊਜੀਲੈਂਡ ਦੇ ਵਖ ਵਖ ਹਿਸਿਆਂ ਤੋਂ ਆਏ ਕਾਰਕੁਨਾ ਦੁਬਾਰਾ ਸਕਾਈ ਦੇ ਨਾਲ ਪੈਂਦੀ ਕੁਈਨ ਸਟਰੀਟ ਵਿਚ ਜਬਰਦਸਤ ਮੁਜ਼ਾਹਰਾ ਕੀਤਾ ਗਿਆ | ਜਿਸ ਵਿਚ 10000 ਤੋਂ ਵੀ ਜ਼ਿਆਦਾ ਲੋਕਾਂ ਨੇ ਸਹਿਮੂਲੀਅਤ ਕੀਤੀ | ਸਾਰੇ ਲੋਕ ਜੌਨ ਕੀ ਦੀਆਂ ਆਰਥਿਕ ਨੀਤੀਆਂ ਖਿਲਾਫ਼ ਨਾਹਰੇ ਲਗਾ ਰਹੇ ਸਨ | ਇਸ ਮੁਜ਼ਾਹਰੇ ਦੁਰਾਨ ਪੂਰੇ ਆਕਲੈਂਡ ਦਾ ਸੜਕੀ ਪਰਬੰਧ ਅਸਤ ਵਿਅਸਤ ਹੋ ਗਿਆ ਸੀ | ਤਕਰੀਬਨ ਅਧਾ ਦਿਨ ਪਬਲਿਕ ਟਰਾਂਸਪੋਟ ਬੰਦ ਦੀ ਹਾਲਤ ਵਿਚ ਰਹੀ | ਸੜਕਾਂ ਉਪਰ ਲੰਬੇ ਜਾਮ ਦਿਖਾਈ ਦਿਤੇ | ਖ਼ਬਰ ਦੇ ਨਾਲ ਨਸ਼ਰ ਕੀਤੀਆ ਤਸਵੀਰਾਂ ਵਿਚ ਤੁਸੀਂ ਨਜ਼ਾਰਾ ਦੇਖ ਸਕਦੇ ਹੋ | ਜਿਸ ਸਮੇ ਇਹ ਮੁਜ਼ਾਹਰਾ ਹੋ ਰਿਹਾ ਸੀ , ਉਸ ਸਮੇਂ ਕੀਵੀ ਪੁਲਿਸ ਦੇ 600 ਅਧਿਕਾਰੀ ਵੀ ਮੁਜ਼ਾਹਰਾਕਾਰੀਆਂ ਦੇ ਨਾਲ ਨਾਲ ਚਲ ਰਹੇ ਸਨ ਤਂ ਕਿ ਸਥਿਤੀ ਕਾਬੂ ਤੋਂ ਬਾਹਰ ਨਾ ਹੋ ਸਕੇ | ਜਾਣਕਾਰੀ ਅਨੁਸਾਰ ਕੁਝ ਕੁ ਥਾਂਵਾ ਤੇ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚ ਬਹਿਸਬਾਜ਼ੀ ਅਤੇ ਹਲਕੀ ਧੱਕਾਮੁਕੀ ਵੀ ਹੋਈ ਹੈ |


Blogger Comment