Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

(ਆਸਟਰੇਲੀਅਨ ਸਿਟੀਜ਼ਨ) ਕਿਵੀਆਂ ਦੇ ਭਾਗੀਂ ਛਿੱਕਾ ਟੁੱਟਾ..


ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ-ਮੰਤਰੀਆਂ ਨੇ ਕੱਲ੍ਹ ਇੱਕ ਇਤਿਹਾਸਕ ਫ਼ੈਸਲਾ ਕਰਦਿਆਂ ੫ ਸਾਲਾਂ ਤੋਂ ਆਸਟਰੇਲੀਆ ਵਿੱਚ ਵੱਸਦੇ ਅਤੇ ਸਖ਼ਤ ਮਿਹਨਤ ਕਰਕੇ ਟੈਕਸ ਭਰਦੇ ਨਿਊਜ਼ੀਲੈਂਡ ਸਿਟੀਜ਼ਨਾਂ ਲਈ ਆਸਟਰਲੀਆ ਦੇ ਨਾਗਰਿਕ ਬਣਨ ਦਾ ਰਾਹ ਖੋਹਲ ਦਿੱਤਾ ਹੈ।ਇਹ ਸਹੂਲਤ ਸਿਰਫ਼ ਉਨ੍ਹਾਂ ਲਈ ਹੈ ਜਿਹੜੇ ੫ ਸਾਲਾਂ ਤੋਂ ਆਸਟਰੇਲੀਆ ਰਹਿ ਰਹੇ ਹਨ ਅਤੇ 53000 ਡਾਲਰ ਤੋਂ ਵੱਧ ਕਮਾਈ ਕਰ ਰਹੇ ਹਨ।

ਇੱਥੇ ਇਹ ਵਰਨਣਯੋਗ ਹੈ ਕਿ 2001 ਤੋਂ ਪਹਿਲਾਂ ਨਿਊਜ਼ੀਲੈਂਡ ਵਾਲੇ ਆਸਟਰੇਲੀਆ ਦੀ ਧਰਤੀ ਉੱਤੇ ਪੈਰ ਰੱਖਦਿਆਂ ਸਾਰ ਇੱਥੋਂ ਦੇ ਪੱਕੇ ਵਸਨੀਕ ਹੋ ਜਾਂਦੇ ਸਨ ਅਤੇ ਸਾਰੀਆਂ ਉਹ ਸਹੂਲਤਾਂ ਦਾ ਆਨੰਦ ਮਾਣ ਸਕਦੇ ਸਨ ਜੋ ਇੱਥੋਂ ਦੇ ਪੱਕੇ ਵਸਨੀਕਾਂ ਨੂੰ ਮਿਲਦੀਆਂ ਹਨ।ਇਸ ਸਹੂਲਤ ਦਾ ਫ਼ਾਇਦਾ ਲੈਂਦਿਆਂ ਕਈ ਰਿਸ਼ਟ-ਪੁਸ਼ਟ ਵਿਹਲੜ (ਜਿਹੜੇ ਸਰਕਾਰ ਤੋਂ ਡੋਲ ਲੈਂਦੇ ਹਨ) ਨਿਊਜ਼ੀਲੈਂਡ ਤੋਂ ਆਪਣਾ ਡੌਲ ਵਾਲਾ ਡੋਲੂ ਚੁੱਕ ਆਸਟਰੇਲੀਆ ਵੱਲ ਆ ਧਮਕਦੇ ਸਨ 'ਤੇ ਜਦੋਂ ਇੱਥੋਂ ਦੀ ਸਰਕਾਰ ਉਨ੍ਹਾਂ ਨੂੰ ਕੰਮ ਕਰਨ ਨੂੰ ਕਹਿੰਦੀ ਤਾਂ ਉਹ ਨਿਊਜ਼ੀਲੈਂਡ ਜਾ ਕੇ ਆਪਣਾ ਡੋਲੂ ਰੱਖ ਦਿੰਦੇ ਸਨ।

2001 ਵਿੱਚ ਸਰਕਾਰ ਨੇ ਨਿਊਜ਼ੀਲੈਂਡ ਸਿਟੀਜ਼ਨਾਂ ਵਾਸਤੇ ਨਵੀਂ ਵੀਜ਼ਾ ਸਬ-ਕਲਾਸ 444 ਲਿਆਂਦੀ ਸੀ ਜਿਸ ਨਾਲ ਉਹ ਆਸਟਰੇਲੀਆ ਵਿੱਚ ਰਹਿ ਤਾਂ ਸਾਰੀ ਉਮਰ ਸਕਦੇ ਸਨ ਪਰ ਕਦੇ ਵੀ ਇੱਥੋਂ ਦੇ ਪੱਕੇ ਵਾਸੀ ਜਾਂ ਸਿਟੀਜ਼ਨ ਨਹੀਂ ਸੀ ਬਣ ਸਕਦੇ।ਇਸ ਦਾ ਮੁੱਖ ਮਕਸਦ ਡੋਲ ਵਾਲੇ ਡੋਲੂਆਂ ਨੂੰ ਨੱਥ ਪਾਉਣਾ ਹੀ ਸੀ।ਇੰਨ੍ਹਾਂ ਦੇ ਪਰਵਾਰਾਂ ਲਈ (ਜਿੰਨ੍ਹਾਂ ਕੋਲ ਨਿਊਜ਼ੀਲੈਂਡ ਦਾ ਪਾਸਪੋਰਟ ਨਹੀਂ ਸੀ) ਵੀਜ਼ਾ ਸਬ-ਕਲਾਸ 461 ਲਿਆਂਦੀ ਸੀ ਜਿਸ ਤਹਿਤ ਉਹ ਸਾਰੀ ਉਮਰ ਆਸਟਰੇਲੀਆ ਵਿੱਚ ਰਹਿ ਸਕਦੇ ਸਨ ਪਰ ਉਨ੍ਹਾਂ ਨੂੰ ਨਿਊਜ਼ੀਲੈਂਡ ਦਾ ਜਾਂ ਆਸਟਰੇਲੀਆ ਦਾ ਪਾਸਪੋਰਟ ਨਹੀਂ ਸੀ ਮਿਲਦਾ, ਹਰ ਪੰਜ ਸਾਲਾਂ ਬਾਅਦ ਉਨ੍ਹਾਂ ਨੂੰ ਆਪਣਾ ਵੀਜ਼ਾ ਵਧਾਉਣਾ ਪੈਂਦਾ ਸੀ।

ਸਰਕਾਰ ਨੇ ਅਕਲਮੰਦੀ ਤੋਂ ਕੰਮ ਲੈਂਦਿਆਂ ਵਿਹਲੜਾਂ ਅਤੇ ਮਿਹਨਤਕਸ਼ਾਂ ਦਾ ਵਿਚਾਲੇ ਲਕੀਰ ਖਿੱਚਦਿਆਂ ਇਹ ਸਹੂਲਤ ਸਿਰਫ਼ ਮਿਹਨਤਕਸ਼ਾਂ ਨੂੰ ਦਿੱਤੀ ਹੈ।ਜਿਹੜੇ 53 ਹਜ਼ਾਰ ਤੋਂ ਘੱਟ ਕਮਾਉਂਦੇ ਹਨ ਜਾਂ ਡੌਲ ਵਾਲਾ ਡੋਲੂ ਖੜਕਾਉਂਦੇ ਹਨ, ਉਹ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ।ਸੋ ਜਿਹੜੇ ੫੩ ਹਜ਼ਾਰ ਤੋਂ ਵੱਧ ਕਮਾਉਂਦੇ ਹਨ, ਉਨ੍ਹਾਂ ਨੂੰ ਵਧਾਈਆਂ, ਜਿਹੜੇ ਇਸ ਤੋਂ ਘੱਟ ਕਮਾਉਂਦੇ ਹਨ, ਉਨ੍ਹਾ ਨੂੰ ਹੋਰ ਕਮਾਈ ਕਰਨ ਲਈ ਹੱਲਾਸ਼ੇਰੀ ਅਤੇ ਜਿਹੜੇ ਰਿਸ਼ਟ-ਪੁਸ਼ਟ ਹੋਣ ਦੇ ਬਾਵਜੂਦ ਡੋਲ ਵਾਲਾ ਡੋਲੂ ਖੜਕਾਉਂਦੇ ਹਨ, ਉਨ੍ਹਾਂ ਲਈ ਅਸੀਂ ਹਮਦਰਦੀ ਕਰਦੇ ਹਾਂ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors